ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਕਾਫੀ ਚਰਚਾ ਵਿਚ ਰਹੀਆਂ ਸਨ ਉਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਖ-ਵੱਖ ਨੂੰ ਲੈ ਕੇ ਆਏ ਦਿਨ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਬਣੇ ਰਹੇ ਸਨ। ਜਿੱਥੇ ਉਨ੍ਹਾਂ ਨੂੰ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਗਏ ਸਨ। ਉਥੇ ਹੀ ਚੋਣਾਂ ਤੋਂ ਪਹਿਲਾਂ ਉਨ੍ਹਾਂ ਵੱਲੋਂ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਜਿਸਦੇ ਕਾਰਨ ਲੋਕਾਂ ਵਿੱਚ ਉਹ ਮਜ਼ਾਕ ਦਾ ਪਾਤਰ ਵੀ ਬਣ ਗਏ ਸਨ। ਜਿੱਥੇ ਉਨ੍ਹਾਂ ਵੱਲੋਂ ਇੱਕ ਬੱਕਰੀ ਚੋਂਦੇ ਹੋਇਆ ਦੀ ਵੀਡੀਓ ਵੀ ਜਾਰੀ ਕਰ ਦਿੱਤੀ ਗਈ ਸੀ।
ਜਿਸ ਪਿੱਛੋਂ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੈ ਕੇ ਕਾਫੀ ਮਜ਼ਾਕ ਵੀ ਉਡਾਇਆ ਗਿਆ ਸੀ। ਹੁਣ ਤੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਬੱਕਰੀ ਮੁੜ ਚਰਚਾ ਵਿਚ ਆ ਗਈ ਹੈ ਜਿਥੇ ਖਰੀਦਣ ਵਾਲੇ ਮਾਲਕ ਨੂੰ ਹੁਣ ਇਹ ਮੁਸੀਬਤ ਪੈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਕਾਰਨ ਇਹ ਬੱਕਰੀ ਚਰਚਾ ਵਿੱਚ ਬਣ ਗਈ ਸੀ ਉਥੇ ਹੀ ਇਸ ਤੋਂ ਬਾਅਦ ਇਸ ਬੱਕਰੀ ਨੂੰ ਮਾਲਕ ਤੋਂ ਸਿਹਤ ਵਿਭਾਗ ਤੋਂ ਮੁਅੱਤਲ ਹੋ ਚੁੱਕੇ ਇਕ ਵਿਅਕਤੀ ਪਰਮਜੀਤ ਸਿੰਘ ਵੱਲੋਂ ਖਰੀਦ ਲਿਆ ਗਿਆ ਸੀ।
ਉਥੇ ਹੀ ਹੋਣ ਇਸ ਵਿਅਕਤੀ ਨੂੰ ਇੱਕ ਲੜਕੀ ਨੂੰ ਨੌਕਰੀ ਦਿਵਾਉਣ ਦਾ ਯਤਨ ਕਰਦੇ ਹੋਏ ਰੂਪਨਗਰ ਦੇ ਡੀਸੀ ਦੇ ਜਾਅਲੀ ਦਸਤਖ਼ਤ ਕਰਕੇ ਧੋਖਾ ਕੀਤੇ ਜਾਣ ਦੇ ਮਾਮਲੇ ਹੇਠ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵੱਲੋਂ ਜਦੋਂ ਇੱਕ ਜੂਨ ਨੂੰ ਲੜਕੀ ਨੂੰ ਉਸ ਦੀ ਨੌਕਰੀ ਤੇ ਬਹਾਲ ਕਰਨ ਦੇ ਪੇਪਰ ਦਿੱਤੇ ਗਏ ਸਨ ਅਤੇ ਜਿਸ ਉਪਰ ਐਸ ਡੀ ਐਮ ਦਫ਼ਤਰ ਸ੍ਰੀ ਅਨੰਦਪੁਰ ਸਾਹਿਬ ਤੋਂ ਬਦਲੀ ਦਾ ਪੱਤਰ ਦਿੱਤਾ ਗਿਆ ਸੀ
ਜਿਸ ਸਮੇਂ ਇਸ ਲੜਕੀ ਵੱਲੋਂ ਅੱਗੇ ਜਾ ਕੇ ਇਹ ਪੱਤਰ ਦਿਖਾਇਆ ਗਿਆ ਤਾਂ ਜਾਂਚ ਉਪਰੰਤ ਇਹ ਪੱਤਰ ਜਾਅਲੀ ਨਿਕਲਿਆ। ਜਿਸ ਤੋਂ ਬਾਅਦ ਬੱਕਰੀ ਖਰੀਦਣ ਵਾਲੇ ਪਰਮਜੀਤ ਸਿੰਘ ਨੂੰ ਖਰੜ ਤੋਂ ਕਾਬੂ ਕੀਤਾ ਗਿਆ ਹੈ। ਉਥੇ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਸਾਬਕਾ ਮੁੱਖਮੰਤਰੀ ਚਰਨਜੀਤ ਚੰਨੀ ਵਾਲੀ ਬਕਰੀ ਮੁੜ ਆਈ ਚਰਚਾ ਚ, ਖਰੀਦਣ ਵਾਲੇ ਮਾਲਕ ਨੂੰ ਪਈ ਇਹ ਮੁਸੀਬਤ
Previous Postਪੰਜਾਬ ਸਰਕਾਰ ਵਲੋਂ ਆਈ ਵੱਡੀ ਖਬਰ, ਜਮੀਨਾਂ ਨਾਲ ਸਬੰਧਤ ਲਿਆ ਇਹ ਵੱਡਾ ਫੈਸਲਾ
Next Postਸਾਬਕਾ ਮੁੱਖਮੰਤਰੀ ਚਰਨਜੀਤ ਚੰਨੀ ਵਾਲੀ ਬਕਰੀ ਮੁੜ ਆਈ ਚਰਚਾ ਚ, ਖਰੀਦਣ ਵਾਲੇ ਮਾਲਕ ਨੂੰ ਪਈ ਇਹ ਮੁਸੀਬਤ