ਇੰਡੀਆ ਚ ਅਸਮਾਨ ਦੇ ਵਿਚ ਉੱਡ ਰਹੇ ਜਹਾਜ ਦਾ ਇੰਜਣ ਹੋਇਆ ਫੇਲ, ਕਰਾਈ ਗਈ ਐਮਰਜੈਂਸੀ ਲੈਂਡਿੰਗ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਦੌਰ ਵਿੱਚ ਜਿੱਥੇ ਹਵਾਈ ਉਡਾਨਾਂ ਉਪਰ ਰੋਕ ਲਗਾ ਦਿਤੀ ਗਈ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਉਥੇ ਹੀ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੁਝ ਖਾਸ ਉਡਾਨਾਂ ਸ਼ੁਰੂ ਕੀਤਾ ਗਿਆ ਸੀ। ਕਰੋਨਾ ਕੇਸਾਂ ਵਿੱਚ ਆਈ ਕਮੀ ਤੋਂ ਬਾਅਦ ਜਿਥੇ ਮੁੜ ਤੋਂ ਹਵਾਈ ਉਡਾਨਾਂ ਨੂੰ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਹੈ ਉਥੇ ਹੀ ਕਈ ਹਵਾਈ ਉਡਾਨਾਂ ਦੇ ਨਾਲ ਵਾਪਰਨ ਵਾਲੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ ਉਨ੍ਹਾਂ ਵਿਚ ਇਕ ਡਰ ਵੀ ਪੈਦਾ ਕਰਦੀਆਂ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਵੱਖ-ਵੱਖ ਦੇਸ਼ਾਂ ਅੰਦਰ ਕਈ ਤਰ੍ਹਾਂ ਦੇ ਹਵਾਈ ਹਾਦਸੇ ਬਾਰੇ ਵਾਪਰ ਰਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਉਥੇ ਵੀ ਹਵਾਈ ਜਹਾਜ਼ ਦੇ ਚਾਲਕਾਂ ਵੱਲੋਂ ਸਮਝਦਾਰੀ ਵਰਤਦਿਆਂ ਹੋਇਆਂ ਸਮੇਂ ਸਿਰ ਕਈ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਵੀ ਗਿਆ ਹੈ।

ਹੁਣ ਇੰਡੀਆ ਵਿਚੋਂ ਸਮਾਂ ਕੱਢ ਰਹੇ ਜਹਾਜ਼ ਦਾ ਇੰਜਣ ਫੇਲ ਹੋਣ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1 ਏਅਰ ਅਰੇਬੀਆ ਦਾ ਹਵਾਈ ਜਹਾਜ਼ ਉਸ ਸਮੇਂ ਵਾਲ ਵਾਲ ਨੁਕਸਾਨ ਹੋਣ ਤੋਂ ਬਚ ਗਿਆ ਹੈ ਜਿਸ ਸਮੇਂ ਇਹ ਜਹਾਜ਼ ਬੰਗਲਾਦੇਸ਼ ਦੇ ਚਟਗਾਂਵ ਤੋਂ ਸੰਯੁਕਤ ਅਰਬ ਅਮੀਰਾਤ ਨੂੰ ਜਾਣ ਲਈ ਉਡਾਨ ਭਰੀ ਸੀ।

ਰਸਤੇ ਵਿੱਚ ਅਚਾਨਕ ਹੀ ਭਾਰਤੀ ਹਵਾਬਾਜ਼ੀ ਰੈਗੂਲੇਟਰ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਜਹਾਜ ਦੇ ਚਾਲਕਾਂ ਵੱਲੋਂ ਇੰਜਣ ਵਿੱਚ ਆਈ ਖਰਾਬੀ ਦੇ ਬਾਰੇ ਦੱਸਿਆ ਗਿਆ। ਉਸ ਸਮੇਂ ਹੀ ਇਨਾਂ ਅਧਿਕਾਰੀਆਂ ਨੂੰ ਇਹ ਪਤਾ ਲੱਗਿਆ ਕਿ ਇੰਜਣ ਖਰਾਬ ਹੋ ਗਿਆ ਹੈ ਜਿਥੇ ਉਨ੍ਹਾਂ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਦੀ ਜਾਂਚ ਡੀਜੀਸੀਏ ਨੂੰ ਕਰਨ ਦੇ ਆਦੇਸ਼ ਦਿੱਤੇ ਗਏ ਜਿਸ ਵੱਲੋਂ ਜਾਂਚ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦੇ ਆਦੇਸ਼ ਦਿੱਤੇ ਗਏ। ਜਿੱਥੇ ਚਾਲਕ ਦਲ ਨੂੰ ਇਸ ਦਾ ਪਤਾ ਲੱਗਣ ਉਪਰੰਤ ਉਨ੍ਹਾਂ ਵੱਲੋਂ ਐਮਰਜੰਸੀ ਕਾਲ ਕੀਤੀ ਗਈ ਸੀ।

ਉਥੇ ਹੀ ਅਧਿਕਾਰੀਆਂ ਵੱਲੋਂ ਵੀ ਇਸ ਮਾਮਲੇ ਨੂੰ ਸਮਝਦੇ ਹੋਏ ਤੁਰੰਤ ਹੀ ਇਸ ਜਹਾਜ਼ ਦੀ ਐਮਰਜੈਂਸੀ ਲੈਡਿੰਗ ਅਹਿਮਦਾਬਾਦ ਹਵਾਈ ਅੱਡੇ ਤੇ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ। ਜਿਸ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਇਸ ਦੀ ਲੈਂਡਿੰਗ ਕਰਵਾਈ ਗਈ ਅਤੇ ਸਾਰੇ ਚਾਲਕ ਦਲ ਦੇ ਮੈਂਬਰ ਅਤੇ ਯਾਤਰੀ ਸੁਰੱਖਿਅਤ ਹਨ। ਉੱਥੇ ਹੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।