ਆਈ ਤਾਜ਼ਾ ਵੱਡੀ ਖਬਰ
ਕੁਝ ਦਹਿਸ਼ਤਗਰਦਾ ਵੱਲੋਂ ਜਿੱਥੇ ਵੱਖ-ਵੱਖ ਦੇਸ਼ਾਂ ਅੰਦਰ ਮਾਹੌਲ ਨੂੰ ਖਰਾਬ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਾਸਤੇ ਹਰ ਦੇਸ਼ ਦੀਆਂ ਸਰਹੱਦਾਂ ਉਪਰ ਸੁਰੱਖਿਆ ਵਾਸਤੇ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਕਿਉਂਕਿ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਰਾਹੀਂ ਦੁਸ਼ਮਣ ਦੇਸ਼ਾਂ ਵੱਲੋਂ ਵੱਖ ਵੱਖ ਰਸਤੇ ਅਪਨਾ ਕੇ ਉਨ੍ਹਾਂ ਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਜਿੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਂਦੇ ਹਨ ਅਤੇ ਬੀਐਸਐਫ਼ ਤੇ ਜਵਾਨ ਹਰ ਵਕਤ ਚੌਕਸੀ ਵਰਤਦੇ ਹਨ। ਉੱਥੇ ਹੀ ਬਹੁਤ ਸਾਰੇ ਡਰੋਨ, ਗੁਬਾਰੇ ਅਤੇ ਹਥਿਆਰਾਂ ਨੂੰ ਵੀ ਜਬਤ ਕੀਤਾ ਗਿਆ ਹੈ ਤਾਂ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਉੱਥੇ ਹੀ ਸਰਹੱਦੀ ਖੇਤਰਾਂ ਵਿੱਚ ਅਜਿਹੀਆਂ ਘਟਨਾਵਾਂ ਆਮ ਹੀ ਸਾਹਮਣੇ ਆ ਰਹੀਆਂ ਹਨ। ਹੁਣ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਤੋਂ ਆਏ ਕਬੂਤਰ ਨੂੰ ਫੜਿਆ ਗਿਆ ਹੈ ਜਿਸ ਦੇ ਪੈਰਾਂ ਵਿੱਚ ਇੱਕ ਚੀਜ਼ ਕੋਈ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੀ ਸਰਹੱਦ ਤੇ ਪੈਂਦੇ ਪਿੰਡ ਮੇਤਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਰਹੱਦ ਤੋਂ ਇਕ ਪੀਲੇ ਰੰਗ ਦਾ ਕਬੂਤਰ ਬੀਐਸਐਫ ਦੇ ਜਵਾਨਾਂ ਵੱਲੋਂ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਦੁਪਹਿਰ ਦੇ ਸਮੇਂ ਉਨ੍ਹਾਂ ਵੱਲੋਂ ਇਹ ਅਨੋਖਾ ਜਿਹਾ ਕਬੂਤਰ ਵੇਖਿਆ ਗਿਆ।
ਇਸ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਦੇਖਿਆ ਗਿਆ ਕਿ ਇਸ ਕਬੂਤਰ ਦੇ ਪੈਰਾਂ ਵਿੱਚ ਇੱਕ ਲਾਲ ਰੰਗ ਦਾ ਛੱਲਾ ਪਾਇਆ ਹੋਇਆ ਸੀ। ਜਿਸ ਉਪਰ ਇੱਕ ਨੰਬਰ 318-4692885 ਲਿਖਿਆ ਹੋਇਆ ਸੀ ਜਿਸ ਦੀ ਸੂਚਨਾ ਤੁਰੰਤ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਇਸ ਨੰਬਰ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਕਿਉਂਕਿ ਇਸੇ ਤਰ੍ਹਾਂ ਦਾ ਇਕ ਨੰਬਰ ਵਾਲਾ ਮਾਮਲਾ ਰਾਜਸਥਾਨ ਤੋਂ ਵੀ ਸਾਹਮਣੇ ਆਇਆ ਸੀ। ਜਿੱਥੇ ਇਸ ਤਰ੍ਹਾਂ ਦਾ ਹੀ ਨੰਬਰ ਬਰਾਮਦ ਕੀਤਾ ਗਿਆ ਸੀ। ਜਿੱਥੇ ਇਹ ਕਬੂਤਰ ਜੰਗਲਾਤ ਵਿਭਾਗ ਦੇ ਹਵਾਲੇ ਕੀਤਾ ਗਿਆ ਹੈ। ਉੱਥੇ ਹੀ ਇਸ ਪੂਰੇ ਮਾਮਲੇ ਦੀ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
Previous Postਪੰਜਾਬ ਚ ਵਾਪਰਿਆ ਕਹਿਰ , 2 ਭੈਣਾਂ ਦੇ ਇਕਲੋਤੇ ਭਰਾ ਨੂੰ ਮਿਲੀ ਦਰਦਨਾਕ ਮੌਤ- ਛਾਇਆ ਮਾਤਮ- ਤਾਜਾ ਵੱਡੀ ਖਬਰ
Next Postਨਹਾਉਣ ਗਏ ਨੌਜਵਾਨਾਂ ਤੇ ਹੋਗਿਆ ਜਾਨਲੇਵਾ ਹਮਲਾ, 5 ਮੁੰਡੇ ਆਪਣੀ ਜਾਨ ਬਚਾਉਣ ਲਈ ਨਦੀ ਚ ਡੁੱਬੇ- ਤਾਜਾ ਵੱਡੀ ਖਬਰ