ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿਚ ਆਏ ਦਿਨੀਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਵੀ ਕਰਦੇ ਹਨ ਅਤੇ ਕਈ ਪਰਵਾਰਾਂ ਵਿੱਚ ਉਨ੍ਹਾਂ ਦੇ ਕਾਰਨ ਖੁਸ਼ੀ ਦੀ ਲਹਿਰ ਵੀ ਵੇਖੀ ਜਾਂਦੀ ਹੈ। ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਮਾਂ-ਬਾਪ ਹੁੰਦੇ ਹਨ ਜੋ ਔਲਾਦ ਦੀ ਖਾਤਰ ਸਾਲਾਂ ਬੱਧੀ ਇੰਤਜ਼ਾਰ ਕਰਦੇ ਹਨ। ਜਦੋਂ ਅਜਿਹੇ ਜੋੜਿਆਂ ਦੀ ਔਲਾਦ ਪ੍ਰਾਪਤੀ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋ ਜਾਂਦੀ ਹੈ। ਉਥੇ ਹੀ ਕੁਝ ਪਤੀ-ਪਤਨੀ ਅਜਿਹੇ ਹੁੰਦੇ ਹਨ ਜਿਨ੍ਹਾਂ ਵੱਲੋਂ ਇੱਕ ਬੱਚੇ ਤੋਂ ਬਾਅਦ ਹੋਰ ਬੱਚੇ ਦੀ ਚਾਹਤ ਰੱਖੀ ਜਾਂਦੀ ਹੈ ਅਤੇ ਧੀ ਤੋਂ ਬਾਅਦ ਪੁੱਤਰ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਦਾ ਵੰਸ਼ ਅੱਗੇ ਵਧ ਸਕੇ।
ਪਰਮਾਤਮਾ ਉਨ੍ਹਾਂ ਦੀ ਖਾਹਿਸ਼ ਪੂਰੀ ਕਰਦਾ ਹੈ, ਇੱਕ ਬੱਚੇ ਦੀ ਜਗ੍ਹਾ ਦੋ ਤਿੰਨ ਜਾਂ ਚਾਰ ਬੱਚੇ ਵੀ ਪੈਦਾ ਹੋ ਜਾਂਦੇ ਹਨ। ਪੰਜਾਬ ਵਿੱਚ ਇਥੇ ਹਸਪਤਾਲ ਵਿੱਚ ਕੁਦਰਤ ਦਾ ਕ੍ਰਿਸ਼ਮਾ ਹੋਇਆ ਹੈ ਜਿੱਥੇ ਇਕ ਔਰਤ ਵੱਲੋਂ 4 ਬੱਚਿਆਂ ਨੂੰ ਇੱਕਠੇ ਜਨਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਵੱਲੋਂ ਸਮੇਂ ਤੋਂ ਪਹਿਲਾ 7 ਵੇਂ ਮਹੀਨੇ ਵਿੱਚ ਹੀ ਚਾਰ ਬੱਚਿਆਂ ਨੂੰ ਜਨਮ ਦਿੱਤਾ ਗਿਆ ਹੈ। ਇਨ੍ਹਾਂ ਬੱਚਿਆਂ ਦਾ ਜਨਮ ਹਸਪਤਾਲ ਦੇ ਗਾਇਨੀ ਵਾਰਡ ਵਿਚ ਹੋਇਆ ਹੈ ਅਤੇ ਸਾਰੇ ਬੱਚੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਹਨ।
ਇਨ੍ਹਾਂ ਬੱਚਿਆਂ ਵਿੱਚ ਦੋ ਮੁੰਡੇ ਅਤੇ ਦੋ ਕੁੜੀਆਂ ਹਨ, ਦੋ ਬੱਚਿਆਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ ਅਤੇ ਦੋ ਬੱਚਿਆਂ ਨੂੰ ਫੋਟੋ ਥਰੈਪੀ ਮਸ਼ੀਨ ਵਿੱਚ ਜ਼ੇਰੇ ਇਲਾਜ਼ ਰੱਖਿਆ ਗਿਆ ਹੈ। ਡਾਕਟਰ ਨੇ ਕਿਹਾ ਹੈ ਕਿ ਬੱਚਿਆਂ ਦਾ ਭਾਰ ਕਰੀਬ ਡੇਢ ਕਿੱਲੋਗ੍ਰਾਮ ਹੈ। ਇਸ ਬਾਰੇ ਡਾਕਟਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾ ਦੀਆਂ ਡਾਕਟਰੀ ਸੇਵਾਵਾਂ ਦੌਰਾਨ 4 ਬੱਚਿਆਂ ਦਾ ਜਨਮ ਹੋਣ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਹਸਪਤਾਲ ਵਿੱਚ ਇੱਕ ਔਰਤ ਵੱਲੋਂ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਔਰਤ ਦੇ ਪਹਿਲਾਂ ਇਕ ਬੇਟੀ ਸੀ ਅਤੇ ਉਨ੍ਹਾਂ ਵੱਲੋਂ ਇਕ ਬੇਟੇ ਦੀ ਚਾਹਤ ਕੀਤੀ ਗਈ ਸੀ ਪਰ ਪਰਮਾਤਮਾ ਵੱਲੋਂ ਉਨ੍ਹਾਂ ਨੂੰ ਚਾਰ ਬੱਚਿਆਂ ਦੀ ਦਾਤ ਬਖਸ਼ੀ ਗਈ ਹੈ ਬੱਚੇ ਤੰਦਰੁਸਤ ਨਹੀਂ ਹਨ। ਕੋਟ ਖਾਲਸਾ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਮ ਦੀ ਔਰਤ ਦੀ ਡਿਲਵਰੀ ਨੂੰ ਡੇਢ ਘੰਟੇ ਦਾ ਸਮਾਂ ਲੱਗਾ ਹੈ।
Previous Postਪੰਜਾਬ ਚ ਵਜੀ ਖਤਰੇ ਦੀ ਘੰਟੀ, 24 ਘੰਟਿਆਂ ਚ ਆਏ ਏਨੇ ਕਰੋਨਾ ਦੇ ਨਵੇਂ ਮਾਮਲੇ , ਸਰਕਾਰ ਪਈ ਚਿੰਤਾ ਚ
Next Postਮਜੂਦਾਂ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਚ ਮਾਸਕ ਪਾਉਣ ਨੂੰ ਲੈਕੇ ਸਰਕਾਰ ਨੇ ਦਿੱਤਾ ਵੱਡਾ ਹੁਕਮ, ਅਤੇ ਲਾਈਆਂ ਹੋਰ ਪਾਬੰਦੀਆਂ