5 ਭੈਣਾਂ ਦੇ ਇਕਲੋਤੇ ਭਰਾ ਦੀ ਖੇਤਾਂ ਚ ਕੰਮ ਕਰਦੇ ਹੋਈ ਦਰਦਨਾਕ ਮੌਤ, ਪਰਿਵਾਰ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ
 
ਪੰਜਾਬ ਵਿੱਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਵੱਖ-ਵੱਖ ਕੰਮ ਕੀਤੇ ਜਾਂਦੇ ਹਨ ਉੱਥੇ ਕਿਸਾਨ ਪਰਿਵਾਰਾਂ ਵੱਲੋਂ ਵਧੇਰੇ ਕਰਕੇ ਖੇਤੀ ਦਾ ਕੰਮ ਕੀਤਾ ਜਾ ਰਿਹਾ ਹੈ। ਜਿੱਥੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਉੱਥੇ ਹੀ ਇਹਨੀ ਦਿਨੀਂ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਜਿਥੇ ਕਿਸਾਨਾਂ ਨੂੰ ਝੋਨਾ ਲਗਾਉਣ ਦਾ ਸਮਾਂ ਵੀ ਦਿੱਤਾ ਗਿਆ ਸੀ ਅਤੇ ਹੋਰ ਵੀ ਫਸਲ ਬੀਜਣ ਵਾਸਤੇ ਅਪੀਲ ਕੀਤੀ ਗਈ ਹੈ। ਉੱਥੇ ਹੀ ਇਸ ਕੰਮ ਦੇ ਸੀਜ਼ਨ ਦੇ ਦੌਰਾਨ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਹਾਦਸਿਆਂ ਦੇ ਸ਼ਿਕਾਰ ਵੀ ਹੋ ਰਹੇ ਹਨ।

ਹੁਣ ਪੰਜ ਭੈਣਾ ਦੇ ਇਕਲੋਤੇ ਭਰਾ ਦੀ ਖੇਤਾਂ ਵਿਚ ਕੰਮ ਕਰਦੇ ਹੋਏ ਮੌਤ ਹੋਈ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਕੈਥਲ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿਥੇ ਪਿੰਡ ਰੋਹੇੜਾ ਦੇ ਵਿੱਚ 18 ਸਾਲਾ ਨੌਜਵਾਨ ਦੀ ਖੇਤਾਂ ਵਿੱਚ ਕਰੰਟ ਲੱਗਣ ਕਾਰਨ ਉਸ ਸਮੇਂ ਮੌਤ ਹੋ ਗਈ ਜਦੋਂ ਇਸ ਨੌਜਵਾਨ ਵੱਲੋਂ ਝੋਨਾ ਲਗਾਉਣ ਵਾਸਤੇ ਟਰੈਕਟਰ ਤੇ ਮਜ਼ਦੂਰਾਂ ਨੂੰ ਖੇਤ ਵਿੱਚ ਛੱਡਣ ਲਈ ਗਿਆ ਸੀ।

ਜਦੋਂ ਇਹ ਨੌਜਵਾਨ ਮਜ਼ਦੂਰਾਂ ਨੂੰ ਛੱਡ ਕੇ ਅਤੇ ਟ੍ਰੈਕਟਰ ਖੜ੍ਹਾ ਕਰਕੇ ਜਾਣ ਲੱਗਾ ਤਾਂ ਅਚਾਨਕ ਹੀ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਿਆ ਜਿਸ ਕਾਰਨ ਉਸ ਨੂੰ ਕਰੰਟ ਲੱਗਿਆ, ਤਾਂ ਉਸ ਦੇ ਜੀਜੇ ਵੱਲੋਂ ਤੁਰੰਤ ਉਸ ਨੂੰ ਚੁੱਕਿਆ ਗਿਆ ਅਤੇ ਉਸੇ ਵਕਤ ਪਰਿਵਾਰ ਉਸ ਨੂੰ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਉਸਦੀ ਮੌਤ ਹੋ ਚੁੱਕੀ ਹੈ। ਇਸ ਪਿੰਡ ਦੇ ਵਿੱਚ ਮ੍ਰਿਤਕ ਨੌਜਵਾਨ ਅਨਿਲ ਦੀਆਂ ਤਿੰਨ ਭੈਣਾਂ ਇਕ ਘਰ ਵਿਚ ਵਿਆਹੀਆਂ ਹੋਈਆਂ ਸਨ। ਜੋ ਇਸ ਨੂੰ ਆਪਣੇ ਕੋਲ ਲੈ ਕੇ ਆਈਆਂ ਸਨ ਜਦੋਂ ਇਹ ਨੌਜਵਾਨ ਪੰਜ ਸਾਲਾਂ ਦਾ ਸੀ।

ਜਿੱਥੇ ਹੁਣ ਇਹ ਨੌਜਵਾਨ ਆਪਣੀ ਬਾਰਵੀਂ ਦੀ ਪੜ੍ਹਾਈ ਪੂਰੀ ਕਰ ਚੁੱਕਿਆ ਸੀ ਅਤੇ ਕਾਲਜ ਵਿੱਚ ਦਾਖਲਾ ਲਿਆ ਗਿਆ ਸੀ ਉਥੇ ਹੀ ਹੁਣ ਇਹ ਹਾਦਸਾ ਵਾਪਰ ਗਿਆ ਹੈ। ਮ੍ਰਿਤਕ ਨੌਜਵਾਨ ਦੀਆਂ ਦੋ ਭੈਣਾ ਅਜੇ ਵਿਹਾਉਣ ਵਾਲੀਆਂ ਹਨ ਅਤੇ ਇਹ ਨੌਜਵਾਨ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।