ਆਈ ਤਾਜ਼ਾ ਵੱਡੀ ਖਬਰ
ਗਰਮੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਕਿਉਂਕਿ ਜਦੋਂ ਵੀ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਗਰਮੀ ਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ । ਜਿੱਥੇ ਲੂ ਲੱਗਣੀ ਗਰਮੀ ਕਾਰਨ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ, ਉਥੇ ਹੀ ਇਸ ਗਰਮੀ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਦਿੱਕਤਾਂ ਤੋਂ ਪ੍ਰੇਸ਼ਾਨ ਹਨ । ਹਾਲਾਂਕਿ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਸਮੇਂ ਸਮੇਂ ਤੇ ਮੌਸਮ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ ਤੇ ਇਸ ਲੂ ਲੱਗਣੀ ਗਰਮੀ ਤੋਂ ਬਚਾਅ ਦੇ ਲਈ ਉਪਾਅ ਵੀ ਦੱਸੇ ਜਾ ਰਹੇ ਹਨ ।
ਉਥੇ ਹੀ ਜੇਕਰ ਗੱਲ ਕੀਤੀ ਜਾਵੇ ਜਲੰਧਰ ਦੇ ਨਗਰ ਨਿਗਮ ਦੀ ਤਾਂ , ਜਲੰਧਰ ਦੇ ਨਗਰ ਨਿਗਮ ਵੱਲੋਂ ਵੀ ਹੁਣ ਵਧ ਰਹੀ ਗਰਮੀ ਦੇ ਸੀਜ਼ਨ ਨੂੰ ਵੇਖਦੇ ਹੋਏ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਨਗਰ ਅਧਿਕਾਰੀਅਾਂ ਨੇ ਦੱਸਿਅਾ ਹੈ ਕਿ ਹਰ ਰੋਜ਼ ਸਵੇਰੇ ਅਤੇ ਸ਼ਾਮ ਪੰਜ ਵਜੇ ਤੋਂ ਨੌੰ ਵਜੇ ਤੱਕ ਪਾਣੀ ਦੀ ਸਪਲਾਈ ਹੋਵੇਗੀ । ਇਸ ਤੋਂ ਇਲਾਵਾ ਦੁਪਹਿਰ ਨੂੰ ਵੀ ਇੱਕ ਘੰਟੇ ਲਈ ਪਾਣੀ ਆਇਆ ਕਰੇਂਗਾ । ਜ਼ਿਕਰਯੋਗ ਹੈ ਕਿ ਲੋਕਾਂ ਦੀ ਮੰਗ ਤੇ ਸ਼ਹਿਰ ਦੇ ਕੁਝ ਕਾਂਗਰਸੀ ਕੌਂਸਲਰਾਂ ਨੇ ਇਸ ਬਾਬਤ ਮੰਗ ਪੱਤਰ ਮੇਅਰ ਨੂੰ ਵੀ ਸੌਂਪਿਆ ਸੀ ।
ਜਿਨ੍ਹਾਂ ਨੇ ਇਸ ਨੂੰ ਕਮਿਸ਼ਨਰ ਨੂੰ ਫਾਰਵਰਡ ਕਰ ਦਿੱਤਾ ਸੀ ਤੇ ਕਮਿਸ਼ਨਰ ਨੇ ਦੁਪਹਿਰ ਸਮੇਂ ਪਾਣੀ ਸਪਲਾਈ ਦੇਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ । ਜਿਸ ਦੇ ਚੱਲਦੇ ਹੁਣ ਜਲੰਧਰ ਵਾਸੀਆਂ ਚ ਕਾਫੀ ਖੁਸ਼ੀ ਦੀ ਲਹਿਰ ਹੈ , ਕਿਉਂਕਿ ਹੁਣ ਦੁਪਹਿਰ ਸਮੇਂ ਉਨ੍ਹਾਂ ਦੇ ਘਰ ਦੇ ਵਿੱਚ ਵੀ ਪਾਣੀ ਦੀ ਸਪਲਾਈ ਹੋਵੇਗੀ ।
ਜਿਸ ਕਾਰਨ ਉਹ ਆਪਣੇ ਘਰ ਦੇ ਬਹੁਤ ਸਾਰੇ ਕੰਮ ਕਰ ਸਕਣਗੇ । ਜ਼ਿਕਰਯੋਗ ਹੈ ਕਿ ਇਕ ਪਾਸੇ ਲਗਾਤਾਰ ਗਰਮੀ ਵਧ ਰਹੀ ਹੈ । ਦੂਜੇ ਪਾਸੇ ਆਮ ਲੋਕ ਵੀ ਇਸ ਗਰਮੀ ਕਾਰਨ ਪ੍ਰੇਸ਼ਾਨ ਹਨ । ਪਰ ਜਲੰਧਰ ਨਗਰ ਨਿਗਮ ਵੱਲੋਂ ਜੋ ਜਲੰਧਰ ਵਾਸੀਆਂ ਨੂੰ ਤੋਹਫ਼ਾ ਦਿੱਤਾ ਗਿਆ ਹੈ , ੳੁਸ ਦੇ ਚਲਦੇ ਹੁਣ ਜਲੰਧਰ ਦੇ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਕੁਝ ਰਾਹਤ ਮਿਲੇਗੀ ।
Previous Postਕੈਨੇਡਾ ਜਾਣ ਵਾਲੇ ਹੋ ਜਾਵੋ ਸਾਵਧਾਨ, ਪੰਜਾਬ ਚ ਇਥੇ ਜਾਅਲੀ ਵੀਜ਼ੇ ਲਗਾ ਠੱਗੇ ਲੱਖਾਂ- ਹੋ ਗਈ ਜੱਗੋਂ ਤੇਰਵੀ
Next Postਪੰਜਾਬ ਦੇ ਸਰਕਾਰੀ ਸਕੂਲਾਂ ਲਈ ਜਾਰੀ ਹੋਇਆ ਇਹ ਹੁਕਮ- ਲਗਣਗੇ ਹੁਣ ਡਬਲ ਸ਼ਿਫਟ ‘ਚ