ਆਈ ਤਾਜ਼ਾ ਵੱਡੀ ਖਬਰ
ਦੇਸ਼ ਦੁਨੀਆਂ ਵਿਚ ਜਿਥੇ ਕਰੋਨਾ ਦਾ ਕਹਿਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਵਾਲੇ ਪੰਜਾਬ ਦੇ ਕਈ ਸੂਬਿਆਂ ਵਿੱਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਜਿੱਥੇ ਵਧ ਰਹੀ ਕਰੋਨਾ ਕੇਸਾਂ ਦੀ ਗਿਣਤੀ ਕਈ ਲੋਕਾਂ ਦੀ ਮੌਤ ਦਾ ਕਾਰਨ ਵੀ ਬਣ ਰਹੀ ਹੈ। ਉਥੇ ਹੀ ਦੇਸ਼ ਅੰਦਰ ਵਾਪਰਨ ਵਾਲੇ ਬਹੁਤ ਸਾਰੇ ਭਿਆਨਕ ਸੜਕ ਹਾਦਸਿਆਂ ਦੇ ਵਿੱਚ ਜਿੱਥੇ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਓੱਥੇ ਹੀ ਪਰਵਾਰ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ, ਉੱਥੇ ਹੀ ਇਸ ਦੁਨੀਆਂ ਤੋਂ ਜਾਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਮੀ ਉਨ੍ਹਾਂ ਦੇ ਪ੍ਰਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਸੜਕੀ ਆਵਾਜਾਈ ਮੰਤਰਾਲੇ ਵੱਲੋਂ ਲਾਗੂ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਕਾਰਨ ਬਹੁਤ ਸਾਰੇ ਵਾਹਨ ਚਾਲਕ ਕਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਥੇ ਹੀ ਇਨ੍ਹਾਂ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹੁਣ ਪੰਜਾਬ ਵਿੱਚ ਇਥੇ ਬੱਸ ਦੀ ਭਿਆਨਕ ਟੱਕਰ ਹੋਣ ਤੇ ਕਾਰ ਦੇ ਨਹਿਰ ਵਿਚ ਡਿੱਗਣ ਨਾਲ ਪੰਜ ਮੌਤਾਂ ਹੋਣ ਦੀ ਤਾਜਾ ਵਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਪਨਗਰ ਦੇ ਘੜੋਲੀ ਨੇੜੇ ਅਹਿਮਦਪੁਰ ਪੁਲ ਤੋਂ ਸਾਹਮਣੇ ਆਇਆ ਹੈ।
ਜਿੱਥੇ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਇੱਕ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਟੱਕਰ ਤੋਂ ਬਾਅਦ ਕਾਰ ਰੇਲਿੰਗ ਨੂੰ ਤੋੜਦੇ ਹੋਏ ਨਹਿਰ ਵਿਚ ਡਿਗ ਗਈ। ਜਿੱਥੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਹ ਹੈ ਕਿ ਪੰਜ ਸਵਾਰੀਆਂ ਕਾਰ ਸਣੇ ਨਹਿਰ ਵਿਚ ਡੁੱਬ ਗਈਆ। ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਔਰਤ ਦੇ ਬਰਾਮਦ ਹੋਏ ਪਰਸ ਵਿੱਚ ਮਿਲੇ ਪਹਿਚਾਣ ਪੱਤਰ ਤੋਂ ਹੋਈ ਹੈ। ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਪੰਜ ਲੋਕ ਰਾਜਸਥਾਨ ਦੇ ਸੀਕਰ ਜ਼ਿਲੇ ਦੇ ਪਿੰਡ ਬੂਰੀਆਂ ਦੇ ਰਹਿਣ ਵਾਲੇ ਸਨ।
ਜਿੱਥੇ ਇਨ੍ਹਾਂ ਪੰਜਾਂ ਵਿਅਕਤੀਆਂ ਦੀ ਗੱਡੀ ਵਿੱਚ ਨਹਿਰ ਚ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ ਅਤੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਾਰਜ ਸ਼ੁਰੂ ਕੀਤੇ ਗਏ ਅਤੇ ਗੋਤਾਖੋਰਾਂ ਨੂਵੀ ਬੁਲਾਇਆ ਗਿਆ ਹੈ। ਔਰਤ ਦੇ ਪਹਿਚਾਣ ਪੱਤਰ ਤੋਂ ਹੀ ਉਹਨਾਂ ਦੀ ਪਹਿਚਾਣ ਹੋ ਸਕੀ ਹੈ
Previous Postਪੰਜਾਬ ਚ ਇਥੇ ਪੈਟਰੋਲ ਪੰਪ ਤੇ ਬੋਤਲ ਚ ਤੇਲ ਪਵਾਉਣ ਨੂੰ ਲੈਕੇ ਹੋਗਿਆ ਖੌਫਨਾਕ ਕਾਂਡ – ਘਟਨਾ ਹੋਈ CCTV ਚ ਕੈਦ
Next Postਇੰਡੀਆ ਚ ਫਿਰ ਵਜੀ ਖਤਰੇ ਦੀ ਘੰਟੀ, ਇਕ ਹਫਤੇ ਚ ਕਰੋਨਾ ਦੇ ਏਨੇ ਮਾਮਲੇ- ਚੋਥੀ ਲਹਿਰ ਦੀ ਵਧੀ ਚਿੰਤਾ