ਪੰਜਾਬ ਚ ਇਥੇ ਖਿਡਾਰੀ ਦੀ ਹਾਰਟ ਅਟੈਕ ਨਾਲ ਹੋਈ ਅਚਾਨਕ ਮੌਤ , ਛਾਇਆ ਸੋਗ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਇਨ੍ਹੀਂ ਦਿਨੀਂ ਖੇਡ ਜਗਤ ਦੇ ਨਾਲ ਜੁੜੀਆਂ ਹੋਈਆਂ ਬੇਹੱਦ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਥੇ ਖਿਡਾਰੀਆਂ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ । ਦੱਸ ਦੇਈਏ ਕਿ ਕਬੱਡੀ ਦੇ ਚਲਦੇ ਟੂਰਨਾਮੈਂਟ ਦੌਰਾਨ ਕੁੱਝ ਦਿਨ ਪਹਿਲਾਂ ਇਕ ਪ੍ਰਸਿੱਧ ਇੰਟਰਨੈਸ਼ਨਲ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਉਸ ਤੋਂ ਬਾਅਦ ਕਬੱਡੀ ਖਿਡਾਰੀ ਦੇ ਘਰਾਂ ਵਿਚ ਗੋਲੀਆਂ ਚੱਲੀਆਂ ਤੇ ਹੁਣ ਇਸੇ ਵਿਚਕਾਰ ਹੁਣ ਖੇਡ ਜਗਤ ਦੇ ਨਾਲ ਜੁੜੀ ਹੋਈ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਚ ਇਕ ਕਬੱਡੀ ਖਿਡਾਰੀ ਦੀ ਮੌਤ ਹੋ ਚੁੱਕੀ ਹੈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਸਵੇਰੇ ਸੁਪਰ ਸਿਕਸ ਮੈਰਾਥਨ ਦੌਡ਼ ਦੌਰਾਨ ਜੰਮੂ ਕਸ਼ਮੀਰ ਦੇ ਇੱਕ ਰਨਰ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ । ਜੰਮੂ ਕਸ਼ਮੀਰ ਤੋਂ ਆਏ ਰਨਰ ਜਿਨ੍ਹਾਂ ਦੀ ਉਮਰ ਚਾਲੀ ਤੋਂ ਪੰਜਾਹ ਸਾਲਾਂ ਵਿਚਕਾਰ ਦੱਸੀ ਜਾ ਰਹੀ ਹੈ ਉਨ੍ਹਾਂ ਨੇ ਇੱਕੀ ਕਿਲੋਮੀਟਰ ਦੌਡ਼ ਦੇ ਵਿੱਚ ਸ਼ਮੂਲੀਅਤ ਕੀਤੀ ਸੀ। ਜਦੋਂ ਉਹ ਦੌੜ ਲਗਾ ਕੇ ਠੀਕ ਠਾਕ ਵਿਰਾਸਤੀ ਏ ਖ਼ਾਲਸਾ ਪਹੁੰਚੇ ਸਨ ਤਾਂ ਦੌੜ ਹੁਣ ਉਪਰੰਤ ਉਹ ਬਾਹਰ ਚਲੇ ਗਏ ।

ਤਕਰੀਬਨ ਇਕ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਹ ਵਿਰਾਸਤ ਏ ਖ਼ਾਲਸਾ ਦੇ ਗੇਟ ਕੋਲੋਂ ਹੀ ਡਿੱਗ ਪਏ । ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ । ਜਿਥੋਂ ਡਾਕਟਰਾਂ ਦੇ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ । ਇਸ ਦਰਦਨਾਕ ਘਟਨਾ ਦੇ ਵਾਪਰਨ ਦੇ ਚੱਲਦੇ ਖੇਡ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਉਥੇ ਹੀ ਮੈਰਾਥਨ ਆਗੂ ਡਾ. ਜਸਸਿਮਰਨ ਸਿੰਘ ਕਹਿਲ ਨੇ ਦੱਸਿਆ ਕਿ ਰਨਰ ਨੇ 21 ਕਿਲੋਮੀਟਰ ਦੋੜ 1 ਘੰਟਾ 50 ਮਿੰਟ ਜੋ ਕਿ 07.50 ਵਜੇ ਪੂਰੀ ਕੀਤੀ ਸੀ।

ਉਪਰੰਤ ਉਹ ਘੁੰਮਦੇ ਰਹੇ, ਤਸਵੀਰਾਂ ਖਿਚਦੇ ਰਹੇ, ਖਾਂਦੇ ਪੀਂਦੇ ਰਹੇ ਅਤੇ ਬਾਹਰ ਚਲੇ ਗਏ ਜਦੋਂ ਦੁਬਾਰਾ ਵਾਪਸ ਆਏ ਤਾਂ ਉਨ੍ਹਾਂ ਦੇ ਨਾਲ ਦੋ ਸਾਥੀ ਹੋਰ ਵੀ ਸਨ ਅਤੇ ਵਿਰਾਸਤ-ਏ-ਖਾਲਸਾ ਦੇ ਗੇਟ ’ਤੇ 8.40 ’ਤੇ ਡਿੱਗ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਗਿਆ । ਉਥੇ ਹੀ ਹੁਣ ਪੁਲੀਸ ਵੱਲੋਂ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।