ਆਈ ਤਾਜ਼ਾ ਵੱਡੀ ਖਬਰ
ਅਜੇ ਦੁਨੀਆਂ ਕੋਰੋਨਾ ਵੈਸ਼ਵਿਕ ਮਹਾਂਮਾਰੀ ਨੂੰ ਹਰਾ ਨਹੀਂ ਪਾਈ ਸੀ ਕਿ ਇਸੇ ਵਿਚਕਾਰ ਇਕ ਹੋਰ ਨਵੇਂ ਵਾਇਰਸ ਨੇ ਕੁਝ ਦੇਸ਼ਾਂ ਵਿਚ ਦਸਤਕ ਦੇ ਦਿੱਤੀ ਹੈ । ਜਿਸ ਨੂੰ ਲੈ ਕੇ ਹੁਣ ਡਬਲਿਊਐਚਓ ਦੇ ਵੱਲੋਂ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ । ਜਿਸ ਵਿੱਚ ਇਸ ਨਵੇਂ ਵਾਇਰਸ ਨੂੰ ਲੈ ਕੇ ਗੱਲਬਾਤ ਕੀਤੀ ਜਾਵੇਗੀ । ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਹੁਣ ਕੁਝ ਦੇਸ਼ਾਂ ਦੇ ਵਿਚ ਵਧ ਰਹੇ ਮੰਕੀਪਾਕਸ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਹੁਣ ਐਮਰਜੈਂਸੀ ਬੈਠਕ ਸੱਦ ਲਈ ਹੈ । ਰੂਸੀ ਮੀਡੀਆ ਦੇ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਮੀਟਿੰਗ ਦਾ ਮੁੱਖ ਏਜੰਡਾ ਇਸ ਵਾਇਰਸ ਦੇ ਟਰਾਂਸਮਿਸ਼ਨ ਦੇ ਕਾਰਨਾਂ ਦੇ ਸਰੀਏ ਤੇ ਚਰਚਾ ਕਰਨਾ ਹੋਵੇਗਾ ।
ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਮੱਗਲਿੰਗ ਲੋਕਾਂ ਵਿਚਾਲੇ ਇਸ ਵਾਇਰਸ ਦਾ ਪਸਾਰ ਹੋਣ ਦਾ ਖ਼ਤਰਾ ਵੱਧ ਹੈ । ਰੂਸ ਦੀ ਇਕ ਨਿਊਜ਼ ਏਜੰਸੀ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਈ ਮਹੀਨੇ ਦੀ ਸ਼ੁਰੂਆਤ ਵਿੱਚ ਕਈ ਦੇਸ਼ਾਂ ਦੇ ਵਿੱਚ ਕਈ ਦੇਸ਼ਾਂ ਵਿੱਚ ਇਸ ਦੇ ਵੱਧ ਮਾਮਲੇ ਮਿਲੇ ਹਨ ।
ਉਹ ਦੇਸ਼ ਹਨ ਬ੍ਰਿਟੇਨ, ਸਪੇਨ, ਬੈਲਜੀਅਮ, ਇਟਲੀ, ਆਸਟ੍ਰੇਲੀਆ ਤੇ ਕੈਨੇਡਾ। ਜਿਸ ਦੇ ਚੱਲਦੇ ਹੁਣ ਕਰੋਨਾ ਤੋਂ ਬਾਅਦ ਦੁਨੀਆਂ ਵਿੱਚ ਆਏ ਇਸ ਵਾਇਰਸ ਨੇ ਹੁਣ ਚਿੰਤਾ ਵਧਾ ਦਿੱਤੀ ਹੈ । ਉਥੇ ਹੀ ਯੂ ਕੇ ਹੈਲਥ ਏਜੰਸੀ ਵੱਲੋਂ ਇਸ ਬਾਬਤ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਸੱਤ ਮਈ ਇੰਗਲੈਂਡ ਵਿੱਚ ਇਸ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਨਫੈਕਟਿਡ ਮਰੀਜ਼ ਨਾਈਜੀਰੀਆ ਤੋਂ ਪਰਤਿਆ ਸੀ । ਦੂਜੇ ਪਾਸੇ ਅਠਾਰਾਂ ਮਈ ਨੂੰ ਅਮਰੀਕਾ ਵਿੱਚ ਇੱਕ ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਮਿਲਿਆ ਜੋ ਕੈਨੇਡਾ ਦੀ ਯਾਤਰਾ ਕਰਕੇ ਵਾਪਸ ਪਰਤਿਆ ਸੀ ।
ਸੋ ਲਗਾਤਾਰ ਇਸ ਵਾਇਰਸ ਦਾ ਪਸਾਰ ਹੁੰਦਾ ਜਾ ਰਿਹਾ ਹੈ , ਜਿਸ ਕਾਰਨ ਹੁਣ ਸਰਕਾਰਾਂ ਸਮੇਤ ਵਿਸ਼ਵ ਸਿਹਤ ਸੰਗਠਨ ਦੀ ਵੀ ਚਿੰਤਾ ਲਗਾਤਾਰ ਵਧ ਰਹੀ ਹੈ । ਜਿਸ ਦੇ ਚੱਲਦੇ ਹੁਣ ਵਿਸ਼ਵ ਸਿਹਤ ਸੰਗਠਨ ਦੇ ਕਰਮਚਾਰੀਆਂ ਦੇ ਵੱਲੋਂ ਇਸ ਵਾਇਰਸ ਸਬੰਧੀ ਵਿਚਾਰ ਚਰਚਾ ਕਰਨ ਦੇ ਲਈ ਮੀਟਿੰਗ ਸੱਦੀ ਗਈ ਹੈ ।
Previous Postਇੰਡੀਆ ਆਸਮਾਨ ਚ ਉਡਦੇ ਹਵਾਈ ਜਹਾਜ ਦਾ ਇੰਜਣ ਹੋ ਗਿਆ ਬੰਦ , ਫਿਰ ਵਾਪਰਿਆ ਕੁਝ ਅਜਿਹਾ
Next Postਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਹੋਟਲ ਚੋਰੀ ਮਾਮਲੇ ਚ ਆਈ ਹੁਣ ਵੱਡੀ ਤਾਜਾ ਖਬਰ