ਟਰੇਨ ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਖਬਰ, ਮਿਲਣ ਜਾ ਰਹੀ ਇਹ ਸਹੂਲਤ- ਬੱਚਿਆਂ ਵਾਸਤੇ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਕਰੋਨਾ ਦੀ ਮੱਠੀ ਪਈ ਰਫ਼ਤਾਰ ਤੋਂ ਬਾਅਦ ਹੁਣ ਮੁੜ ਤੋਂ ਲੋਕ ਟਰੇਨਾਂ ਦੇ ਸਫ਼ਰ ਦਾ ਆਨੰਦ ਮਾਣ ਰਹੇ ਹਨ । ਹੁਣ ਰੇਲਾਂ ਦੇ ਸਫ਼ਰ ਤੇ ਲਗਾਈਆਂ ਗਈਆਂ ਪਾਬੰਦੀਆਂ ਵੀ ਸਰਕਾਰਾਂ ਦੇ ਵੱਲੋਂ ਹਟਾ ਦਿੱਤੀਆਂ ਗਈਆਂ ਹਨ। ਇਸੇ ਵਿਚਕਾਰ ਹੁਣ ਬੱਚਿਆਂ ਦੇ ਨਾਲ ਟਰੇਨ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੇ ਲਈ ਇੱਕ ਵੱਡੀ ਅਤੇ ਖ਼ਾਸ ਖ਼ਬਰ ਸਾਹਮਣੇ ਆ ਰਹੀ ਹੈ ਕੀ ਹੁਣ ਛੋਟੇ ਬੱਚਿਆਂ ਨਾਲ ਟਰੇਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਸਫ਼ਰ ਆਰਾਮਦਾਇਕ ਬਣਾਉਣ ਦੇ ਮਕਸਦ ਦਿੰਦਾ ਹੁਣ ਰੇਲਵੇ ਨੇ ਲਖਨਊ ਮੇਲ ਦੀ ਹੇਠਲੀ ਬਰਥ ਚ ਮੁੜਨ ਯੋਗ ਬੇਬੀ ਬਰਥ ਲਾਈ ਹੈ ।

ਅਧਿਕਾਰੀਆਂ ਮੁਤਾਬਕ ਬੇਬੀ ਬਰਥ ਤੇ ਯਾਤਰੀਆਂ ਤੋਂ ਮਿਲੀ ਪ੍ਰਤੀਕਿਰਿਆ ਦੇ ਆਧਾਰ ਤੇ ਇਸ ਨੂੰ ਹੋਰ ਟਰੇਨਾਂ ਚ ਵੀ ਉਪਲੱਬਧ ਕਰਵਾਉਣ ਦੀ ਯੋਜਨਾ ਬਣਾਈ ਜਾਵੇਗੀ । ਦੱਸ ਦੇਈਏ ਕਿ ਇਸ ਉਪਰਾਲੇ ਦੀ ਪਹਿਲ ਰੇਲ ਯਾਤਰਾ ਨੂੰ ਆਰਾਮਦਾਇਕ ਬਣਾਉਣਾ ਹੈ ਤਾਂ ਜੋ ਬੱਚਿਆਂ ਨਾਲ ਸਫਰ ਕਰਨ ਵਾਲੇ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ । ਉੱਥੇ ਹੀ ਅਧਿਕਾਰੀਅਾਂ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਬੇਬੀ ਬਰਥ ਹੇਠਲੀ ਬਰਥ ਨਾਲ ਜੁੜੀ ਹੋਈ ਹੈ ।

ਜਿਸ ਦੀ ਵਰਤੋਂ ਨਾ ਹੋਣ ਦੌਰਾਨ ਹੇਠਾਂ ਵੱਲ ਮੁੜ ਕੇ ਰੱਖਿਆ ਜਾ ਸਕਦਾ ਹੈ । ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਇਕ ਪ੍ਰਯੋਗਾਤਮਕ ਆਧਾਰ ਤੇ ਕੀਤਾ ਗਿਆ ਹੈ ਅਤੇ ਯਾਤਰੀਆਂ ਤੋਂ ਸਕਾਰਾਤਮਕ ਜਵਾਬ ਮਿਲਣਾ ਤੇ ਇਸ ਦਾ ਵਿਸਥਾਰ ਕੀਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਇਸ ਬਾਬਤ ਯਾਤਰੀਆਂ ਦੀ ਪ੍ਰਤੀਕਿਰਿਆ ਜਾਨਣ ਲਈ ਅਸੀਂ ਇਸ ਦੇ ਜ਼ਰੂਰੀ ਵੇਰਵੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ ਤਕ ਪਹੁੰਚਾਵਾਂਗੇ , ਜਿਸ ਦੇ ਆਧਾਰ ਤੇ ਅੱਗੇ ਇਸਦਾ ਜ਼ਿਆਦਾ ਵਿਸਥਾਰ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਯਾਤਰੀ ਸਾਨੂੰ ਆ ਕੇ ਦੱਸੇਗਾ ਕਿ ਅੱਸੀ ਬੱਚੇ ਨਾਲ ਸਫਰ ਕਰਨ ਜਾ ਰਹੇ ਹਾਂ ਤਾਂ ਉਨ੍ਹਾਂ ਯਾਤਰੀਆਂ ਨੂੰ ਬੇਬੀ ਬਰਥ ਦਿੱਤਾ ਜਾਵੇਗਾ । ਜਿਸ ਨਾਲ ਯਾਤਰੀਆਂ ਦਾ ਸਫ਼ਰ ਹੋਰ ਜ਼ਿਆਦਾ ਸੁਖਾਲਾ ਹੋ ਸਕਦਾ ਹੈ ।