ਪੰਜਾਬ ਚ ਇਥੇ ਨੌਜਵਾਨ ਮੁੰਡੇ ਦੀ ਖੇਤਾਂ ਚ ਪਾਣੀ ਲਗਾਉਂਦੇ ਹੋਈ ਇਸ ਤਰਾਂ ਦਰਦਨਾਕ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਕਈ ਵਾਰ ਕੁਝ ਅਜਿਹੇ ਹਾਦਸੇ ਮਨੁੱਖ ਨਾਲ ਵਾਪਰਦੇ ਹਨ ਜੋ ਮਨੁੱਖ ਦੀ ਜ਼ਿੰਦਗੀ ਵਿਚ ਇਕ ਅਜਿਹਾ ਪੰਨਾ ਬਣ ਜਾਂਦੇ ਹਨ ਕਿ ਜਦੋਂ ਵੀ ਉਸ ਬਾਰੇ ਯਾਦ ਕਰੀਏ ਤਾਂ ਰੂਹ ਤੱਕ ਕੰਬ ਉੱਠਦੀ ਹੈ । ਕਹਿੰਦੇ ਹਾਂ ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ । ਅਜਿਹਾ ਹੀ ਇਕ ਹਾਦਸਾ ਪੰਜਾਬ ਦੇ ਨੌਜਵਾਨ ਨਾਲ ਵਾਪਰਿਆ ਜਿੱਥੇ ਕਲਾਨੌਰ ਦੇ ਅਦਾਲਤਪੁਰ ਨੇਡ਼ੇ ਦੇ ਹੋਣਹਾਰ ਬੱਚੇ ਸੁਖਮਨਜੀਤ ਸਿੰਘ ਜਿਸ ਦੀ ਉਮਰ ਪੰਦਰਾਂ ਸਾਲ ਦੀ ਸੀ , ਉਹ ਆਪਣੇ ਖੇਤਾਂ ਵਿਚ ਪਾਣੀ ਲਗਾਉਣ ਲਈ ਗਿਆ ਤਾਂ ਉਸ ਸਮੇਂ ਇਸ ਬੱਚੇ ਨੂੰ ਸੱਪ ਨੇ ਡੰਗ ਮਾਰ ਦਿੱਤਾ। ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ।

ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਅਤੇ ਪਿੰਡ ਦੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਮਨਜੀਤ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਸੀ । ਸੋਮਵਾਰ ਸ਼ਾਮ ਸੁਖਮਨਜੀਤ ਸਿੰਘ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਤਾਂ ਉਸੇ ਸਮੇਂ ਪਾਣੀ ਦੀ ਆੜ ਵਿੱਚ ਸੱਪ ਨੇ ਸੁਖਮਨਜੀਤ ਨੂੰ ਡੰਗ ਮਾਰ ਦਿੱਤਾ । ਜਿਸ ਤੋਂ ਬਾਅਦ ਸੁਖਮਨਜੀਤ ਜ਼ਮੀਨ ਉੱਪਰ ਡਿੱਗ ਗਿਆ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ।

ਜਿਥੇ ਉਸ ਦੀ ਐਂਟੀ ਸਨੇਕ ਵ੍ਹਾਈਟ ਦੇ ਟੀਕੇ ਲਗਾਉਣ ਉਪਰੰਤ ਉਸ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ । ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ । ਸੁਖਮਨਜੀਤ ਸਿੰਘ ਆਪਣੇ ਪਿੱਛੇ ਆਪਣੀ ਵੱਡੀ ਭੈਣ ਮਾਤਾ ਪਿਤਾ ਛੱਡ ਗਿਆ ਹੈ ।

ਉੱਥੇ ਹੀ ਸੁਖਮਨਜੀਤ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਸ ਦਾ ਪਿਤਾ ਫ਼ੌਜ ਵਿੱਚ ਤੈਨਾਤ ਹੈ ਤੇ ਅਫ਼ਰੀਕਾ ਦੇ ਕਮਿਸ਼ਨ ਤੇ ਗਿਆ ਹੋਇਆ ਹੈ । ਸੁਖਮਨਜੀਤ ਦਾ ਅੰਤਮ ਸਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ । ਇਸ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।