ਪੰਜਾਬ ਚ ਇਥੇ 2 ਜੁਲਾਈ ਨੂੰ ਇਥੇ ਇਥੇ ਬਿਜਲੀ ਰਹੇਗੀ ਬੰਦ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਪੰਜਾਬ ਵਿੱਚ ਪੈਣ ਵਾਲੀ ਗਰਮੀ ਨੇ ਜਿਥੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਉਥੇ ਹੀ ਇਸ ਗਰਮੀ ਦੇ ਚੱਲਦਿਆਂ ਹੋਇਆ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਬਿਜਲੀ ਦੇ ਲੱਗਣ ਵਾਲੇ ਕੱਟ ਲੋਕਾਂ ਨੂੰ ਹੋਰ ਵੀ ਜ਼ਿਆਦਾ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰਨ ਲਈ ਮਜਬੂਰ ਕਰ ਰਹੇ ਹਨ। ਹੁਣ ਪੰਜਾਬ ਚ ਇਥੇ 2 ਜੁਲਾਈ ਨੂੰ ਇਥੇ ਬਿਜਲੀ ਰਹੇਗੀ ਬੰਦ, ਜਿਸ ਬਾਰੇ ਤਾਜਾ ਵੱਡੀ ਖਬਰ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਨਵਾਂ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਨੂੰ ਲੈ ਕੇ ਇਕ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਸ਼ਹਿਰੀ ਉਪ ਮੰਡਲ ਵੱਲੋਂ ਦੱਸਿਆ ਗਿਆ ਹੈ ਕਿ 2 ਜੁਲਾਈ ਨੂੰ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ 132 ਕੇਵੀ ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚਲਦੇ 11 ਕੇਵੀ ਚੰਡੀਗੜ੍ਹ ਰੋਡ ਫੀਡਰ ਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਸ ਬਾਰੇ ਪਹਿਲਾਂ ਵੀ ਲੋਕਾਂ ਨੂੰ ਜਾਣਕਾਰੀ ਮੁਹਇਆ ਕਰਵਾ ਦਿੱਤੀ ਗਈ ਹੈ ਕਿਉਂਕਿ ਕੁਝ ਖੇਤਰਾਂ ਦੇ ਵਿੱਚ ਬਿਜਲੀ ਦੀ ਸਪਲਾਈ ਜ਼ਰੂਰੀ ਮੁਰੰਮਤ ਕਰਕੇ 2 ਜੁਲਾਈ ਨੂੰ ਸਵੇਰੇ 8 ਵਜੇ ਤੋਂ 12 ਵਜੇ ਤਕ ਬੰਦ ਰਹੇਗੀ।

ਇਸ ਬਿਜਲੀ ਦੀ ਸਪਲਾਈ ਦੇ ਪ੍ਰਭਾਵਤ ਹੋਣ ਨਾਲ ਜਿੱਥੇ ਕਈ ਲੋਕਾਂ ਨੂੰ ਭਾਰੀ ਸਮੱਸਿਆ ਦਰਪੇਸ਼ ਆਵੇਗੀ ਉੱਥੇ ਹੀ ਇਸ ਕਾਰਨ ਪ੍ਰਭਾਵਿਤ ਹੋਣ ਵਾਲੇ ਖੇਤਰਾਂ ਦੀ ਜਾਣਕਾਰੀ ਵੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਮਹਿਲਾ ਕਲੋਨੀ, ਗੁਰੂ ਨਾਨਕ ਨਗਰ, ਜਲੰਧਰ ਕਲੋਨੀ, ਬਰਨਾਲਾ ਗੇਟ ,ਸ਼ਿਵਾਲਿਕ ਇੰਨਕਲੇਵ, ਪ੍ਰਿੰਸ ਇਨਕਲੇਵ, ਰਣਜੀਤ ਨਗਰ, ਛੋਕਰਾਂ ਮੁਹੱਲਾ, ਡੀਸੀ ਕੰਪਲੈਕਸ, ਤਹਿਸੀਲ ਕੰਪਲੈਕਸ, ਗੁਰੂ ਅੰਗਦ ਨਗਰ, ਕੁਲਾਮ ਰੋਡ, ਆਈਵੀ ਹਸਪਤਾਲ, ਨਵਾਂ ਸਿਵਲ ਹਸਪਤਾਲ, ਗੜ੍ਹਸ਼ੰਕਰ ਰੋਡ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ ਆਦਿ ਇਲਾਕੇ ਪ੍ਰਭਾਵਤ ਹੋਣਗੇ ਅਤੇ ਇਨ੍ਹਾਂ ਜਗ੍ਹਾ ਉਪਰ ਬਿਜਲੀ ਬੰਦ ਰਹੇਗੀ।

ਪਾਵਰਕਾਮ ਵੱਲੋਂ ਜਿੱਥੇ ਇਸ ਦੀ ਜਾਣਕਾਰੀ ਪਹਿਲਾਂ ਜਾਰੀ ਕੀਤੀ ਗਈ ਹੈ ਉਥੇ ਹੀ ਲੋਕ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣਗੇ ਅਤੇ ਜਿਸ ਨਾਲ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਥੇ ਹੀ ਮੌਸਮ ਦੀ ਤਬਦੀਲੀ ਦੇ ਚਲਦਿਆਂ ਹੋਇਆਂ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਬਿਜਲੀ ਦੇ ਕੱਟ ਵੀ ਵਧੇਰੇ ਪ੍ਰਭਾਵਿਤ ਨਹੀਂ ਕਰਨਗੇ।