ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਗੀਤਕਾਰਾਂ ਅਤੇ ਸੰਗੀਤਕਾਰਾਂ ਵੱਲੋਂ ਆਪਣੇ ਗੀਤਾਂ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਅੱਜ ਵੀ ਅਜਿਹੇ ਬਹੁਤ ਸਾਰੇ ਗੀਤ ਹਨ ਜਿਨ੍ਹਾਂ ਨੂੰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ । ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਲੋਕ ਲਾਈਵ ਪ੍ਰੋਗਰਾਮ ਕਰਦੇ ਸਨ ਤੇ ਲੋਕਾਂ ਦਾ ਆਪਣੇ ਸੰਗੀਤ ਨਾਲ ਮਨੋਰੰਜਨ ਕਰਦੇ ਸਨ । ਇਕ ਅਜਿਹੇ ਹੀ ਮਸ਼ਹੂਰ ਗਾਇਕ ਸਬੰਧੀ ਹੁਣ ਖ਼ਬਰ ਸਾਹਮਣੇ ਆਈ ਹੈ ਜਿਨ੍ਹਾਂ ਦੀ ਸਟੇਜ ਉੱਪਰ ਗਾਉਂਦਿਆਂ ਗਾਉਂਦਿਆਂ ਅਚਾਨਕ ਮੌਤ ਹੋ ਗਈ । ਜਿਸ ਦੇ ਚੱਲਦੇ ਉਨ੍ਹਾਂ ਦੇ ਫੈਂਸ ਵਿੱਚ ਸੋਗ ਪਾਇਆ ਜਾ ਰਿਹਾ ਹੈ । ਦਰਅਸਲ ਮਲਿਆਲਮ ਗੀਤ ਸੰਗੀਤ ਦਾ ਮਸ਼ਹੂਰ ਚਿਹਰਾ ਤੇ ਉੱਘੇ ਗਾਇਕ ਐਡਵਾ ਬਸ਼ੀਰ ਦਾ ਸਟੇਜ ਤੇ ਲਾਈਵ ਪ੍ਰੋਗਰਾਮ ਦੌਰਾਨ ਦੇਹਾਂਤ ਹੋ ਗਿਆ । 78 ਸਾਲਾਂ ਦੀ ਉਮਰ ਵਿੱਚ ਇਹ ਉੱਘਾ ਗਾਇਕ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਿਆ
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਹ ਕੇਰਲ ਦੇ ਅੱਲ੍ਹਾ ਪੂੰਝਾ ਵਿੱਚ ਡਾਇਮੰਡ ਆਰਕੈਸਟਰਾ ਮੰਡਲੀ ਦੀ ਗੋਲਡਨ ਜੁਬਲੀ ਮੌਕੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ। ਇਸੇ ਦੌਰਾਨ ਜਦੋਂ ਉਹ ਗਾਉਂਦੇ ਗਾਉਂਦੇ ਸਟੇਜ ਤੋਂ ਹੇਠਾਂ ਡਿੱਗੀ ਪਏ , ਡਿੱਗਣ ਕਾਰਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ । ਜਿਸ ਕਾਰਨ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ । ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ । ਇਸ ਬਾਬਤ ਜਾਣਕਾਰੀ ਜਦੋਂ ਮੀਡੀਆ ਦੇ ਜ਼ਰੀਏ ਉਨ੍ਹਾਂ ਦੇ ਫੈਨਜ਼ ਤਕ ਪਹੁੰਚੀ ਤਾਂ ਉਨ੍ਹਾਂ ਦੇ ਫੈਂਸ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਐਡਵਾ ਬਸ਼ੀਰ ਤਿਰੂਵਨੰਤਪੁਰਮ ਦੇ ਐਡਵਾ ਦੇ ਮੂਲ ਨਿਵਾਸੀ ਸਨ। ਇਹ ਘਟਨਾ ਰਾਤ 9.30 ਵਜੇ ਵਾਪਰੀ। ਐਡਵਾ ਬਸ਼ੀਰ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਨ ਤੇ ਉਨ੍ਹਾਂ ਨੇ ਸਟੇਜ ਤੇ ਯੇਸੂ ਦਾਸ ਦਾ ਗੀਤ ਮਾਨਾ ਹੋ ਤੁਮ ਬਹੁਤ ਹਸੀਨ ਗਾਇਆ ।
ਗੀਤ ਗਾਉਂਦੇ ਗਾਉਂਦੇ ਅਚਾਨਕ ਸਟੇਜ ਤੇ ਡਿੱਗ ਪਏ ਤੇ ਤੁਰੰਤ ਬੇਹੋਸ਼ ਹੋ ਗਏ ਤੇ ਪ੍ਰੋਗਰਾਮ ਤੁਰੰਤ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ । ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲਗਾਤਾਰ ਕਈ ਪ੍ਰਸਿੱਧ ਉੱਘੀਆਂ ਸ਼ਖ਼ਸੀਅਤਾਂ ਸਮੇਤ ਉਨ੍ਹਾਂ ਦੇ ਫੈਨਸ ਵੱਲੋਂ ਵੀਡਿਓ ਹੇਠਾਂ ਕੁਮੈਂਟ ਕਰਕੇ ਆਪਣੀ ਰਾਇ ਵੀ ਦਿੱਤੀ ਜਾ ਰਹੀ ਹੈ ਤੇ ਇਸ ਉੱਘੇ ਗਾਇਕ ਨੂੰ ਸ਼ਰਧਾਂਜਲੀ ਦੇ ਫੁੱਲ ਵੀ ਭੇਟ ਕੀਤੀ ਜਾ ਰਹੀ ਹੈ ।
Previous Postਦਿੱਲੀ ਚ ਆਪ ਮੰਤਰੀ ਨੂੰ ਕੀਤਾ ਗਿਆ ਗ੍ਰਿਫਤਾਰ – ਆਈ ਵੱਡੀ ਤਾਜਾ ਖਬਰ
Next Postਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਮਸ਼ਹੂਰ ਗਾਇਕ ਮੀਕਾ ਸਿੰਘ ਲਗਿਆ ਡੂੰਗਾ ਸਦਮਾ, ਕਿਹਾ ਪੰਜਾਬੀ ਹੋਣ ਤੇ ਸ਼ਰਮ ਆਉਂਦੀ ਹੈ