ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਪੈ ਰਹੀ ਗਰਮੀ ਨੇ ਜਿਥੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਵੱਲੋਂ ਰਾਹਤ ਪਾਉਣ ਲਈ ਵੱਖ ਵੱਖ ਵੱਖ ਤਰੀਕੇ ਅਪਣਾਏ ਜਾ ਰਹੇ ਹਨ। ਉਥੇ ਹੀ ਇਸ ਗਰਮੀ ਨੇ ਇਕੱਲੇ ਇਨਸਾਨਾਂ ਨੂੰ ਵੀ ਪ੍ਰਭਾਵਤ ਨਹੀਂ ਕੀਤਾ ਸਗੋਂ ਜੀਵ-ਜੰਤੂ ਜਾਨਵਰ ਅਤੇ ਪਸ਼ੂ, ਪੰਛੀਆ ਉਪਰ ਵੀ ਇਸਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਜਿੱਥੇ ਇਨ੍ਹਾਂ ਵੱਲੋਂ ਰਾਹਤ ਪਾਉਣ ਵਾਸਤੇ ਇਨ੍ਹਾਂ ਨੂੰ ਤੜਫਦੇ ਹੋਏ ਵੀ ਵੇਖਿਆ ਗਿਆ ਹੈ। ਇਸ ਤਰਾਂ ਹੀ ਫਸਲਾਂ ਦਾ ਵੀ ਇਸ ਗਰਮੀ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਇਸ ਗਰਮੀ ਦੇ ਚਲਦਿਆਂ ਹੋਇਆਂ ਜੰਗਲੀ ਜਾਨਵਰਾਂ ਵੱਲੋਂ ਗਰਮੀ ਵਿੱਚ ਰਾਹਤ ਪਾਉਣ ਵਾਸਤੇ ਜਿੱਥੇ ਜੰਗਲਾਂ ਤੋਂ ਬਾਹਰ ਆ ਕੇ ਇਨਸਾਨੀ ਦੁਨੀਆਂ ਵਿੱਚ ਦਸਤਕ ਦਿੱਤੀ ਜਾ ਰਹੀ ਹੈ। ਉੱਥੇ ਹੀ ਇਨ੍ਹਾਂ ਨੂੰ ਆਪਣੀ ਦੁਨੀਆਂ ਵਿਚ ਦੇਖ ਕੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਤੇਂਦੂਏ ਦੇ ਸਾਹਮਣੇ ਆਉਣ ਤੇ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਇਹ ਵੀਡੀਓ ਵੀ ਕੈਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਸੈਕਟਰ ਕਿਆਸੀ ਵਿੱਚ ਪੈਂਦੇ ਨੈਸ਼ਨਲ ਐਗਰੀ ਫੂਡ ਬਾਇਓ ਤਕਨਾਲੋਜੀ ਇੰਸਟੀਚਿਊਟ ਦੇ ਕੋਲ ਦੀ ਗ਼ੁਜ਼ਰਦੀ ਚੋਈ ਦੇ ਕੋਲ ਤੇਂਦੂਏ ਨੂੰ ਵੇਖਿਆ ਗਿਆ ਹੈ।
ਇਹ ਸਾਰੀ ਘਟਨਾ ਜਿੱਥੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਉਥੇ ਹੀ ਸੰਸਥਾ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਜਿਸ ਤੋਂ ਬਾਅਦ ਏਸ ਤੇਂਦੂਏ ਨੂੰ ਕਾਬੂ ਕਰਨ ਵਾਸਤੇ ਜੰਗਲੀ ਜੀਵ ਵਿਭਾਗ ਦੀਆਂ ਟੀਮਾਂ ਵੱਲੋਂ ਨਜ਼ਦੀਕ ਪੈਂਦੇ ਪਿੰਡਾਂ ਵਿੱਚ ਵੀ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਿਥੇ ਲੋਕਾਂ ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਉਥੇ ਹੀ ਇਸ ਨੂੰ ਕਾਬੂ ਕਰਨ ਵਾਸਤੇ ਪਿੰਜਰਾ ਬਿਲਗਾ ਦਿੱਤਾ ਗਿਆ ਹੈ ਕਈ ਜਗਹਾ ਤੇ ਇਸ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਹਨ ਅਤੇ ਸੀਸੀਟੀਵੀ ਕੈਮਰੇ ਜਿਹੜੀ ਜਗ੍ਹਾ ਲੱਗੇ ਹੋਏ ਹਨ ਉਨ੍ਹਾਂ ਦੀਆਂ ਤਸਵੀਰਾਂ ਵੀ ਵੇਖੀਆਂ ਜਾ ਰਹੀਆਂ ਹਨ।
Previous Postਪੰਜਾਬ ਚ ਇਥੇ ਕਿਰਲੀ ਵਾਲੀ ਜਹਿਰੀਲੀ ਚਾਹ ਪੀਣ ਕਾਰਨ ਹੋਈ 2 ਬੱਚਿਆਂ ਦੀ ਮੌਤ, ਵਾਪਰੀ ਦਿਲ ਝੰਜੋੜਨ ਵਾਲੀ ਘਟਨਾ
Next Postਚਲਦੀ ਹੋਈ ਟਰੇਨ ਨੂੰ ਲੱਗੀ ਇਥੇ ਅੱਗ, ਡਰਾਈਵਰ ਨੇ ਬ੍ਰੇਕ ਲਗਾ ਰੋਕੀ- ਯਾਤਰੀਆਂ ਨੇ ਛਾਲਾਂ ਮਾਰ ਮਾਰ ਬਚਾਈ ਜਾਨ