ਆਈ ਤਾਜ਼ਾ ਵੱਡੀ ਖਬਰ
ਜ਼ਿੰਦਗੀ ਵਿੱਚ ਕੁਝ ਹਾਦਸੇ ਅਜਿਹੇ ਵਾਪਰਦੇ ਹਨ ਜੋ ਮਨੁੱਖ ਦਾ ਸਭ ਕੁਝ ਤਬਾਹ ਕਰ ਦਿੰਦੇ ਹਨ । ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ । ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾ ਆਪਣੇ ਨਾਲ ਕੁਝ ਨਾ ਕੁਝ ਮਾੜਾ ਕਰ ਕੇ ਜ਼ਰੂਰ ਜਾਦਾ ਹੈ । ਜਿਸ ਦੇ ਚਲਦੇ ਹਰ ਰੋਜ਼ ਸਡ਼ਕੀ ਹਾਦਸਿਆਂ ਦੌਰਾਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ । ਉੱਥੇ ਹੀ ਕੋਰੋਨਾ ਤੋਂ ਬਾਅਦ ਹੁਣ ਮੁੜ ਤੋਂ ਲੋਕ ਹਵਾਈ ਯਾਤਰਾ ਦਾ ਵੀ ਸਫਰ ਕਰ ਰਹੇ ਹਨ । ਇਸੇ ਵਿਚਕਾਰ ਇਕ ਹਵਾਈ ਹਾਦਸੇ ਸੰਬੰਧੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਚੱਲਦੇ ਹੁਣ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਾਏਪੁਰ ਦੇ ਹਵਾਈ ਅੱਡੇ ਤੇ ਸਰਕਾਰੀ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ । ਜਿਸ ਦੇ ਚੱਲਦੇ ਇਸ ਹਾਦਸੇ ਦੌਰਾਨ ਦੋ ਪਾਇਲਟਾਂ ਦੀ ਮੌਤ ਹੋ ਚੁੱਕੀ ਹੈ । ਪਤਾ ਚੱਲਿਆ ਹੈ ਕਿ ਸਵਾਮੀ ਵਿਵੇਕਾਨੰਦ ਹਵਾਈ ਅੱਡੇ ਤੇ ਹੈਲੀਕਾਪਟਰ ਕਰੈਸ਼ ਹੋ ਗਿਆ ਤੇ ਕਰੈਸ਼ ਹੋ ਜਾਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ । ਜਾਣਕਾਰੀ ਮੁਤਾਬਕ ਇਕ ਟ੍ਰੇਨਿੰਗ ਹੈਲੀਕਾਪਟਰ ਕ੍ਰੈਸ਼ ਹੋਇਆ ਹੈ । ਅਭਿਆਸ ਦੌਰਾਨ ਪਾਇਲਟ ਇਸ ਹੈਲੀਕਾਪਟਰ ਨੂੰ ਵਾਪਸ ਲੈਂਡ ਕਰਵਾ ਰਹੇ ਸਨ ਕਿ ਇਸੇ ਦੌਰਾਨ ਇਸ ਵਿਚੋਂ ਅੱਗ ਨਿਕਲਣੀ ਸ਼ੁਰੂ ਹੋ ਗਈ ।
ਅੱਗ ਲੱਗਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ । ਜਿਸ ਤੋਂ ਬਾਅਦ ਇਸ ਹਾਦਸੇ ਦੌਰਾਨ ਜ਼ਖ਼ਮੀਆਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਜਿਨ੍ਹਾਂ ਵਿਚੋਂ ਦੋ ਪਾਇਲਟ ਦੀ ਮੌਤ ਹੋ ਗਈ । ਜਿਸ ਦੀ ਜਾਣਕਾਰੀ ਸੂਬੇ ਦੇ ਸੀਐਮ ਭੁਪੇਸ਼ ਬਘੇਲ ਦੇ ਵੱਲੋਂ ਇੱਕ ਟਵੀਟ ਕਰਕੇ ਦਿੱਤੀ ਗਈ।
ਟਵੀਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਾਦਸੇ ਚ ਦੋਵੇਂ ਪਾਇਲਟ ਕੈਪਟਨ ਪਾਂਡਾ ਅਤੇ ਕੈਪਟਨ ਸ੍ਰੀਵਾਸਤਵ ਦੀ ਮੌਤ ਹੋ ਗਈ ਹੈ । ਉਨ੍ਹਾਂ ਪੀਡ਼ਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਇਸ ਦੁੱਖ ਦੀ ਘੜੀ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ । ਪਰ ਇਸ ਦਰਦਨਾਕ ਹਾਦਸੇ ਦੀਆਂ ਖ਼ਬਰਾਂ ਹੁਣ ਚਾਰੇ ਪਾਸੇ ਤੇਜੀ ਨਾਲ ਛਿੜੀਆਂ ਹੋਈਆਂ ਹਨ ।
Previous Post30 ਵਿਆਹ ਕਰਵਾ ਕੇ ਭੱਜ ਚੁਕੀ ਲਾੜੀ ਕਰਵਾਉਣ ਚਲੀ ਸੀ 31 ਵਾਂ ਵਿਆਹ, ਇੰਝ ਚੜੀ ਪੁਲਿਸ ਅੜਿਕੇ
Next Postਅਮਰੀਕਾ ਤੋਂ ਆਈ ਮਾੜੀ ਖਬਰ, ਸਿੱਖ ਬਜ਼ੁਰਗ ਤੇ ਕੀਤਾ ਗਿਆ ਹਮਲਾ- ਸੁਣ ਪੰਜਾਬੀਆਂ ਚ ਛਾਈ ਗੁਸੇ ਦੀ ਲਹਿਰ