ਪੰਜਾਬ ਚ ਇਥੇ ਫੈਕਟਰੀ ਚ ਹੋਇਆ ਜਬਰਦਸਤ ਬਲਾਸਟ, ਮਚਿਆ ਚੀਕ ਚਿਹਾੜਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਮਹਾਂਨਗਰ ਲੁਧਿਆਣਾ ਨੂੰ ਜਿਥੇ ਇੰਡਸਟਰੀਅਲ ਏਰੀਆ ਵਜੋਂ ਜਾਣਿਆ ਜਾਂਦਾ ਹੈ। ਜਿੱਥੇ ਬਹੁਤ ਸਾਰੇ ਕਾਰਖਾਨੇ ਅਤੇ ਉਦਯੋਗ ਸਥਾਪਤ ਕੀਤੇ ਗਏ ਹਨ ਜਿਸਦੇ ਜ਼ਰੀਏ ਲੋਕਾਂ ਨੂੰ ਕੰਮ ਮਿਲਿਆ ਹੋਇਆ ਹੈ ਅਤੇ ਬਹੁਤ ਸਾਰੇ ਸੂਬਿਆਂ ਤੋਂ ਵੀ ਆ ਕੇ ਲੋਕਾਂ ਵੱਲੋਂ ਲੁਧਿਆਣੇ ਸ਼ਹਿਰ ਵਿੱਚ ਆਪਣਾ ਕੰਮ ਕੀਤਾ ਜਾਂਦਾ ਹੈ। ਜਿਸ ਸਦਕਾ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਸਕੇ। ਉੱਥੇ ਹੀ ਵਾਪਰਨ ਵਾਲੀਆਂ ਕਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜਿੱਥੇ ਲੁਧਿਆਣੇ ਵਿੱਚ ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਇਥੇ ਕੰਮ ਦੌਰਾਨ ਹੀ ਵੱਡੇ ਹਾਦਸੇ ਵਾਪਰਦੇ ਹਨ।

ਹੁਣ ਇਥੇ ਪੰਜਾਬ ਵਿੱਚ ਫੈਕਟਰੀ ਚ ਜ਼ਬਰਦਸਤ ਬਲਾਸਟ ਹੋਇਆ ਹੈ ਜਿਥੇ ਚੀਕ-ਚਿਹਾੜਾ ਮਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵਿੱਚ ਮਿਹਰਬਾਨ ਇਲਾਕੇ ਵਿੱਚ ਮੌਜੂਦ ਇੱਕ ਡਾਇੰਗ ਫੈਕਟਰੀ ਵਿਚ ਅਚਾਨਕ ਹੀ ਫਟਣ ਕਾਰਨ ਅਜਿਹਾ ਧਮਾਕਾ ਹੋਇਆ ਹੈ ਜਿਸ ਨਾਲ ਆਸ ਪਾਸ ਦਾ ਇਲਾਕਾ ਵੀ ਪੂਰੀ ਤਰਾਂ ਇਸ ਦੀ ਆਵਾਜ਼ ਨਾਲ ਦਹਿਲ ਗਿਆ ਹੈ। ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਜਿਸ ਦੀਵਾਰ ਵਿਚ ਇਹ ਬਾਇਲਰ ਲੱਗਾ ਹੋਇਆ ਸੀ, ਉਹ ਸਾਰੀ ਕੰਧ ਵੀ ਟੁੱਟ ਗਈ ਅਤੇ ਬਾਇਲਰ ਕੰਧ ਨੂੰ ਤੋੜ ਕੇ ਬਾਹਰ ਖੇਤਾਂ ਵਿੱਚ ਜਾ ਕੇ ਡਿੱਗਿਆ।

ਇਸ ਫੈਕਟਰੀ ਵਿਚ ਜਿਥੇ ਇਹ ਧਮਾਕਾ ਹੋਇਆ ਉਥੇ ਹੀ ਚੀਕ ਚਿਹਾੜਾ ਪੈਦਾ ਹੋ ਗਿਆ ਅਤੇ ਇਹ ਘਟਨਾ ਬੁੱਧਵਾਰ ਸ਼ਾਮ 7:15 ਮਿੰਟ ਤੇ ਵਾਪਰੀ ਹੈ। ਫੈਕਟਰੀ ਦੇ ਅੰਦਰ ਜ਼ਖ਼ਮੀ ਮਜ਼ਦੂਰਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਅੰਦਰ ਜਾ ਕੇ ਜ਼ਖਮੀ ਹਾਲਤ ਵਿੱਚ ਮਜ਼ਦੂਰਾਂ ਨੂੰ ਬਾਹਰ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਗੰਭੀਰ ਜਖ਼ਮੀ ਹਾਲਤ ਦੇ ਚਲਦਿਆਂ ਹੋਇਆਂ ਰੂ ਦੇ ਬੰਡਲਾਂ ਵਿੱਚ ਲਪੇਟ ਲਿਆ ਗਿਆ ਸੀ।

ਜਿਨ੍ਹਾਂ ਨੂੰ ਇਸ ਸਮੇਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ ਅਤੇ ਉਹ ਜੇਰੇ ਇਲਾਜ ਹਨ ਉਥੇ ਹੀ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਦੱਸਿਆ ਗਿਆ ਹੈ ਕਿ ਇਹ ਦੋਨੋ ਮਜ਼ਦੂਰ ਪੰਜ ਛੇ ਮਹੀਨੇ ਪਹਿਲਾਂ ਹੀ ਇਸ ਫੈਕਟਰੀ ਵਿਚ ਕੰਮ ਤੇ ਆਏ ਸਨ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ।