ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕ ਜਿੱਥੇ ਕਰੋਨਾ ਦੀ ਮਾਰ ਹੇਠ ਆਏ ਹੋਏ ਹਨ ਅਤੇ ਆਰਥਿਕ ਮੰਦੀ ਦੇ ਚਲਿਆ ਹੋਇਆ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵਿਚ ਕਈ ਲੋਕਾਂ ਵੱਲੋਂ ਆਪਣੇ ਪਰਵਾਰ ਦੀ ਖਾਤਰ ਵਿਦੇਸ਼ਾਂ ਦੇ ਵਿੱਚ ਜਾਣ ਵਾਸਤੇ ਕਾਨੂੰਨੀ ਅਤੇ ਗੈਰ-ਕਾਨੂੰਨੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਾਨੂੰਨੀ ਰਸਤੇ ਅਪਨਾ ਕੇ ਹੀ ਵਿਦੇਸ਼ਾਂ ਵਿੱਚ ਜਾ ਕੇ ਕੰਮ ਕੀਤੇ ਜਾਂਦੇ ਹਨ। ਉਥੇ ਹੀ ਮਜਬੂਰੀ ਵੱਸ ਕੁਝ ਲੋਕਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਵੀ ਵਿਦੇਸ਼ਾਂ ਵਿੱਚ ਦਾਖਲਾ ਲਿਆ ਜਾਂਦਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਲੋਕਾਂ ਦੀ ਰਸਤੇ ਵਿਚ ਹੀ ਮੌਤ ਹੋ ਜਾਂਦੀ ਹੈ। ਹੁਣ ਵਿਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ 18 ਲੋਕਾਂ ਦੀ ਮੌਤ ਹੋਈ ਹੈ ਜਿਥੇ ਭਗਦੜ ਮੱਚੀ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਪੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਸਪੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਹੋਇਆ 18 ਅਫ਼ਰੀਕੀ ਪ੍ਰਵਾਸੀਆਂ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਪੇਨ ਅਤੇ ਮੋਰਾਕੋ ਵਿਚਲੇ ਕੂਟਨੀਤਿਕ ਸੰਬੰਧ ਵਿੱਚ ਸਮਝੌਤਾ ਅਤੇ ਸੁਧਾਰ ਹੋਣ ਤੋਂ ਬਾਅਦ ਕੁੱਝ ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਸਪੇਨ ਦੀ ਸਰਕਾਰ ਵੱਲੋਂ ਜਿਥੇ ਦੋ ਹਜ਼ਾਰ ਲੋਕਾਂ ਨੂੰ ਸਰਹੱਦ ਪਰ ਦੀ ਕੋਸ਼ਿਸ਼ ਕਰਦਿਆਂ ਹੋਇਆਂ ਦੱਸਿਆ ਗਿਆ ਹੈ।
ਉਥੇ ਹੀ ਮੇਲਿਲਾ ਵਿੱਚ ਸਪੇਨ ਦੀ ਸਰਕਾਰ ਦੇ ਦਫਤਰ ਵਿੱਚ ਬੁਲਾਰਿਆਂ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਵਿੱਚ 133 ਪਰਵਾਸੀ ਸ਼ੁੱਕਰਵਾਰ ਨੂੰ ਮੋਰੱਕੋ ਦੇ ਸ਼ਹਿਰ ਨਾਡੋਰ ਅਤੇ ਮੇਲਿਲਾ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਸਰਹੱਦ ਪਾਰ ਕਰਨ ਵਿਚ ਕਾਮਯਾਬ ਹੋਏ ਹਨ। ਸਰਹੱਦ ਪਾਰ ਕਰਨ ਲਈ ਜਿੱਥੇ ਅਫਰੀਕੀ ਪ੍ਰਵਾਸੀਆਂ ਵਿਚ ਭਾਜੜ ਮਚ ਗਈ।
ਉਥੇ ਹੀ ਇਸ ਘਟਨਾ ਵਿਚ ਜਿੱਥੇ 5 ਲੋਕਾਂ ਦੀ ਘਟਨਾ ਸਥਾਨ ਤੇ ਮੌਤ ਹੋ ਗਈ,13 ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜੋ ਜ਼ੇਰੇ ਇਲਾਜ਼ ਸਨ ਅਤੇ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਉਹਨਾਂ ਦੀ ਵੀ ਮੌਤ ਹੋ ਗਈ ਜਿਸ ਨਾਲ 18 ਲੋਕਾਂ ਦੀ ਜਾਨ ਚਲੀ ਗਈ। ਭੀੜ ਵੱਲੋਂ ਜਿੱਥੇ ਪੁਲਿਸ ਉਪਰ ਵੀ ਪਥਰਾਅ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਪੁਲਸ ਕਰਮਚਾਰੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।
Home ਤਾਜਾ ਖ਼ਬਰਾਂ ਵਿਦੇਸ਼ ਚ ਦਾਖਿਲ ਹੋਣ ਦੀ ਕੋਸ਼ਿਸ ਕਰਦੇ ਹੋਏ ਹੋਈ 18 ਲੋਕਾਂ ਦੀ ਹੋਈ ਮੌਤ, ਮਚੀ ਭੱਜਦੜ੍ਹ – ਤਾਜਾ ਵੱਡੀ ਖਬਰ
Previous Postਪੰਜਾਬ ਚ ਇਥੇ ਕਾਰ ਨੂੰ ਲੱਗੀ ਭਿਆਨਕ ਅੱਗ ਕਾਰਨ ਵਾਪਰਿਆ ਰੂਹ ਕੰਬਾਊ ਹਾਦਸਾ, ਜਿੰਦਾ ਸੜੀ ਔਰਤ
Next Postਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਹਸਪਤਾਲ ਦਾਖਿਲ, ਕੀਤੀ ਗਈ ਸਰਜਰੀ- ਤਾਜਾ ਵੱਡੀ ਖਬਰ