ਪੰਜਾਬ ਚ ਵਜਿਆ ਖਤਰੇ ਦਾ ਘੁੱਗੂ, ਛਿੜਿਆ ਚੋਥੀ ਲਹਿਰ ਦਾ ਖਤਰਾ- 24 ਘੰਟਿਆਂ ਚ ਆਏ ਏਨੇ ਕੇਸ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਕਰੋਨਾ ਦੀ ਚੌਥੀ ਲਹਿਰ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲਾਂ ਹੀ ਦੇਸ਼ ਅੰਦਰ ਸਾਰੀਆਂ ਸੂਬਾ ਸਰਕਾਰਾਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਇਸ ਰੁਝਾਨ ਨੂੰ ਠੱਲ ਪਾਉਣ ਵਾਸਤੇ ਸਾਰੇ ਸੂਬਿਆਂ ਤੋਂ ਸੁਝਾਅ ਮੰਗੇ ਗਏ ਸਨ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਗਈ ਹੈ ਅਤੇ ਇਸ ਸਮੇਂ ਕਰੋਨਾ ਦੇ ਹੋ ਰਹੇ ਪਰਸਾਰ ਬਾਰੇ ਵੀ ਚਰਚਾ ਕੀਤੀ ਗਈ ਹੈ। ਜਿੱਥੇ ਕਰੋਨਾ ਕੇਸਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਕਈ ਸੂਬਿਆਂ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਨਜ਼ਰ ਆ ਰਹੀ ਹੈ।

ਪੰਜਾਬ ਵਿੱਚ ਵੀ ਸਰਕਾਰ ਵੱਲੋਂ ਪਹਿਲਾਂ ਹੀ ਕਰੋਨਾ ਦੀ ਚੌਥੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਹੁਣ ਪੰਜਾਬ ਵਿਚ ਫਿਰ ਤੋਂ ਖ਼ਤਰੇ ਦਾ ਘੁੱਗੂ ਵੱਜ ਗਿਆ ਹੈ ਜਿਥੇ ਚੌਥੀ ਲਹਿਰ ਨੂੰ ਲੈ ਕੇ ਖ਼ਤਰਾ ਪੈਦਾ ਹੋ ਗਿਆ ਹੈ 24 ਘੰਟਿਆਂ ਵਿੱਚ ਏਨੇ ਮਾਮਲੇ ਸਾਹਮਣੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਜਿਥੇ ਕੱਲ ਪੰਜਾਬ ਵਾਸੀਆਂ ਨੂੰ ਰਾਹਤ ਦਿੱਤੀ ਗਈ ਸੀ ਕਿ ਮਾਸਕ ਨਾ ਪਾਏ ਜਾਣ ਤੇ ਚਲਾਨ ਨਹੀਂ ਕੀਤਾ ਜਾਵੇਗਾ।

ਉੱਥੇ ਹੀ ਹੁਣ 24 ਘੰਟਿਆਂ ਦੇ ਦੌਰਾਨ ਪੰਜਾਬ ਵਿੱਚ 37 ਮਰੀਜ਼ ਕਰੋਨਾ ਦੀ ਚਪੇਟ ਵਿੱਚ ਆਏ ਹਨ। ਜਿਸ ਨਾਲ ਪੰਜਾਬ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 172 ਹੋ ਗਈ ਹੈ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਟੈਸਟ ਅਤੇ ਟੀਕਾਕਰਣ ਨੂੰ ਵਧਾਏ ਜਾਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਜਿੱਥੇ ਸਾਰੇ ਜਿਲ੍ਹਿਆਂ ਵਿੱਚ ਕਈ ਕਈ ਮਰੀਜ਼ ਸਾਹਮਣੇ ਆਏ ਹਨ।

ਉੱਥੇ ਹੀ 172 ਮਰੀਜ਼ਾਂ ਵਿੱਚੋਂ 6 ਮਰੀਜ ਆਕਸੀਜਨ ਸਪੋਰਟ ਤੇ ਰੱਖੇ ਗਏ ਹਨ। ਪੰਜਾਬ ਵਿੱਚ 27 ਦਿਨਾਂ ਦੇ ਦੌਰਾਨ ਹੀ 420 ਮਰੀਜ਼ ਕਰੋਨਾ ਦੀ ਚਪੇਟ ਵਿੱਚ ਆਏ ਪਾਏ ਗਏ ਹਨ। ਉਥੇ ਹੀ ਚਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੋਹਾਲੀ ਵਿੱਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਮੰਗਲਵਾਰ ਨੂੰ 12 ਮਰੀਜ਼ ਸਾਹਮਣੇ ਆਏ ਹਨ। ਇਸ ਤਰਾਂ ਹੀ ਹੋਰ ਜ਼ਿਲ੍ਹਿਆਂ ਵਿੱਚ ਵੀ ਕਈ ਮਰੀਜ਼ ਸਾਹਮਣੇ ਆ ਚੁੱਕੇ ਹਨ।