ਪੰਜਾਬ : ਇਸ ਕਾਰਨ ਸ਼ਮਸ਼ਾਨਘਾਟ ਚੋਂ ਮੁਰਦਿਆਂ ਦੀਆਂ ਹੱਡੀਆਂ ਚੋਰੀ ਹੋ ਰਹੀਆਂ ਸਨ ਕਾਰਨ ਜਾਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੈਸੇ ਦੇ ਲਾਲਚ ਵੱਸ ਅੱਜ ਲੋਕ ਏਨੇ ਜ਼ਿਆਦਾ ਅੰਨ੍ਹੇ ਹੋ ਚੁੱਕੇ ਹਨ ਕਿ ਪੈਸਾ ਕਮਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਿੱਥੇ ਮ੍ਰਿਤਕ ਨੂੰ ਵੀ ਕੁਝ ਲੋਕਾਂ ਵੱਲੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਖਰੀ ਸਮੇਂ ਤੱਕ ਪੈਸਾ ਵਸੂਲਣ ਲਈ ਵਰਤਿਆ ਜਾਂਦਾ ਹੈ ਉਥੇ ਹੀ ਮਰਨ ਤੋਂ ਬਾਅਦ ਇਨਸਾਨ ਦੀ ਰਾਖ, ਹੱਡੀਆਂ ਨੂੰ ਵੀ ਕੁਝ ਲੋਕਾਂ ਵੱਲੋਂ ਪੈਸਾ ਕਮਾਉਣ ਲਈ ਵਰਤਿਆ ਜਾ ਰਿਹਾ ਹੈ। ਜਿਥੇ ਕੁਝ ਲੋਕਾਂ ਵੱਲੋਂ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਸਤੇ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਸਤੇ ਵੱਖਰੇ ਵੱਖਰੇ ਰਸਤੇ ਅਪਣਾਏ ਜਾਂਦੇ ਹਨ। ਉਥੇ ਹੀ ਮੁੱਖ ਮੰਤਰੀ ਵੱਲੋਂ ਚੋਰੀ ਠੱਗੀ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਖਤੀ ਵਰਤਣ ਦੇ ਆਦੇਸ ਜਾਰੀ ਕੀਤੇ ਗਏ ਹਨ।\

ਹੁਣ ਇਸ ਤਰਾਂ ਸ਼ਮਸ਼ਾਨਘਾਟ ਵਿਚੋਂ ਮੁਰਦਿਆਂ ਦੀਆਂ ਹੱਡੀਆਂ ਚੋਰੀ ਹੋ ਰਹੀਆਂ ਸਨ।ਪ੍ਰਾਪਤ ਜਾਣਕਾਰੀ ਮੁਤਾਬਕ ਇਹ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸ਼ਮਸ਼ਾਨ ਘਾਟ ਵਿਚ ਪਿਛਲੇ ਕੁਝ ਸਮੇਂ ਤੋਂ ਮ੍ਰਿਤਕਾਂ ਦੀਆਂ ਹੱਡੀਆਂ ਲਗਾਤਾਰ ਚੋਰੀ ਹੋ ਰਹੀਆਂ ਸਨ। ਜਿੱਥੇ ਇਸ ਬਾਬਤ ਸ਼ਿਕਾਇਤਕਰਤਾ ਰਿੰਕੂ ਲ਼ਖੀਆਂ ਨਾਂ ਦੇ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਨ੍ਹਾਂ ਦੇ ਪੁੱਤਰ ਦੀਪਕ 18 ਸਾਲਾਂ ਦੀ 3 ਨਵੰਬਰ 2021 ਨੂੰ ਮੌਤ ਹੋ ਗਈ ਸੀ ਜਿਥੇ ਪੰਜ ਨਵੰਬਰ ਨੂੰ ਪਰਿਵਾਰਕ ਮੈਂਬਰ ਫੁੱਲ ਚੁਗਣ ਲਈ ਪਹੁੰਚੇ ਸਨ ਤਾਂ ਉਨ੍ਹਾਂ ਦੇ ਬੇਟੇ ਦੀਆਂ ਕੋਈ ਵੀ ਹੱਡੀਆ ਉਹਨਾਂ ਨੂੰ ਪ੍ਰਾਪਤ ਨਹੀਂ ਹੋਈਆ।

ਜਿੱਥੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਥੇ ਹੀ ਇਹ ਹੱਡੀਆਂ ਇੱਕ ਤਾਂਤ੍ਰਿਕਾ ਨੂੰ ਦਿੱਤੀਆਂ ਜਾਂਦੀਆਂ ਸਨ ਜੋ ਇਸ ਸਮੇਂ ਦੱਸਿਆ ਗਿਆ ਹੈ ਕਿ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਸ਼ਿਕਾਇਤਕਰਤਾ ਵੱਲੋਂ ਜਿਥੇ ਇਨਾਂ ਦੋਸ਼ੀਆਂ ਨੂੰ ਕਿਸੇ ਵੀ ਨੌਜਵਾਨਾਂ ਦੀਆਂ ਹੱਡੀਆਂ ਲੈਣ ਵਾਸਤੇ 50 ਰੁਪਏ ਦਾ ਲਾਲਚ ਦਿੱਤਾ ਗਿਆ ਸੀ।

ਜਿੱਥੇ ਪੀੜਤ ਵੱਲੋਂ 50 ਹਜ਼ਾਰ ਰੁਪਏ ਦੇ ਨੋਟਾਂ ਦਾ ਬੰਡਲ ਲਾਲਚੀ ਵਿਅਕਤੀ ਅੱਗੇ ਰੱਖਿਆ ਗਿਆ ਸੀ ਉਥੇ ਹੀ 21 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਸੇ ਹੋਰ ਮ੍ਰਿਤਕ ਇਕ ਨੌਜਵਾਨ ਦੇ ਸਿਰ ਦੀ ਖੋਪੜੀ ਅਤੇ ਇਕ ਹੱਡੀ ਦਿੱਤੀ ਗਈ। ਅਜਿਹੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਪੈਸੇ ਦੀ ਖ਼ਾਤਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।