ਕੈਨੇਡਾ ਜਾਣ ਵਾਲੇ ਹੋ ਜਾਵੋ ਸਾਵਧਾਨ, ਪੰਜਾਬ ਚ ਇਥੇ ਜਾਅਲੀ ਵੀਜ਼ੇ ਲਗਾ ਠੱਗੇ ਲੱਖਾਂ- ਹੋ ਗਈ ਜੱਗੋਂ ਤੇਰਵੀ

ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਵਧ ਰਿਹਾ ਹੈ । ਜਿਸ ਦੇ ਚੱਲਦੇ ਨੌਜਵਾਨਾਂ ਵੱਲੋਂ ਵਿਦੇਸ਼ੀ ਧਰਤੀ ਤੇ ਜਾਣ ਲਈ ਵੱਖੋ ਵੱਖਰੇ ਤਰੀਕੇ ਅਪਣਾਏ ਜਾਂਦੇ ਹਨ । ਕਈ ਵਾਰ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਲਈ ਕਈ ਤਰ੍ਹਾਂ ਦੇ ਹੱਥਕੰਢੇ ਅਪਣਾਉਂਦੇ ਹਨ ਤੇ ਇਹ ਹੱਥਕੰਡੇ ਜਦੋਂ ਗ਼ਲਤ ਸਾਬਤ ਹੋ ਜਾਂਦੇ ਹਨ ਤਾਂ ਨੌਜਵਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵਿਚ ਪੈ ਜਾਂਦੇ ਹਨ । ਕਈ ਵਾਰ ਤਾਂ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਲਈ ਠੱਗਾਂ ਦੇ ਹੱਥੋਂ ਕਈ ਤਰ੍ਹਾਂ ਦੀਆਂ ਠੱਗੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ । ਸਭ ਤੋਂ ਵੱਧ ਠੱਗੀਆਂ ਏਜੰਟਾਂ ਦੇ ਵਲੋਂ ਵਿਦੇਸ਼ ਜਾਣ ਦੇ ਨਾਮ ਤੇ ਕੀਤੀਆਂ ਜਾਂਦੀਆਂ ਹਨ ਤੇ ਪੁਲੀਸ ਵੱਲੋਂ ਅਕਸਰ ਹੀ ਅਜਿਹੇ ਠੱਗਾਂ ਨੂੰ ਵੀ ਕਾਬੂ ਕੀਤਾ ਜਾਂਦਾ ਹੈ।

ਅਜਿਹਾ ਹੀ ਇਕ ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਮਾਛੀਵਾੜਾ ਪੁਲਸ ਵਲੋਂ ਕਨੇਡਾ ਦੇ ਨਾਮ ਤੇ ਲੱਖਾਂ ਰੁਪਿਆਂ ਦੀ ਠੱਗੀ ਕੀਤੀ ਗਈ । ਲੱਖਾਂ ਰੁਪਏ ਠੱਗਣ ਦੇ ਕਥਿਤ ਦੋਸ਼ ਹੇਠਾਂ ਪੁਲੀਸ ਵੱਲੋਂ ਇੰਦਰਪਾਲ ਸਿੰਘ ਭੱਟੀ ਅਤੇ ਡੀ ਕੇ ਪਾਂਡੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ । ਜਿਸ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ । ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲੀਸ ਨੇ ਦੱਸਿਆ ਮਾਛੀਵਾੜਾ ਅਧੀਨ ਪੈਂਦੇ ਉਦੋਂਵਾਲ ਦੇ ਵਾਸੀ ਜਸਪਾਲ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਦੁਬਈ ਤੋਂ ਕੁਝ ਸਾਲ ਪਹਿਲਾਂ ਵਾਪਿਸ ਆਇਆ ਸੀ ਅਤੇ ਕੈਨੇਡਾ ਜਾਣਾ ਚਾਹੁੰਦਾ ਸੀ।

ਜਦੋਂ ਉਸ ਦੀ ਮੁਲਾਕਾਤ ਪਵਿੱਤਰ ਸਿੰਘ ਨਾਲ ਹੋਈ ਉਨ੍ਹਾਂ ਦੱਸਿਆ ਕਿ ਇੰਦਰਪਾਲ ਸਿੰਘ ਇਕ ਟ੍ਰੈਵਲ ਏਜੰਟ ਹੈ ਜੋ ਲੋਕਾਂ ਨੂੰ ਵਿਦੇਸ਼ ਭੇਜਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੰਦਰਪਾਲ ਦੇ ਨਾਲ ਗੱਲਬਾਤ ਕੀਤੀ ਗਈ ਤੇ ਇੰਦਰਪਾਲ ਨੂੰ ਚਾਰ ਲੱਖ ਰੁਪਏ ਦਿੱਤੇ ਗਏ । ਇੰਨਾ ਹੀ ਨਹੀਂ ਸਗੋਂ ਦੋ ਲੱਖ ਰੁਪਏ ਬਾਅਦ ਚ ਜਮ੍ਹਾ ਕਰਵਾ ਦਿੱਤੇ । ਜਦੋਂ ਇੰਦਰਪਾਲ ਨੇ ਉਨ੍ਹਾਂ ਦੇ ਮੋਬਾਈਲ ਤੇ ਵਟਸਐਪ ਨੰਬਰ ਤੇ ਕੈਨੇਡਾ ਦਾ ਲੱਗਿਆ ਵੀਜ਼ਾ ਭੇਜ ਦਿੱਤਾ ਤੇ ਕਿਹਾ ਕਿ ਉਹ ਵਿਦੇਸ਼ੀ ਧਰਤੀ ਤੇ ਜਾਣ ਦੀ ਤਿਆਰੀ ਕਰ ਲਵੇ । ਉਨ੍ਹਾਂ ਦੱਸਿਆ ਕਿ ਮੇਰੇ ਵੱਲੋਂ ਜਦੋਂ ਵੀਜ਼ਾ ਚੈੱਕ ਕਰਵਾਇਆ ਗਿਆ ਤਾਂ ਉਹ ਜਾਅਲੀ ਨਿਕਲਿਆ ।

ਫਿਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਬਾਬਤ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਪੁਲੀਸ ਨੇ ਇੰਦਰਪਾਲ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ । ਹੁਣ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਉਥੇ ਇਸ ਬਾਬਤ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਏਜੰਟਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ।