WHO ਵਲੋਂ ਕਰੋਨਾ ਨੂੰ ਲੈਕੇ ਆਈ ਵੱਡੀ ਮਾੜੀ ਖਬਰ, ਇਨਫੈਕਸ਼ਨ ਦੁਨੀਆ ਚ ਹਰ ਥਾਂ ਵੱਧ ਰਹੀ- ਕੀਤੀ ਇਹ ਅਪੀਲ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਭਰ ਵਿੱਚ ਕੋਰੋਨਾ ਮਹਾਂਮਾਰੀ ਲਗਾਤਾਰ ਆਪਣੀਆਂ ਜਡ਼੍ਹਾਂ ਮਜ਼ਬੂਤ ਕਰਦੀ ਨਜ਼ਰ ਆ ਰਹੀ ਹੈ । ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਕੋਰੋਨਾ ਮਹਾਂਮਾਰੀ ਨੂੰ ਦੁਨੀਆਂ ਭਰ ਵਿੱਚ ਦਸਤਕ ਦਿੱਤੀ , ਪਰ ਅਜੇ ਵੀ ਇਸ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਇਸੇ ਵਿਚਾਲੇ ਹੁਣ ਡਬਲਿਊ ਐਚਓ ਯਾਨੀ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਵੱਲੋਂ ਕੋਰੋਨਾ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ । ਦਰਅਸਲ ਵਿਸ਼ਵ ਸਿਹਤ ਸੰਗਠਨ ਵਲੋਂ ਹੁਣ ਗਲੋਬਲ ਪੱਧਰ ਤੇ ਇਕਤਾਲੀ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਹੋਣ ਤੇ ਆਖਿਆ ਹੈ ਕਿ ਦੁਨੀਆਂ ਭਰ ਦੇ ਵਿੱਚ ਹਰ ਥਾਂ ਕੋਰੋਨਾ ਦੇ ਮਾਮਲੇ ਵਧ ਰਹੇ ਹਨ ।

ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਇਕ ਖ਼ਾਸ ਅਪੀਲ ਵੀ ਕੀਤੀ ਗਈ ਹੈ । ਦਰਅਸਲ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਮਹਾਮਾਰੀ ‘ਤੇ ਆਪਣੀ ਨਵੀਂ ਹਫ਼ਤਾਵਾਰੀ ਰਿਪੋਰਟ ‘ਚ ਕਿਹਾ ਕਿ ਦੁਨੀਆ ਭਰ ‘ਚ ਮੌਤਾਂ ਦੀ ਗਿਣਤੀ ਲਗਭਗ 8,500 ਰਹੀ ਜੋ ਪਿਛਲੇ ਹਫ਼ਤੇ ਦੀ ਤਰ੍ਹਾਂ ਹੀ ਹੈ। ਰਿਪੋਰਟ ਮੁਤਾਬਕ, ਤਿੰਨ ਖੇਤਰਾਂ ਪੱਛਮੀ ਏਸ਼ੀਆ, ਦੱਖਣੀ ਪੂਰਬੀ ਏਸ਼ੀਆ ਅਤੇ ਅਮਰੀਕਾ ‘ਚ ਕੋਰੋਨਾ ਨਾਲ ਸਬੰਧਿਤ ਮੌਤ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਬਦਲ ਰਹੀ ਹੈ ਪਰ ਇਹ ਖਤਮ ਨਹੀਂ ਹੋਈ ਹੈ। ਉਨ੍ਹਾਂ ਦੇਸ਼ਾਂ ਤੋਂ ਸਿਹਤਮੰਦਾਂ ਅਤੇ 60 ਤੋਂ ਜ਼ਿਆਦਾ ਉਮਰ ਦੇ ਲੋਕਾਂ ਸਮੇਤ ਆਪਣੀ ਸਭ ਤੋਂ ਸੰਵੇਦਨਸ਼ੀਲ ਆਬਾਦੀ ਸਮੂਹਾਂ ਦਾ ਟੀਕਾਕਰਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਲੋਕਾਂ ਦਾ ਟੀਕਾਕਰਨ ਨਹੀਂ ਹੁੰਦਾ ਤਾਂ ਗੰਭੀਰ ਬੀਮਾਰੀ ਅਤੇ ਮੌਤ ਦਾ ਖਤਰਾ ਹੈ।

ਸੋ ਲਗਾਤਾਰ ਕੋਰੋਨਾ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਲੋਕ ਆਪਣੀਆਂ ਜਾਨਾਂ ਵੀ ਗੁਆ ਰਹੇ ਹਨ, ਸਮੇਂ ਸਮੇਂ ਤੇ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਕੋਰੋਨਾ ਨੂੰ ਲੈਕੇ ਚਿਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ । ਇਸੇ ਦੇ ਚੱਲਦੇ ਹੁਣ ਵੱਧ ਰਹੇ ਕੋਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਡਬਲਿਊਐਚਓ ਦੇ ਵਲੋਂ ਖਾਸ ਅਪੀਲ ਵੀ ਲੋਕਾਂ ਨੂੰ ਕੀਤੀ ਗਈ ਹੈ ।