ਕੇਂਦਰ ਸਰਕਾਰ ਵਲੋਂ ਆਈ ਵੱਡੀ ਖਬਰ, ਕਰੋਨਾ ਵੈਕਸੀਨ ਨੂੰ ਲੈਕੇ ਜਾਰੀ ਕਰਤਾ ਇਹ ਨਿਰਦੇਸ਼

ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਜਿਸ ਸਮੇਂ ਭਾਰਤ ਵਿੱਚ ਫੈਲੀ ਸੀ ਤਾਂ ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਤਾਲਾਬੰਦੀ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਸਨ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਸਨ। ਜਿੱਥੇ ਕਰੋਨਾ ਪਾਬੰਧੀਆਂ ਲਾਗੂ ਕੀਤੀਆਂ ਗਈਆਂ ਸਨ ਉਥੇ ਹੀ ਕਰੋਨਾ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਨਾਲ ਇਸ ਕਰੋਨਾ ਉਪਰ ਕਾਬੂ ਪਾਇਆ ਜਾ ਸਕੇ,ਜਿੱਥੇ ਪਹਿਲਾ ਸਰਕਾਰ ਵੱਲੋਂ ਬਾਲਗ ਲੋਕਾਂ ਦੇ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਤੋਂ ਬਾਅਦ ਬੱਚਿਆਂ ਵਾਸਤੇ ਵੀ ਟੀਕਾਕਰਨ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ।

ਮਾਨਤਾ-ਪ੍ਰਾਪਤ ਟੀਕਾਕਰਨ ਹੀ ਦੇਸ਼ ਅੰਦਰ ਕੀਤਾ ਗਿਆ ਹੈ ਤਾਂ ਜੋ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਕੇਂਦਰ ਸਰਕਾਰ ਵੱਲੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕੋਰੋਨਾ ਵਾਇਰਸ ਨੂੰ ਲੈ ਕੇ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪਹਿਲਾਂ ਟੀਕਾਕਰਣ ਮੁਹਿੰਮ ਦੇ ਤਹਿਤ ਟੀਕਾਕਰਨ ਕੀਤਾ ਜਾ ਰਿਹਾ ਸੀ ਅਤੇ ਬੂਸਟਰ ਡੋਜ਼ ਵਾਸਤੇ ਸਰਕਾਰ ਵੱਲੋਂ ਪਹਿਲੀ ਕਰੋਨਾ ਡੋਜ਼ ਦੇ ਵਕਫੇ ਨੂੰ ਨੌ ਮਹੀਨੇ ਕੀਤਾ ਗਿਆ ਸੀ।

ਉੱਥੇ ਹੀ ਹੁਣ ਇਹ ਸੋਧ ਟੀਕਾਕਰਨ ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੀ ਹੋਈ ਮੀਟਿੰਗ ਅਤੇ ਸਥਾਈ ਤਕਨੀਕੀ ਉਪ ਸੰਮਤੀ ਦੀ ਸਿਫਾਰਸ਼ ਤੋਂ ਬਾਅਦ ਕੀਤੀ ਗਈ ਹੈ। ਜਿੱਥੇ ਇਸ ਬਦਲਾਅ ਦੇ ਬਾਰੇ ਕੇਂਦਰੀ ਸਿਹਤ ਸਕੱਤਰ ਰਜੇਸ਼ ਭੂਸ਼ਣ ਵੱਲੋਂ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਅਤੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਜਾਰੀ ਕੀਤਾ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲਏ ਗਏ ਹੁਣ ਫੈਸਲੇ ਦੇ ਉਪਰ ਜਿੱਥੇ ਸਰਕਾਰ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਉਥੇ ਹੀ ਦੇਸ਼ ਅੰਦਰ ਹੁਣ ਦੂਜੀ ਡੋਜ਼ ਤੋਂ ਬਾਅਦ ਬੂਸਟਰ ਡੋਜ਼ ਦੇਣ ਦੇ ਸਮੇਂ ਨੂੰ 9 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਗਿਆ ਹੈ। ਜਿੱਥੇ ਹੁਣ 18 ਤੋਂ 59 ਦੇ ਸਾਰੇ ਲਾਭ ਪਾਤਰੀ ਕਰੋਨਾ ਦੀ ਦੂਜੀ ਖੁਰਾਕ ਲੈਣ ਦੇ ਛੇ ਮਹੀਨੇ ਜਾਂ 26 ਹਫ਼ਤੇ ਪੂਰੇ ਹੋਣ ਤੋਂ ਬਾਅਦ ਇਸ ਬੂਸਟਰ ਡੋਜ਼ ਦਾ ਇਸਤੇਮਾਲ ਕਰ ਸਕਦੇ ਹਨ।