ਇਥੇ ਵਾਪਰਿਆ ਬੱਸ ਨਾਲ ਭਿਆਨਕ ਹਾਦਸਾ, ਹੋਈ 35 ਲੋਕਾਂ ਦੀ ਮੌਤਾਂ ਕਈ ਹੋਏ ਜਖਮੀ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਹਰ ਰੋਜ਼ ਸਡ਼ਕੀ ਹਾਦਸੇ ਲਗਾਤਾਰ ਵਧ ਰਹੇ ਹਨ । ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਹਰ ਰੋਜ਼ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ । ਇਸੇ ਵਿਚਕਾਰ ਹੁਣ ਇੱਕ ਬੇਹੱਦ ਦਰਦਨਾਕ ਖਬਰ ਸਾਹਮਣੇ ਆਈ ਹੈ ਕਿ ਇਕ ਭਿਆਨਕ ਸੜਕ ਹਾਦਸੇ ਦੇ ਚੱਲਦੇ ਪੈਂਤੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ ਸੌ ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ । ਮਾਮਲਾ ਜ਼ਿੰਬਾਬਵੇ ਦੇ ਦੱਖਣੀ ਪੂਰਬੀ ਚਿਪਿੰਗੇ ਸ਼ਹਿਰ ਤੋ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਚਰਚ ਜਾਣ ਵਾਲੇ ਲੋਕਾਂ ਨੂੰ ਲਿਜਾ ਰਹੀ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ । ਦਰਅਸਲ ਇਹ ਬੱਸ ਸੜਕ ਤੋਂ ਪਲਟ ਕੇ ਇੱਕ ਖੱਡ ਖੱਡ ਵਿਚ ਡਿੱਗ ਪਈ ।

ਜਿਸ ਦੇ ਚੱਲਦੇ 35 ਲੋਕਾਂ ਦੀ ਮੌਤ ਹੋ ਗਈ ਜਦਕਿ 71 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਮੌਕੇ ਤੇ ਪੁਲੀਸ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ। ਉੱਥੇ ਹੀ ਪੁਲੀਸ ਦੇ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਕੱਲ ਰਾਤ ਹੋਏ ਇਸ ਹਾਦਸੇ ‘ਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 71 ਜ਼ਖਮੀ ਲੋਕਾਂ ਦਾ ਹਸਪਤਾਲ ਵਿਖੇ ਇਲਾਜ ਚਲ ਰਿਹਾ ਹੈ।

ਉੱਥੇ ਹੀ ਜ਼ਿੰਬਾਬਵੇ ਦੇ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਰਵਾਰ ਨੂੰ ਦੱਖਣੀ ਪੂਰਬੀ ਸਥਿਤ ਇਕ ਬਾਜ਼ਾਰ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹੈ । ਬਸ ਇਕ ਕ੍ਰਿਸਚਨ ਚਰਚ ਦੇ ਮੈਂਬਰਾਂ ਨੂੰ ਚਰਚ ਲੈ ਕੇ ਜਾ ਰਹੀ ਸੀ ਕਿ ਉਸੇ ਸਮੇਂ ਬੱਸ ਚਲਦੇ ਚਲਦੇ ਸਡ਼ਕ ਦੇ ਕੰਢੇ ਆ ਗਈ ਤੇ ਇਕਦਮ ਸੰਤੁਲਨ ਵਿਗੜਨ ਕਾਰਨ ਬੱਸ ਪਲਟ ਕੇ ਖੱਡ ਵਿਚ ਡਿੱਗ ਪਈ ।

ਜਿਸ ਕਾਰਨ ਕਈ ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ । ਉਥੇ ਹੀ ਪੁਲਸ ਦੇ ਮੁਤਾਬਕ ਇਸ ਬੱਸ ਵਿੱਚ ਕੁੱਲ 106 ਲੋਕ ਸਵਾਰ ਸਨ । ਉਥੇ ਹੀ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਪੁਲੀਸ ਵੱਲੋਂ ਭੇਜ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।