70 ਰੁਪਏ ਪਿੱਛੇ ਕੀਤਾ ਸੀ ਕੇਸ, 17 ਸਾਲ ਬਾਅਦ ਕੇਸ ਚਲਿਆ – ਖਰਚ ਹੋਏ 20 ਹਜਾਰ, ਦੇਖੋ ਅਨੋਖਾ ਕੇਸ

ਆਈ ਤਾਜ਼ਾ ਵੱਡੀ ਖਬਰ 

ਅੱਜਕਲ੍ਹ ਜਿਥੇ ਬਹੁਤ ਸਾਰੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕਿਉਂਕਿ ਜਿੱਥੇ ਅੱਜਕਲ੍ਹ ਬਹੁਤ ਸਾਰੇ ਲੋਕਾਂ ਵੱਲੋਂ ਪੈਸਾ ਕਮਾਉਣ ਦੇ ਚੱਕਰ ਵਿਚ ਧੋਖਾਧੜੀ ਅਤੇ ਲੁਟ-ਖੋਹ ਕੀਤੀ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਮਾਨਦਾਰੀ ਵਰਤਿਆ ਹੋਇਆ ਇਨਸਾਫ ਦੀ ਖਾਤਰ ਬਹੁਤ ਲੰਮੇ ਸਮੇਂ ਤੱਕ ਆਪਣੀ ਲੜਾਈ ਨੂੰ ਜਾਰੀ ਰਖਣਾ ਵੀ ਇਕ ਅਜੀਬੋ-ਗਰੀਬ ਮਾਮਲਾ ਬਣ ਜਾਂਦਾ ਹੈ। ਹੁਣ 70 ਰੁਪਏ ਪਿੱਛੇ ਕੀਤੇ ਗਏ ਕੇਸ ਨੂੰ 17 ਸਾਲ ਬੀਤ ਜਾਣ ਤੋਂ ਬਾਅਦ ਹੁਣ ਇਸ ਕੇਸ ਦਾ ਨਿਪਟਾਰਾ ਹੋਇਆ ਹੈ। ਜਿੱਥੇ ਇੰਨੇ ਸਮੇਂ 20 ਹਜ਼ਾਰ ਰੁਪਏ ਦਾ ਖਰਚਾ ਹੋ ਚੁੱਕਾ ਹੈ ਅਤੇ ਇਸ ਅਨੋਖੇ ਕੇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਿਓਹਰ ਵਿੱਚ ਪੁਰਾਣਾ ਬਲਾਕ ਦੇ ਪਿੰਡ ਬਾਰਾਹੀ ਜਗਦੀਸ਼ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਵਿਅਕਤੀ ਵੱਲੋਂ 2005 ਦੇ ਵਿੱਚ ਇਕ ਡਾਕਟਰ ਉਪਰ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਸੀ ਪਰ ਪੁਲਿਸ ਵੱਲੋਂ ਦਰਜ ਨਾ ਕੀਤੇ ਜਾਣ ਤੇ ਅਦਾਲਤ ਵਿੱਚ ਕੇਸ ਕਰ ਦਿੱਤਾ ਗਿਆ ਜਿਸ ਦੇ ਨਿਪਟਾਰੇ ਨੂੰ 17 ਸਾਲ ਦਾ ਸਮਾਂ ਲੱਗਾ ਹੈ। ਦੱਸਣਯੋਗ ਹੈ ਕਿ ਇਸ ਪਿੰਡ ਦੇ ਰਹਿਣ ਵਾਲੇ ਸੁਰਿੰਦਰ ਰਾਉਤ ਨੂੰ ਪੇਟ ਦਰਦ ਹੋਣ ਤੇ ਜਿਥੇ ਹਸਪਤਾਲ ਜਾਣ ਦੀ ਜ਼ਰੂਰਤ ਪਈ ਸੀ ਉੱਥੇ ਹੀ ਰਸਤੇ ਵਿੱਚ ਇੱਕ ਵਿਅਕਤੀ ਮਿਲ ਗਿਆ ਜੋ ਸੁਰਿੰਦਰ ਨੂੰ ਇੱਕ ਦਵਾਈ ਵਾਲੀ ਦੁਕਾਨ ਤੇ ਲੈ ਗਿਆ।

ਜਿੱਥੇ ਡਾਕਟਰ ਵੱਲੋਂ ਉਸ ਦਾ ਪੇਟ ਚੈੱਕ ਕੀਤਾ ਗਿਆ ਅਤੇ ਉਸ ਨੂੰ ਗੈਸ ਦੀ ਸ਼ਿਕਾਇਤ ਦੱਸੀ ਗਈ ਅਤੇ ਪੀਣ ਵਾਲੀ ਦਵਾਈ ਅਤੇ ਚਾਰ ਕੈਪਸੂਲ ਦੇ ਦਿੱਤੇ ਗਏ ਸਨ। ਜਿਸ ਦੀ ਕੀਮਤ 70 ਰੁਪਏ ਸੀ। ਜਦੋਂ ਵਿਅਕਤੀ ਵੱਲੋਂ ਉਹ ਦਵਾਈ ਲੈ ਲਈ ਗਈ ਤਾਂ ਉਸ ਦੀ ਸਿਹਤ ਹੋਰ ਵਿਗੜ ਗਈ ਜਿਸ ਤੇ ਪਤਾ ਲੱਗਿਆ ਕਿ ਡਾਕਟਰ ਵੱਲੋਂ ਮਿਆਦ ਪੁਗਾ ਚੁੱਕੀ ਦਵਾਈ ਦਿੱਤੀ ਗਈ ਸੀ ਜਿੱਥੇ ਦਵਾਈ ਵੀ ਸ਼ੀਸ਼ੀ ਤੇ ਲੇਬਲ ਵੀ ਦੇਖਿਆ ਗਿਆ ਸੀ।

ਜਦੋਂ ਉਸ ਦੇ ਭਰਾ ਵੱਲੋਂ ਡਾਕਟਰ ਨਾਲ ਇਸ ਬਾਬਤ ਗਲ ਕੀਤੀ ਗਈ ਤਾਂ ਉਸ ਵੱਲੋਂ ਆਪਣੀ ਗਲਤੀ ਮੰਨਣ ਦੀ ਬਜਾਇ ਉਸ ਦੇ ਭਰਾ ਦੀ ਕੁੱਟਮਾਰ ਕੀਤੀ ਗਈ ਅਤੇ ਆਪਣੀ ਦੁਕਾਨ ਤੋਂ ਭਜਾ ਦਿੱਤਾ ਸੀ। ਅਤੇ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ। ਹੁਣ ਇਸ ਕੇਸ ਦੀ ਸੁਣਵਾਈ ਹੋਣ ਤੇ ਕੇਸ ਦਰਜ ਕੀਤੇ ਜਾਣ ਅਤੇ ਜਾਂਚ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।