ਆਈ ਤਾਜ਼ਾ ਵੱਡੀ ਖਬਰ
ਅਜੋਕੇ ਸਮੇਂ ਵਿੱਚ ਹਰ ਇੱਕ ਮਨੁੱਖ ਦੀ ਜ਼ਿੰਦਗੀ ਇੰਟਰਨੈੱਟ ਉੱਪਰ ਪੂਰੀ ਤਰ੍ਹਾਂ ਨਾਲ ਨਿਰਭਰ ਹੋ ਚੁੱਕੀ ਹੈ , ਅੱਜਕੱਲ੍ਹ ਹਰ ਇੱਕ ਕੰਮ ਇੰਟਰਨੈੱਟ ਦੇ ਜ਼ਰੀਏ ਲੋਕ ਕਰ ਰਹੇ ਹਨ । ਵੱਖ ਵੱਖ ਐਪਸ ਦੇ ਜ਼ਰੀਏ ਵੱਖ ਵੱਖ ਕਾਰਜ ਕੀਤੇ ਜਾ ਰਹੇ ਹਨ, ਗੱਲ ਕੀਤੀ ਜਾਵੇ ਜੇਕਰ ਸੋਸ਼ਲ ਮੀਡੀਆ ਪਲੈਟਫਾਰਮ ਵ੍ਹੱਟਸਐਪ ਦੀ ਤਾਂ ਵ੍ਹੱਟਸਐਪ ਇੱਕ ਅਜਿਹਾ ਮਾਧਿਅਮ ਹੈ ਜਿਸ ਦੇ ਜ਼ਰੀਏ ਜਿੱਥੇ ਅਸੀਂ ਗੱਲਬਾਤ ਕਰ ਸਕਦੇ ਹਾਂ ਉੱਥੇ ਹੀ ਅਸੀਂ ਆਪਣਾ ਬਿਜ਼ਨਸ ਵੀ ਇਸ ਐਪਲੀਕੇਸ਼ਨ ਦੇ ਜ਼ਰੀਏ ਚਲਾ ਸਕਦੇ ਹਾਂ । ਇਸੇ ਵਿਚਕਾਰ ਹੁਣ ਵ੍ਹਟਸਐਪ ਚਲਾਉਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਕੀ ਹੁਣ ਵ੍ਹੱਟਸਐਪ ਤੇ ਠੱਗਾਂ ਦੇ ਵੱਲੋਂ ਵੱਖੋ ਵੱਖਰੇ ਢੰਗ ਦੇ ਨਾਲ ਧੋਖਾਧਡ਼ੀ ਸ਼ੁਰੂ ਕਰ ਦਿੱਤੀ ਗਈ ਹੈ ।
ਜਿਸ ਕਾਰਨ ਪੁਲੀਸ ਵਲੋਂ ਵੀ ਚਿਤਾਵਨੀ ਦਿੱਤੀ ਗਈ ਹੈ ।ਦਰਅਸਲ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਵੱਲੋਂ ਅੱਜ ਪੰਜਾਬ ਦੇ ਲੋਕਾਂ ਦੀ ਇਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ , ਇਸ ਐਡਵਾਈਜ਼ਰੀ ਨੂੰ ਜਾਰੀ ਕਰਕੇ ਸਿਵਿਲ ਅਧਿਕਾਰੀਆਂ ਦੀਆਂ ਜਾਲੀਆਂ ਜਾਅਲੀ ਵ੍ਹੱਟਸਐਪ ਆਈਡੀ ਦੀ ਵਰਤੋਂ ਕਰ ਕੇ ਵਿੱਤੀ ਮੰਗ ਕਰਨ ਵਾਲੇ ਸੰਦੇਸ਼ਾਂ ਤੋਂ ਸੁਚੇਤ ਰਹਿਣ ਦਾ ਸੁਝਾਅ ਦਿੱਤਾ ਗਿਆ ਹੈ ।
ਸਾਈਬਰ ਕਰਾਈਮ ਸੈੱਲ ਨੇ ਉਨ੍ਹਾਂ ਨੂੰ ਇਹ ਕਿਹਾ ਹੈ ਕਿ ਜੇਕਰ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਤੁਰੰਤ ਟੋਲ ਫ੍ਰੀ ਨੰਬਰ ‘ 1930’ ‘ਤੇ ਸੂਚਨਾ ਦੇਣ। ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਇੰਸਪੈਕਟਰ ਜਨਰਲ ਆਫ ਪੁਲੀਸ ਨੇ ਦੱਸਿਆ ਕਿ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਅਜਿਹੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ ਠੱਗਾਂ ਵੱਲੋਂ ਵੀਵੀਆਈਪੀ ਦੀ ਪਛਾਣ ਅਪਣਾ ਕੇ ਨਿਰਦੋਸ਼ ਲੋਕਾਂ ਨਾਲ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ।
ਜਿਸ ਦੇ ਚੱਲਦੇ ਹੁਣ ਪੰਜਾਬ ਪੁਲੀਸ ਦੇ ਸਟੇਟ ਸਾਈਬਰ ਕਰਾਈਮ ਸੈੱਲ ਵੱਲੋਂ ਐਡਵਾਈਜ਼ਰੀ ਪੰਜਾਬ ਦੇ ਲੋਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਕਿ ਅਜਿਹੇ ਲੋਕਾਂ ਤੋਂ ਬਚੋ ਤੇ ਜੇਕਰ ਕੋਈ ਵੀ ਸਾਵਣ ਆਉਂਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ।
Previous Postਇਥੇ ਆਇਆ 7.2 ਤੀਬਰਤਾ ਦਾ ਜਬਰਦਸਤ ਵੱਡਾ ਭੁਚਾਲ , ਕੰਬੀ ਧਰਤੀ – ਤਾਜਾ ਵੱਡੀ ਖਬਰ
Next Postਪੰਜਾਬ ਦੇ ਜਿਲਾ ਲੁਧਿਆਣਾ ਲਈ ਆਈ ਵੱਡੀ ਚੰਗੀ ਖਬਰ, ਜਨਤਾ ਚ ਛਾਈ ਖੁਸ਼ੀ ਦੀ ਲਹਿਰ