ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕ ਕੈਨੇਡਾ ਵਿਚ ਜਾਣਾ ਚਾਹੁੰਦੇ ਹਨ ਜਿਸ ਦੇ ਚਲਦੇ ਨੌਜਵਾਨ ਵੱਖੋ ਵੱਖਰੇ ਤਰੀਕਿਆਂ ਨਾਲ ਵਿਦੇਸ਼ੀ ਧਰਤੀ ਕੈਨੇਡਾ ਤੇ ਜਾਂਦੇ ਹਨ । ਪਰ ਕੋਰੋਨਾ ਦੇ ਚੱਲਦੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ੀ ਧਰਤੀ ਤੇ ਜਾਣ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹੁਣ ਉਨ੍ਹਾਂ ਲੋਕਾਂ ਦੇ ਲਈ ਇਕ ਬੇਹੱਦ ਵੱਡੀ ਖ਼ਬਰ ਲੈ ਕੇ ਹਾਜ਼ਰ ਹੋਏ ਹਾਂ ਜੋ ਲੋਕ ਵਿਦੇਸ਼ੀ ਧਰਤੀ ਤੇ ਜਾਣ ਦੇ ਚਾਹਵਾਨ ਹਨ । ਦੱਸ ਦੇਈਏ ਕਿ ਕੋਰੋਨਾ ਦੀ ਮੱਠੀ ਪਈ ਰਫ਼ਤਾਰ ਤੋਂ ਬਾਅਦ ਲੋਕਾਂ ਦੇ ਵਲੋਂ ਹੁਣ ਵੱਖ ਵੱਖ ਦੇਸ਼ਾਂ ਦੇ ਵਿੱਚ ਜਾਇਆ ਜਾ ਰਿਹਾ ਹੈ । ਭਾਰਤੀ ਵਿਦਿਆਰਥੀਆਂ ਨੇ ਵੀ ਹੁਣ ਤੇਜ਼ੀ ਦੇ ਨਾਲ ਵਿਦੇਸ਼ਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ । ਜ਼ਿਕਰਯੋਗ ਹੈ ਕਿ ਜ਼ਿਆਦਾਤਰ ਕੈਨੇਡਾ ਵੱਲ ਜਾਂਦੇ ਹਨ , ਇਨ੍ਹਾਂ ’ਚੋਂ ਲੱਗਭਗ ਚਾਰ ਲੱਖ ਵਿਦਿਆਰਥੀ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਸਿਰਫ ਕੈਨੇਡਾ ਨੂੰ ਹੀ ਦਿੰਦੇ ਹਨ ਅਤੇ ਹੋਰ ਵੀ ਲੱਖਾਂ ਲੋਕ, ਜਿਨ੍ਹਾਂ ’ਚੋਂ ਬਹੁਤੀ ਗਿਣਤੀ ਪੰਜਾਬੀਆਂ ਦੀ ਹੈ, ਕੈਨੇਡਾ ਵੱਲ ਜਾਂਦੇ ਹਨ।
ਕੈਨੇਡਾ ਜਾਣ ਦੇ ਪ੍ਰੋਸੈੱਸ ’ਚ ਇਕ ਕੜੀ ਬਾਇਓਮੈਟ੍ਰਿਕਸ ਵੀ ਹੁੰਦੀ ਹੈ, ਜਿਸ ’ਚ ਅੰਬੈਸੀ ਵੱਲੋਂ ਬਾਇਓਮੈਟ੍ਰਿਕਸ ਕਰਾਉਣ ਲਈ ਪ੍ਰਵਾਸ ਕਰਨ ਵਾਲੇ ਨੂੰ ਬੁਲਾਇਆ ਜਾਂਦਾ ਸੀ। ਪਰ ਜਦੋਂ ਇਸ ਪ੍ਰੋਸੈਸ ਦਾ ਲਾਹਾ ਲੈ ਕੇ ਪੰਜਾਬ ਵਿਚਲੇ ਇਮੀਗਰੇਸ਼ਨ ਏਜੰਟਾਂ ਵੱਲੋਂ ਨਾਜਾਇਜ਼ ਤਰੀਕਾਂ ਦੇ ਨਾਲ ਮਿਲੀਭੁਗਤ ਅਤੇ ਚੋਰ ਮੋਰੀਆਂ ਰਾਹੀਂ ਕੈਨੇਡਾ ਜਾਣ ਦੇ ਚਾਹਵਾਨਾਂ ਕੋਲੋਂ ਬਾਇਓਮੈਟਰਿਕ ਕਰਵਾਉਣ ਲਈ ਪਰਵਾਸ ਕਰਨ ਲਈ ਬੁਲਾਇਆ ਜਾਂਦਾ ਹੈ । ਜਿਸ ਲਈ ਅੰਬੈਸੀ ਨੂੰ ਈਮੇਲ ਭੇਜ ਕੇ ਬਾਇਓਮੈਟ੍ਰਿਕ ਕਰਵਾਉਣ ਦੇ ਲਈ ਤਰੀਕ ਲਈ ਜਾਂਦੀ ਹੈ ਜੋ ਦੱਸ ਪੰਦਰਾਂ ਦੇ ਵਕਫ਼ੇ ਦੀ ਹੁੰਦੀ ਹੈ । ਪਰ ਜਦੋਂ ਕਿਸੇ ਨੂੰ ਬਾਇਓਮੈਟ੍ਰਿਕ ਕਰਵਾਉਣ ਦੀ ਤਾਰੀਖ ਨਹੀਂ ਮਿਲਦੀ ਤਾਂ ਏਜੰਟ ਦੱਸ ਤੋਂ ਪੰਦਰਾਂ ਹਜ਼ਾਰ ਰੁਪਏ ਲੈ ਕੇ ਉਸ ਨੂੰ ਮੇਲ ਰਾਹੀਂ ਭੁੱਖ ਕੀਤੀ ਹੋਈ ਡੇਟ ਗਾਹਕ ਨੇ ਉਪਲੱਬਧ ਕਰਵਾ ਦਿੰਦੇ ਹਨ ਤਾਂ ਜੋ ਚਾਹਵਾਨਾਂ ਨੂੰ ਕੈਨੇਡਾ ਉਹ ਦਾ ਵੀਜ਼ਾ ਮਿਲ ਸਕੇ ।
ਉਥੇ ਹੀ ਹੁਣ ਇਸ ਹੋ ਰਹੇ ਘਪਲੇ ਨੂੰ ਰੋਕਣ ਲਈ ਪਹਿਲਾਂ ਪੰਜਾਬ ਦੇ ਜਲੰਧਰ ਤੇ ਫਿਰ ਚੰਡੀਗਡ਼੍ਹ ਤੋਂ ਬਾਅਦ ਦਿੱਲੀ , ਬੰਬਈ , ਹੈਦਰਾਬਾਦ ਆਦਿ ਤੋਂ ਹੁੰਦਿਆਂ ਹੋਇਆ ਪੂਰੇ ਭਾਰਤ ਵਿਚ ਫੈਲ ਚੁੱਕਿਆ ਹੈ ਤੇ ਏਜੰਟਾਂ ਨੇ ਦੇਖਾ ਦੇਖੀ ਹੋਰ ਲੋਕਾਂ ਦੇ ਪਾਸਪੋਰਟ ਨੰਬਰ ਦੇ ਕੇ ਅੰਬੈਸੀ ਦੀਆਂ ਛੇ ਮਹੀਨੇ ਦੀਆਂ ਬਾਇਓਮੈਟਰਿਕ ਤਰੀਕਾਂ ਪਹਿਲਾਂ ਹੀ ਜਾਅਲੀ ਤਰੀਕੇ ਨਾਲ ਬੁੱਕ ਕਰਵਾ ਲਈਆਂ ਅਤੇ ਲੋੜਵੰਦਾਂ ਨੂੰ ਛੇ ਮਹੀਨਿਆਂ ਦੀ ਤਰੀਕ ਦੇ ਦਿੱਤੀ ਹੈ ।
ਉੱਥੇ ਹੀ ਇਸ ਬਾਬਤ ਗੱਲਬਾਤ ਕਰਦਿਆਂ ਹੋਇਆ ਸਤਨਾਮ ਦਾਊਂ ਨੇ ਦੱਸਿਆ ਕਿ ਏਜੰਟਾਂ ਵੱਲੋਂ ਪੂਰੇ ਭਾਰਤ ਵਿਚ ਫ਼ੈਲਾਈ ਇਹ ਲੁੱਟ ਹੁਣ ਬੰਦ ਹੋ ਚੁੱਕੀ ਹੈ, ਜਿਸ ਕਾਰਨ ਕਿਸੇ ਵੀ ਭਾਰਤੀ ਅਤੇ ਪੰਜਾਬੀ ਨੂੰ ਬਾਇਓਮੈਟ੍ਰਿਕਸ ਤਾਰੀਖ਼ਾਂ ਲੈਣ ਲਈ ਏਜੰਟਾਂ ਨੂੰ ਪੈਸੇ ਨਹੀਂ ਦੇਣੇ ਪੈਣਗੇ। ਜਿਨ੍ਹਾਂ ਲੋਕਾਂ ਨੇ ਅਜਿਹੇ ਪੈਸੇ ਪਹਿਲਾਂ ਹੀ ਏਜੰਟਾਂ ਨੂੰ ਦਿੱਤੇ ਹੋਏ ਹਨ, ਉਹ ਆਪਣੇ ਪੈਸੇ ਵਾਪਸ ਲੈ ਲੈਣ ਅਤੇ ਹੁਣ ਲੋਕ ਇਸ ਸਬੰਧ ’ਚ ਏਜੰਟਾਂ ਦੇ ਚੁੰਗਲ ਵਿਚ ਨਾ ਫਸਣ।
Previous Postਪੰਜਾਬ ਚ ਇਥੇ ਸਮਸ਼ਾਨ ਘਾਟ ਚ ਸੰਸਕਾਰ ਕਰਨ ਲੱਗੇ ਹੋਇਆ ਭਾਰੀ ਹੰਗਾਮਾ, ਮੌਕੇ ਤੇ ਪੁੱਜੀ ਪੁਲਿਸ- ਤਾਜਾ ਵੱਡੀ ਖਬਰ
Next Postਜੇਲ ਚ ਬੰਦ ਡੇਰਾ ਮੁਖੀ ਰਾਮ ਰਹੀਮ ਦੇ ਪਰਿਵਾਰ ਨੂੰ ਲੈਕੇ ਆਈ ਵੱਡੀ ਤਾਜਾ ਖਬਰ