ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਲਗਿਆ ਵੱਡਾ ਝਟਕਾ, ਹਾਈਕੋਰਟ ਨੇ ਠੇਕਿਆਂ ਦੀ ਅਲਾਟਮੈਂਟ ਤੇ ਲਾਈ ਰੋਕ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  

ਪੰਜਾਬ ਵਿੱਚ ਮਾਨ ਸਰਕਾਰ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ । ਇਨ੍ਹਾਂ ਵੱਡੇ ਵੱਡੇ ਐਲਾਨਾਂ ਦੇ ਚੱਲਦੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ, ਪਰ ਦੂਜੇ ਪਾਸੇ ਲਗਾਤਾਰ ਮਾਨ ਸਰਕਾਰ ਦੇ ਐਲਾਨਾਂ ਵਿਚ ਕਈ ਤਰ੍ਹਾਂ ਦੇ ਅੜਿੱਕੇ ਪੈਂਦੇ ਨਜ਼ਰ ਆ ਰਹੇ ਹਨ । ਇਸ ਵਿੱਚ ਹੁਣ ਪੰਜਾਬ ਦੀ ਸਰਕਾਰ ਨੂੰ ਹਾਈ ਕੋਰਟ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ । ਹਾਈ ਕੋਰਟ ਨੇ ਅੱਜ ਯਾਨੀ ਮੰਗਲਵਾਰ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਖ਼ਿਲਾਫ਼ ਦਾਇਰ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਠੇਕਿਆਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਤੇ ਰੋਕ ਲਗਾ ਦਿੱਤੀ ਹੈ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਸੂਬੇ ਚ ਸ਼ਰਾਬ ਦੀ ਖ਼ਰੀਦ ਤੇ ਵਿਕਰੀ ਲਈ ਸਾਲ 2022-23 ਲਈ ਜੋ ਐਕਸਾਈਜ਼ ਪਾਲਿਸੀ ਬਣਾ ਕੇ ਜਾਰੀ ਕੀਤੀ । ਉਸ ਦੇ ਖ਼ਿਲਾਫ਼ ਹਾਈ ਕੋਰਟ ਚ ਕਈ ਪਟੀਸ਼ਨਾਂ ਦਾਖ਼ਲ ਕਰ ਕੇ ਇਸ ਨੂੰ ਪਾਲਿਸੀ ਨੂੰ ਚੁਨੌਤੀ ਕਰ ਦਿੱਤੀ ਹੈ। ਇਸ ਦੇ ਚੱਲਦੇ ਅੱਜ ਹਾਈ ਕੋਰਟ ਦੇ ਵੱਲੋਂ ਮਾਨ ਸਰਕਾਰ ਨੂੰ ਝਟਕਾ ਦਿੱਤਾ ਗਿਆ ,ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੀ ਹਾਈ ਕੋਰਟ ਨੇ ਰੋਕ ਲਗਾ ਦਿੱਤੀ ।

ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਪਟੀਸ਼ਨਾਂ ਦਾਇਰ ਹੋ ਰਿਹਾ ਸੀ । ਦੱਸਣਾ ਬਣਦਾ ਹੈ ਕਿ ਲਗਾਤਾਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਕਈ ਤਰ੍ਹਾਂ ਦੇ ਵਾਅਦੇ ਅਤੇ ਦਾਅਵੇ ਕਰਦੀ ਹੋਈ ਨਜ਼ਰ ਆ ਰਹੀ ਹੈ । ਪਰ ਵੱਖ ਵੱਖ ਕਾਰਨਾ ਕਾਰਨ ਮਾਨ ਸਰਕਾਰ ਦੇ ਇਹ ਦਾਅਵੇ ਤੇ ਵਾਅਦੇ ਹੁਣ ਕਿਤੇ ਨਾ ਕਿਤੇ ਖੋਖਲੇ ਪੈਂਦੇ ਨਜ਼ਰ ਆ ਰਹੇ ਹਨ ।

ਹਾਲਾਂਕਿ ਬਹੁਤ ਸਾਰੀਆਂ ਉਮੀਦਾਂ ਦੇ ਨਾਲ ਪੰਜਾਬੀਆਂ ਨੇ ਮਾਨ ਸਰਕਾਰ ਨੂੰ ਵੋਟਾਂ ਪਾਈਆਂ ਤੇ ਉਮੀਦਾਂ ਜਤਾਈਆਂ ਕਿ ਸ਼ਾੲਿਦ ਮਾਨ ਸਰਕਾਰ ਕੁਝ ਚੰਗਾ ਪੰਜਾਬ ਦਾ ਵਿਕਾਸ ਕਰੇਗੀ , ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਹਰ ਰੋਜ਼ ਪੰਜਾਬ ਭਰ ਤੋਂ ਸਾਹਮਣੇ ਆਉਂਦੀਆਂ ਹਨ , ਉਸ ਦੇ ਚੱਲਦੇ ਹੁਣ ਮਾਨ ਸਰਕਾਰ ਤੇ ਇਕ ਸਵਾਲੀਆ ਚਿੰਨ੍ਹ ਲੱਗ ਚੁੱਕਿਆ ਹੈ ।