ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਜਿਥੇ ਬਿਜਲੀ ਦਾ ਕਹਿਰ ਵਧਦਾ ਜਾ ਰਿਹਾ ਹੈ ਉਥੇ ਹੀ ਬਿਜਲੀ ਦੇ ਲੱਗਣ ਵਾਲੇ ਕੱਟਾਂ ਵਿਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਹੋਏ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਜਿਥੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਦੁਪਹਿਰ ਤੋਂ ਬਾਅਦ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ। ਉਥੇ ਹੀ ਲੱਗਣ ਵਾਲੇ ਬਿਜਲੀ ਦੇ ਕੱਟਾਂ ਕਾਰਨ ਬਹੁਤ ਸਾਰੇ ਵਪਾਰ ਵੀ ਪ੍ਰਭਾਵਿਤ ਹੋ ਰਹੇ ਹਨ। ਪੰਜਾਬ ਚ ਇਥੇ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤਕ ਬਿਜਲੀ ਰਹੇਗੀ ਬੰਦ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਐਤਵਾਰ ਦੇ ਦਿਨ ਛੁੱਟੀ ਵਾਲ਼ੇ ਸਮੇਂ ਜਿਥੇ ਮਹਾਂਨਗਰ ਲੁਧਿਆਣਾ ਦੇ ਕੁਝ ਖੇਤਰਾਂ ਵਿੱਚ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਬਿਜਲੀ ਦਾ ਕੱਟ ਲੱਗ ਰਿਹਾ ਹੈ। ਉਥੇ ਹੀ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਆ ਸਕਦੀਆਂ ਹਨ। ਕਿਉਂਕਿ ਇਹ ਬਿਜਲੀ ਦੀ ਸਪਲਾਈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਤੇ ਲੁਧਿਆਣਾ ਵਾਸੀਆਂ ਭਲਕੇ ਐਤਵਾਰ ਨੂੰ ਬਿਜਲੀ ਦੇ ਕੱਟਾਂ ਦੀ ਮਾਰ ਝੱਲਣੀ ਪਏਗੀ।ਪਿਛਲੇ ਦੋ ਹਫਤਿਆਂ ਤੋਂ ਹਰ ਐਤਵਾਰ ਨੂੰ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ।
ਹੁਣ ਐਤਵਾਰ ਨੂੰ ਲੁਧਿਆਣਾ ਦੇ 11 ਕੇਵੀ ਫੀਡਰ ਜ਼ਰੂਰੀ ਮੁਰੰਮਤ ਤੇ ਰੱਖ-ਰਖਾਅ ਦੇ ਚੱਲਦਿਆਂ ਬਿਜਲੀ ਬੰਦ ਰਹੇਗੀ। ਜਿੱਥੇ ਲੁਧਿਆਣਾ ‘ਚ ਭਲਕੇ ਫਿਰ ਸਵੇਰ ਤੋਂ ਸ਼ਾਮ ਤੱਕ ‘ਪਾਵਰ ਕੱਟ ਹੋਣ ’ਕਾਰਨ ਕੁਝ ਇਲਾਕਿਆਂ ‘ਚ ਬਿਜਲੀ ਬੰਦ ਰਹੇਗੀ। ਉਥੇ ਹੀ ਕੋਚਰ ਮਾਰਕੀਟ ਏਰੀਆ, ਗਾਂਧੀ ਕਾਲੋਨੀ, ਨਿਊ ਮਾਡਲ ਟਾਊਨ, ਗੁਰਚਰਨ ਪਾਰਕ, ਬੱਸ ਸਟੈਂਡ ਰੋਡ, ਭਰਤ ਨਗਰ ਚੌਂਕ ਏਰੀਆ, ਜਵਾਹਰ ਨਗਰ, ਨਨਕਾਣਾ ਕੰਪਲੈਕ, ਲੇਬਰ ਕਾਲੋਨੀ, ਈ.ਐੱਸ.ਆਈ. ਰੋਡ, ਸੀਤਾ ਨਗਰ, ਅਸ਼ੋਕ ਨਗਰ, ਹਰਪਾਲ ਨਗਰ, ਸ਼ਾਮ ਨਗਰ, ਧਿਆਨ ਸਿੰਘ ਕੰਪਲੈਕਸ ਏਰੀਆ, ਸਾਊਥ ਮਾਡਲ ਗ੍ਰਾਮ ਤੇ ਰੇਲਵੇ ਯਾਰਡ ਏਰੀਆ ਵਿੱਚ ਬਿਜਲੀ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।
ਇਸ ਤੋਂ ਇਲਾਵਾ ਇਸਲਾਮ ਗੰਜ, ਫਤਹਿ ਗੰਜ, ਰਾਮ ਨਗਰ, ਮੋਹਰ ਸਿੰਘ ਨਗਰ,ਸਿਵਲ ਹਸਪਤਾਲ, ਡੈਂਟਲ ਕਾਲਜ, ਸੀ.ਐੱਮ.ਸੀ. ਹਸਪਤਾਲ, ਰੋਜ਼ ਹੋਟਲ, ਪ੍ਰੇਮ ਨਗਰ, ਵਿੱਚ ਵੀ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਤ ਹੋਵੇਗੀ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਸਵੇਰੇ 8 ਵਜੇ ਤੋਂ ਲੈਕੇ 5 ਵਜੇ ਤਕ ਬਿਜਲੀ ਰਹੇਗੀ ਬੰਦ, ਲਗੇਗਾ ਵੱਡਾ ਕੱਟ – ਤਾਜਾ ਵੱਡੀ ਖਬਰ
ਤਾਜਾ ਖ਼ਬਰਾਂ
ਪੰਜਾਬ ਚ ਇਥੇ ਸਵੇਰੇ 8 ਵਜੇ ਤੋਂ ਲੈਕੇ 5 ਵਜੇ ਤਕ ਬਿਜਲੀ ਰਹੇਗੀ ਬੰਦ, ਲਗੇਗਾ ਵੱਡਾ ਕੱਟ – ਤਾਜਾ ਵੱਡੀ ਖਬਰ
Previous Postਭਗਵੰਤ ਮਾਨ ਨੇ ਕਰਤਾ ਵੱਡਾ ਐਲਾਨ, ਹੁਣ ਇਹ ਵਾਅਦਾ ਕੀਤਾ ਪੂਰਾ – ਦਿਤੀ ਗਈ ਇਹਨਾਂ ਨੂੰ ਵੱਡੀ ਰਾਹਤ
Next Postਪੰਜਾਬ ਚ ਇਥੇ ਇਹ ਇਲਾਕਾ ਐਲਾਨਿਆ ਗਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ- ਤਾਜਾ ਵੱਡੀ ਖਬਰ