ਆਈ ਤਾਜ਼ਾ ਵੱਡੀ ਖਬਰ
ਭਾਰਤ ਵਿਚ ਜਿਥੇ ਸਾਰੇ ਲੋਕ ਸਰਹੱਦਾਂ ਤੇ ਤਾਇਨਾਤ ਫ਼ੌਜੀਆਂ ਵੱਲੋਂ ਕੀਤੀ ਜਾਂਦੀ ਰਾਖੀ ਦੇ ਸਦਕਾ ਸ਼ਾਂਤਮਈ ਜ਼ਿੰਦਗੀ ਬਤੀਤ ਕਰ ਰਹੇ ਹਨ। ਸਰਹੱਦ ਤੇ ਤੈਨਾਤ ਇਨ੍ਹਾਂ ਫੌਜੀਆਂ ਵੱਲੋਂ ਜਿਥੇ ਦਿਨ-ਰਾਤ ਇਕ ਕਰਕੇ ਆਪਣੇ ਦੇਸ਼ ਦੀ ਰਾਖੀ ਕੀਤੀ ਹੈ। ਉਥੇ ਹੀ ਇਨ੍ਹਾਂ ਵੱਲੋਂ ਨਿਭਾਈਆਂ ਜਾਂਦੀਆਂ ਬਿਹਤਰੀਨ ਸੇਵਾਵਾਂ ਬਦਲੇ ਵੀ ਸਰਕਾਰ ਵੱਲੋਂ ਲਗਾਤਾਰ ਇਨ੍ਹਾਂ ਫੌਜੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਜਿੱਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਬਹੁਤ ਸਾਰੇ ਫੌਜ ਦੇ ਜਵਾਨ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਥੇ ਹੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।
ਜਦੋਂ ਇਨ੍ਹਾਂ ਫੌਜ ਦੇ ਜਵਾਨਾਂ ਦੀਆਂ ਮ੍ਰਿਤਕ ਦੇਹ ਤਿਰੰਗੇ ਵਿਚ ਲਿਪਟ ਕੇ ਆਉਂਦੀਆਂ ਹਨ। ਹੁਣ ਫੌਜ ਦੀ ਗੱਡੀ ਦੇ ਨਦੀ ਵਿੱਚ ਡਿੱਗਣ ਕਾਰਨ ਜਿੱਥੇ ਸੱਤ ਜਵਾਨਾਂ ਦੀ ਮੌਤ ਹੋਈ ਹੈ। ਉੱਥੇ ਹੀ ਇਸ ਦਰਦਨਾਕ ਹਾਦਸੇ ਉਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁੱਖ ਜਤਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲਦਾਖ਼ ਤੋਂ ਸਾਹਮਣੇ ਆਈ ਹੈ ਜਿੱਥੇ ਤੁਰਤੁਕ ਸੈਕਟਰ ਦੇ ਵਿੱਚ ਕੁਝ ਫੌਜ ਦੇ ਜਵਾਨ ਇਕ ਘਟਨਾ ਦੇ ਸ਼ਿਕਾਰ ਹੋ ਗਏ ਹਨ। ਜਿੱਥੇ ਫੌਜ ਦੇ ਜਵਾਨਾਂ ਦੀ ਗੱਡੀ ਉਸ ਸਮੇਂ ਇੱਕ ਨਦੀ ਵਿੱਚ ਡਿੱਗ ਗਈ ਜਦੋਂ ਫੌਜ ਦੇ 26 ਜਵਾਨਾਂ ਦੀ ਟੁਕੜੀ ਪਰਤਾਪੁਰ ਤੋਂ ਹਨੀਫ਼ ਸਬ ਸੈਕਟਰ ਦੇ ਫਾਰਡਰ ਵਿੱਚ ਨਦੀ ਉਪਰ ਜਾ ਰਹੀ ਸੀ।
ਉਸ ਸਮੇਂ ਹੀ ਫੌਜ ਦੀ ਇਹ ਗੱਡੀ ਨਦੀ ਨੂੰ ਪਾਰ ਕਰਦੇ ਹੋਏ ਫਿਸਲ ਕੇ ਨਦੀ ਵਿੱਚ ਡਿੱਗ ਪਈ। ਜਿੱਥੇ ਨਦੀ ਦੇ ਵਿੱਚ ਡਿੱਗਣ ਕਾਰਨ ਇਸ ਵਾਹਨ ਵਿੱਚ ਸਵਾਰ 26 ਫੌਜੀਆਂ ਵਿੱਚੋਂ 7 ਫੌਜ ਦੇ ਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਸਨ ਜਿਨ੍ਹਾਂ ਦੀ ਮੌਤ ਹੋ ਗਈ ਅਤੇ ਬਾਕੀ ਜ਼ਖ਼ਮੀ ਫੌਜੀਆਂ ਨੂੰ ਆਰਮੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜੋ ਇਸ ਸਮੇਂ ਜੇਰੇ ਇਲਾਜ ਹਨ।
ਉਥੇ ਹੀ ਇਨ੍ਹਾਂ ਫੌਜ ਦੇ ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਮਿਲਦੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸ਼ਹੀਦ ਹੋਏ ਸੱਤ ਜਵਾਨਾਂ ਦੀ ਆਤਮਿਕ ਸ਼ਾਂਤੀ ਅਤੇ ਇਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਾਣ ਵਾਸਤੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਗਈ ਹੈ।
Home ਤਾਜਾ ਖ਼ਬਰਾਂ ਫੌਜ ਦੇ ਗੱਡੀ ਨਦੀ ਚ ਡਿਗਣ ਕਰਨ ਵਾਪਰਿਆ ਦਰਦਨਕ ਹਾਦਸਾ, 7 ਜਵਾਨਾਂ ਦੀ ਹੋਈ ਮੌਤ- CM ਮਾਨ ਨੇ ਜਤਾਇਆ ਦੁੱਖ
Previous Postਅਮਰੀਕਾ ਤੋਂ ਆਈ ਵੱਡੀ ਮਾੜੀ ਖ਼ਬਰ, ਘਰ ਚ ਹੋਇਆ ਜਬਰਦਸਤ ਧਮਾਕਾ- 4 ਲੋਕਾਂ ਦੀ ਹੋਈ ਮੌਤ
Next Postਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਮਾਮਲੇ ਚ ਕੋਰਟ ਚੋ ਆ ਗਈ ਵੱਡੀ ਤਾਜਾ ਖ਼ਬਰ