ਆਈ ਤਾਜ਼ਾ ਵੱਡੀ ਖਬਰ
ਰੋਜ਼ ਮਰ੍ਹਾ ਦੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਕੁਝ ਮੁੱਢਲੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਜੇਕਰ ਇਹ ਚੀਜ਼ਾਂ ਇਨਸਾਨ ਦੀ ਪਹੁੰਚ ਤੋਂ ਬਾਹਰ ਹੋ ਜਾਣ ਤਾਂ ਹਾਲਾਤ ਭੁੱਖ-ਮਰੀ ਦੇ ਹੋ ਸਕਦੇ ਹਨ। ਜੇਕਰ ਮੁੱਢਲੀਆਂ ਜ਼ਰੂਰਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿਚ ਸਭ ਤੋਂ ਪਹਿਲਾਂ ਖਾਣ ਪੀਣ ਦੀਆਂ ਵਸਤਾਂ ਆਉਂਦੀਆਂ ਹਨ ਜਿਨ੍ਹਾਂ ਦੇ ਜ਼ਰੀਏ ਇਨਸਾਨੀ ਸਰੀਰ ਨੂੰ ਕੰਮ ਕਰਨ ਯੋਗ ਤਾਕਤ ਮਿਲਦੀ ਹੈ। ਰੋਜ਼ਾਨਾ ਅਸੀਂ ਕਈ ਖਾਣ-ਪੀਣ ਵਾਲੀਆਂ ਵਸਤਾਂ ਨੂੰ ਵਰਤੋਂ ਵਿੱਚ ਲਿਆਉਂਦੇ ਹਾਂ ਅਤੇ ਉਨ੍ਹਾਂ ਦੇ ਵਿੱਚੋ ਹੀ ਇੱਕ ਵਸਤੂ ਹੈ ਖੰਡ ਜਿਸ ਦੀ ਵਰਤੋਂ ਚਾਹ, ਕੌਫੀ, ਖੀਰ, ਕੜਾਹ ਅਤੇ ਮਿਠਾਈਆਂ ਸਮੇਤ ਕਈ ਹੋਰ ਵਸਤੂਆਂ ਬਨਾਉਣ ਲਈ ਕੀਤੀ ਜਾਂਦੀ ਹੈ।
ਪਰ ਪਿਛਲੇ ਕੁਝ ਦਿਨਾਂ ਤੋਂ ਖੰਡ ਦੇ ਭਾਅ ਵਿਚ ਬਹੁਤ ਤੇਜ਼ੀ ਦੇ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਸੀ ਜਿਸ ਕਾਰਨ ਲੋਕਾਂ ਦੇ ਵਿੱਚ ਮਹਿੰਗਾਈ ਪ੍ਰਤੀ ਹਾਹਾਕਾਰ ਵੀ ਮੱਚ ਗਈ ਸੀ। ਲੋਕਾਂ ਵੱਲੋਂ ਰੋਜ਼ ਮਰ੍ਹਾ ਦੀ ਜ਼ਿੰਦਗੀ ਵਿਚ ਵਰਤੀ ਜਾਣ ਵਾਲੀ ਇਸ ਚੀਜ਼ ਦੇ ਭਾਅ ਵਿੱਚ ਲਗਾਤਾਰ ਵਾਧੇ ਨੂੰ ਦੇਖਦੇ ਹੋਏ ਰੋਸ ਪ੍ਰਦਰਸ਼ਨ ਵੀ ਕੀਤੇ ਗਏ। ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਇਕ ਅਹਿਮ ਫੈਸਲਾ ਲੈ ਲਿਆ ਹੈ। ਸਰਕਾਰ ਨੇ ਵਧਦੀ ਹੋਈ ਮਹਿੰਗਾਈ ਨੂੰ ਦੇਖਦੇ ਹੋਏ ਅਤੇ ਇਸ ਨੂੰ ਰੋਕਣ ਦੇ ਵਾਸਤੇ 1 ਜੂਨ ਤੋਂ ਖੰਡ ਦੀ ਬਰਾਮਦਗੀ ਉਪਰ ਰੋਕ ਲਗਾ ਦਿੱਤੀ ਹੈ।
ਸਰਕਾਰ ਵੱਲੋਂ ਇਹ ਫੈਸਲਾ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਦੇ ਲਈ ਲਿਆ ਗਿਆ ਹੈ। ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨੂੰ 31 ਅਕਤੂਬਰ ਤੱਕ ਜਾਰੀ ਰੱਖਣ ਦੀ ਗੱਲ ਵੀ ਆਖੀ ਗਈ ਹੈ। ਸੋ ਹੁਣ 1 ਜੂਨ 2022 ਤੋਂ ਲੈ ਕੇ 31 ਅਕਤੂਬਰ 2022 ਤੱਕ ਖੰਡ ਦੀ ਬਰਾਮਦਗੀ ਨਹੀਂ ਕੀਤੀ ਜਾਵੇਗੀ ਜਿਸ ਦਾ ਸਿੱਧਾ ਸਾਧਾ ਅਸਰ ਖੰਡ ਦੇ ਭਾਅ ਉੱਤੇ ਪਵੇਗਾ।
ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੇ ਕਾਰਨ ਹੁਣ ਆਉਣ ਵਾਲੇ ਦਿਨਾਂ ਵਿੱਚ ਖੰਡ ਦੀਆਂ ਵੱਧਦੀਆਂ ਕੀਮਤਾਂ ਉਪਰ ਜਿਥੇ ਰੋਕ ਲੱਗੇਗੀ ਉਥੇ ਹੀ ਇਨ੍ਹਾਂ ਕੀਮਤਾਂ ਦੇ ਵਿਚ ਗਿਰਾਵਟ ਵੀ ਨਜ਼ਰ ਆਵੇਗੀ ਜਿਸ ਦੇ ਨਾਲ ਵਧ ਚੁੱਕੀ ਮਹਿੰਗਾਈ ਉੱਪਰ ਵੀ ਕੁਝ ਅਸਰ ਪੈ ਸਕਦਾ ਹੈ।
Previous Postਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਭਗਵੰਤ ਮਾਨ ਦੇ ਨਾਮ ਦਾ ਰੋਹਬ ਦੇ ਕੇ ਜਾਇਦਾਦ ਤੇ ਕਬਜਾ ਕਰਨ ਦੇ ਲੱਗੇ ਇਲਜਾਮ
Next Postਪੰਜਾਬ ਦੇ ਇਸ ਜਿਲੇ ਚ ਲਾਊਡ ਸਪੀਕਰਾਂ ਤੇ ਪਾਬੰਦੀ ਨੂੰ ਲੈ ਕੇ ਜਾਰੀ ਹੋਇਆ ਵੱਡਾ ਹੁਕਮ