ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਏਨੇ ਸਾਲ ਦੀ ਉਮਰ ਚ ਹੋਈ ਮੌਤ, ਦੇਸ਼ ਅਤੇ ਵਿਦੇਸ਼ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿੱਚ ਬਹੁਤ ਸਾਰੇ ਅਜਿਹੇ ਅਨੋਖੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ,ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਉਥੇ ਹੀ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਬਾਕੀ ਲੋਕਾਂ ਤੋਂ ਹਟਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਵਾਸਤੇ ਉਨ੍ਹਾਂ ਵੱਲੋਂ ਇੱਕ ਅਜਿਹਾ ਕਾਰਜ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਪ੍ਰਸਿੱਧੀ ਦੁਨੀਆਂ ਦੇ ਕੋਨੇ ਕੋਨੇ ਵਿਚ ਹੋ ਜਾਂਦੀ ਹੈ। ਅਜਿਹੀਆਂ ਹਸਤੀਆਂ ਨੂੰ ਜਿੱਥੇ ਅਜਿਹੇ ਰਿਕਾਰਡ ਬਣਾਉਣ ਵਾਸਤੇ ਸਾਰਾ ਸੰਘਰਸ਼ ਵੀ ਕਰਨਾ ਪੈਂਦਾ ਹੈ ਅਤੇ ਲੋਕਾਂ ਦੀਆਂ ਕੁਝ ਗੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਜਿੱਤ ਹਾਸਲ ਕਰਨ ਲਈ ਉਨ੍ਹਾਂ ਲੋਕਾਂ ਵੱਲੋਂ ਸੰਘਰਸ਼ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਦੁਨੀਆਂ ਵਿੱਚ ਆਪਣੇ ਨਾਮ ਦੇ ਰਿਕਾਰਡ ਪੈਦਾ ਕਰ ਦਿੱਤੇ ਜਾਂਦੇ ਹਨ।

ਪਰ ਕੁਝ ਲੋਕਾਂ ਵੱਲੋਂ ਅਜਿਹੇ ਰਿਕਾਰਡ ਪੈਦਾ ਕਰਨ ਦੀ ਹਿੰਮਤ ਪਰਮਾਤਮਾ ਵੱਲੋਂ ਬਖਸ਼ੀ ਜਾਂਦੀ ਹੈ। ਹੁਣ ਦੁਨੀਆਂ ਦੇ ਵਿੱਚ ਸਭ ਤੋਂ ਬਜ਼ੁਰਗ ਵਿਅਕਤੀ ਦੇ ਏਨੇ ਸਾਲ ਦੀ ਉਮਰ ਚ ਹੋਈ ਮੌਤ ਤੇ ਦੇਸ਼-ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਪਾਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੰਬੀ ਉਮਰ ਦਾ ਵਿਸ਼ਵ ਰਿਕਾਰਡ ਬਣਾਉਣ ਵਾਲੀ ਬਜ਼ੁਰਗ ਔਰਤ ਦੀ ਹੋਈ ਮੌਤ ਨਾਲ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਜਪਾਨ ਵਿੱਚ 2 ਜਨਵਰੀ 1903 ਨੂੰ ਪੈਦਾ ਹੋਣ ਵਾਲੀ ਤਨਾਕਾ ਨਾਮ ਦੀ ਔਰਤ ਵੱਲੋਂ ਸਭ ਤੋਂ ਵਧੇਰੇ ਲੰਬੀ ਉਮਰ ਦੀ ਜੀਊਂਦੀ ਬਜ਼ੁਰਗ ਔਰਤ ਦਾ ਰਿਕਾਰਡ ਗਿੰਨੀਜ਼ ਵਰਲਡ ਰਿਕਾਰਡ ਵਿੱਚ 2019 ਚ ਦਰਜ ਕਰਵਾਇਆ ਗਿਆ ਸੀ। ਜਿੱਥੇ ਇਸ ਔਰਤ ਦੇ 120 ਸਾਲ ਤੱਕ ਸਿਹਤਮੰਦ ਰਹਿਣ ਦੀਆਂ ਉਮੀਦਾਂ ਸਨ ਅਤੇ ਉਸ ਨੂੰ ਉਸ ਦੀ ਪਸੰਦ ਦਾ ਖਾਣ ਵਾਲਾ ਭੋਜਨ ਮੁੱਹਈਆ ਕਰਵਾਇਆ ਜਾਂਦਾ ਸੀ।

ਉੱਥੇ ਹੀ ਇਸ ਔਰਤ ਦੀ 119 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਜਿੱਥੇ ਇਸ ਬਜ਼ੁਰਗ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਸੀ ਉਥੇ ਹੀ ਉਸ ਦੀ ਸਿਹਤ ਖਰਾਬ ਹੋਣ ਤੇ ਬੀਤੇ ਹਫਤੇ ਮੰਗਲਵਾਰ ਨੂੰ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹ ਜੇਰੇ ਇਲਾਜ ਸੀ ਉਥੇ ਹੀ ਉਸਦੀ ਮੌਤ ਹੋ ਗਈ। ਇਸ ਸਮੇਂ ਇਹ ਔਰਤ ਫੁਕੂਓਕਾ ਸ਼ਹਿਰ ਦੇ ਵਿੱਚ ਇੱਕ ਬਜ਼ੁਰਗ ਦੇਖਭਾਲ ਸਹੂਲਤ ਵਿੱਚ ਰਹਿ ਰਹੀ ਸੀ।