ਪੰਜਾਬ ਚ ਇਥੇ ਟਰਾਲੇ ਨਾਲ ਵਾਪਰਿਆ ਭਿਆਨਕ ਹਾਦਸਾ, ਹੋਇਆ ਮੌਤ ਦਾ ਤਾਂਡਵ- ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਾਪਰੇ ਸੜਕ ਹਾਦਸੇ ਜਿਥੇ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਰਹੇ ਹਨ ਬਹੁਤ ਸਾਰੇ ਘਰਾਂ ਦੇ ਚਿਰਾਗ ਇਨ੍ਹਾਂ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ। ਉਥੇ ਹੀ ਅਜਿਹੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਜਿਥੇ ਉਨ੍ਹਾਂ ਪਰਿਵਾਰਾਂ ਦੇ ਵਿੱਚ ਮਾਂ-ਬਾਪ ਦੀ ਜ਼ਿੰਦਗੀ ਦਾ ਸਹਾਰਾ ਉਨ੍ਹਾਂ ਦੇ ਉਹ ਕੰਮ ਕਰਨ ਵਾਲੇ ਪੁੱਤਰ ਹੁੰਦੇ ਹਨ, ਜਿਨ੍ਹਾਂ ਦੇ ਕਾਰਨ ਘਰ ਦਾ ਗੁਜਾਰਾ ਕੀਤਾ ਜਾਂਦਾ ਹੈ। ਸੜਕੀ ਆਵਾਜਾਈ ਮਤਰਾਲਾ ਵੱਲੋਂ ਜਿੱਥੇ ਵਾਹਨ ਚਾਲਕਾਂ ਦੇ ਬਹੁਤ ਸਾਰੇ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਕਈ ਵਾਹਨ ਚਾਲਕਾਂ ਵੱਲੋਂ ਉਨ੍ਹਾਂ ਦੀ ਪਾਲਣਾ ਵੀ ਕੀਤੀ ਜਾਂਦੀ ਹੈ।

ਪਰ ਕਿਸਮਤ ਦੇ ਮਾਰੇ ਕੁਝ ਵਾਹਨ ਚਾਲਕਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਪੰਜਾਬ ਵਿੱਚ ਇੱਥੇ ਟਰਾਲੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿੱਥੇ ਮੌਤ ਦਾ ਤਾਂਡਵ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਰਹੱਦੀ ਖੇਤਰ ਪੱਟੀ ਹਲਕੇ ਦੇ ਅਧੀਨ ਆਉਂਦੇ ਪਿੰਡ ਬਾਹਮਣੀ ਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ 42 ਸਾਲਾ ਲਖਵੀਰ ਸਿੰਘ ਜੋ ਕਿ ਗੁਜਰਾਤ ਵਿਚ ਰੋਜ਼ੀ-ਰੋਟੀ ਦੀ ਖਾਤਰ 18 ਟਾਇਰਾ ਵਾਲਾ ਟਰਾਲਾਂ ਚਲਾਉਣ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਸੀ।

ਬੀਤੇ ਕੱਲ੍ਹ ਜਦੋਂ ਉਹ ਆਪਣੀ ਮਾਂ ਨੂੰ ਮਿਲਣ ਵਾਸਤੇ ਪਿੰਡ ਪਰਤਿਆ ਤਾਂ ਘਰ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੇ ਬਾਹਰ ਉਸ ਨੂੰ ਮੌਤ ਨੇ ਆ ਘੇਰਿਆ। ਜਿੱਥੇ ਉਸ ਦਾ ਟਰਾਲਾ 11 ਕੇ ਵੀ ਬਿਜਲੀ ਦੀਆਂ ਤਾਰਾਂ ਨਾਲ ਖ਼ਹਿ ਗਿਆ। ਜਿਸ ਕਾਰਨ ਟਰਾਲਾ ਚਾਲਕ ਦੀ ਘਟਨਾ ਸਥਾਨ ਤੇ ਹੀ ਆਪਣੇ ਪਿੰਡ ਪਹੁੰਚ ਕੇ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ ਇਹ ਵਿਅਕਤੀ ਜਿੱਥੇ ਆਪਣੀ ਪਤਨੀ ਅਤੇ ਬੱਚਿਆਂ ਨਾਲੋਂ ਵੱਖ ਰਹਿ ਰਿਹਾ ਸੀ ਉਥੇ ਹੀ ਕਦੇ ਕਦੇ ਆਪਣੀ ਮਾਂ ਨੂੰ ਮਿਲਣ ਵਾਸਤੇ ਪਿੰਡ ਆਉਂਦਾ ਸੀ। ਹੁਣ ਵੀ ਮਾਂ ਨੂੰ ਮਿਲਣ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ ਜਿੱਥੇ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿਤਾ ਗਿਆ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।