250 ਫੁੱਟ ਡੂੰਘੇ ਬੋਰਵੈਲ ਚ ਡਿਗਿਆ 12 ਸਾਲ ਦਾ ਮਾਸੂਮ ਬੱਚਾ, 15 ਮਿੰਟ ਚ ਇੰਝ ਕੀਤਾ ਰੈਸਕਿਊ- ਤਾਜਾ ਵੱਡੀ ਖਬਰਾ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਦੀ ਅਣਗਹਿਲੀ ਦੇ ਕਾਰਨ ਜਿੱਥੇ ਕਈ ਹਾਦਸੇ ਵਾਪਰ ਜਾਂਦੇ ਹਨ ਅਤੇ ਬਹੁਤ ਸਾਰੇ ਮਾਸੂਮ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਆਪਣੇ ਮਤਲਬ ਲਈ ਲੋਕਾਂ ਵੱਲੋਂ ਜਿੱਥੇ ਬੋਰਬੈਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਹੀ ਇਹ ਬੋਰਵੈਲ ਬਹੁਤ ਸਾਰੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਜਾਣ ਦੀ ਵਜਹ ਬਣ ਜਾਂਦੇ ਹਨ ਅਤੇ ਇਹ ਬੋਰਵੈਲ ਬਹੁਤ ਸਾਰੇ ਬੱਚਿਆਂ ਲਈ ਇੱਕ ਕਾਲ ਸਾਬਤ ਹੋਏ ਹਨ। ਜਿੱਥੇ ਫਤਿਹਵੀਰ ਅੱਜ ਵੀ ਲੋਕਾਂ ਦੀਆਂ ਯਾਦਾਂ ਵਿੱਚ ਵਸਿਆ ਹੋਇਆ ਹੈ ਜਿੱਥੇ ਇਸ ਮਾਸੂਮ ਬੱਚੇ ਦੀ ਜਾਨ ਬੋਰਵੈਲ ਵਿੱਚ ਡਿੱਗਣ ਕਾਰਨ ਹੀ ਚਲੇ ਗਈ ਸੀ। ਉਥੇ ਹੀ ਬੀਤੇ ਦਿਨੀਂ ਇੱਕ ਛੇ ਸਾਲਾ ਬੱਚਾ ਰੋਹਿਤ ਵੀ ਬੋਰਵੈਲ ਵਿੱਚ ਡਿਗਣ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਸੀ। ਹੁਣ 90 ਫੁੱਟ ਡੂੰਘੇ ਬੋਰਵੈਲ ਵਿੱਚ ਇੱਕ 12 ਸਾਲਾ ਦਾ ਮਾਸੂਮ ਬੱਚਾ ਡਿਗਿਆ ਹੈ ਜਿਸ ਨੂੰ 15 ਮਿੰਟ ਵਿੱਚ ਰੈਸਕਿਉ ਕਰਕੇ ਬਾਹਰ ਕੱਢਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਜ਼ਿਲ੍ਹਾ ਜਾਲੌਰ ਦੇ ਅਧੀਨ ਆਉਣ ਵਾਲੇ ਪਿੰਡ ਭੀਨਮਾਲ ਵਿਚ ਇਕ 12 ਸਾਲ ਦਾ ਮਾਸੂਮ ਬੱਚਾ ਜਿੱਥੇ ਬੋਰਵੈੱਲ ਵਿੱਚ ਡਿੱਗਿਆ ਉਥੇ ਹੀ ਦੱਸਿਆ ਗਿਆ ਹੈ ਕਿ ਢਾਈ ਸੌ ਫੁੱਟ ਡੂੰਘੇ ਬੋਰਵੈੱਲ ਸੀ, ਜਿੱਥੇ 12 ਸਾਲਾਂ ਦਾ ਇਹ ਬੱਚਾ 90 ਫੁੱਟ ਦੀ ਦੂਰੀ ਤੇ ਅਟਕ ਗਿਆ ਸੀ। ਇਸ ਬੱਚੇ ਦੇ ਬੋਰਵਲ ਵਿੱਚ ਡਿਗਣ ਦੀ ਘਟਨਾ ਮਿਲਦੇ ਹੀ ਤੁਰੰਤ ਪ੍ਰਸ਼ਾਸਕ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਐਨਡੀਆਰਐਮ ਦੀਆਂ ਟੀਮਾ ਵੀ ਇਸ ਜਗਾ ਤੇ ਪਹੁੰਚੀਆਂ।

ਜਿੱਥੇ ਪਹਿਲਾਂ ਬੱਚੇ ਨੂੰ ਤੁਰੰਤ ਹੀ ਆਕਸੀਜ਼ਨ ਮੁਹਇਆ ਕਰਵਾਈ ਗਈ ਉਥੇ ਹੀ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਵਾਸਤੇ ਅਤੇ ਉਸਦੀ ਸਥਿਤੀ ਨੂੰ ਦੇਖਣ ਵਾਸਤੇ ਕੈਮਰੇ ਨੂੰ ਅੰਦਰ ਭੇਜਿਆ ਗਿਆ ਅਤੇ ਇੱਕ ਮਾਧਾਰਾਮ ਨਾਮ ਦੇ ਵਿਅਕਤੀ ਵੱਲੋਂ ਦੇਸੀ ਜੁਗਾੜ ਲਗਾ ਕੇ ਇਸ ਬੱਚੇ ਨੂੰ 15 ਮਿੰਟ ਦੇ ਵਿੱਚ ਹੀ ਬਾਹਰ ਕੱਢ ਲਿਆ ਗਿਆ।

ਦੱਸਿਆ ਗਿਆ ਹੈ ਕਿ ਜਿੱਥੇ ਇਸ ਵਿਅਕਤੀ ਵੱਲੋਂ ਪਹਿਲਾਂ ਵੀ ਇਸ ਤਰਾਂ ਬੋਰਵੈਲ ਵਿੱਚ ਡਿੱਗੇ ਕਈ ਬੱਚਿਆਂ ਨੂੰ ਦੇਸੀ ਜੁਗਾੜ ਲਗਾ ਕੇ ਬਾਹਰ ਕੱਢਿਆ ਗਿਆ ਸੀ ਉਥੇ ਹੀ ਮਾਸੂਮ ਬੱਚੇ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਉਸ ਨੂੰ ਡਾਕਟਰਾਂ ਵੱਲੋਂ ਸੁਰੱਖਿਅਤ ਦੱਸਿਆ ਗਿਆ ਹੈ। ਇਸ ਬੱਚੇ ਦੇ ਸੁਰੱਖਿਅਤ ਬਾਹਰ ਨਿਕਲਣ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।