ਪੰਜਾਬ ਚ ਇਥੇ ਇਕ ਫੋਨ ਨਾਲ ਵਜੀ ਲੱਖਾਂ ਦੀ ਠੱਗੀ, ਕੈਨੇਡਾ ਤੋਂ ਦਸਿਆ ਮਾਮੇ ਦਾ ਮੁੰਡਾ- ਸਾਵਧਾਨ ਕੀਤੇ ਰਗੜੇ ਨਾ ਜਾਇਓ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਠੱਗਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਠੱਗਾਂ ਵੱਲੋਂ ਠੱਗੀਆਂ ਦੇ ਵੱਖੋ ਵੱਖਰੇ ਢੰਗ ਅਪਨਾਏ ਜਾ ਰਹੇ ਹਨ । ਇਹ ਠੱਗ ਕਦੇ ਏਜੰਟਾਂ ਦਾ ਰੂਪ ਧਾਰਨ ਕਰਦੇ ਹਨ, ਕਦੇ ਲੁਟੇਰਿਆਂ ਦਾ ਤੇ ਕਦੇ ਆਈਲੈੱਟਸ ਪਾਸ ਲੜਕੀਆਂ ਦਾ ਰੂਪ ਧਾਰਨ ਕਰ ਕੇ ਠੱਗੀਆਂ ਮਾਰਦੇ ਹਨ । ਪਰ ਪੰਜਾਬ ਦੇ ਵਿੱਚ ਹੁਣ ਠੱਗੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਸਭ ਨੂੰ ਹੈਰਾਨ ਕਰ ਦਿੱਤਾ ਹੈ । ਦਰਅਸਲ ਅਲਾਵਲਪੁਰ ਦੇ ਵਿੱਚ ਜੰਗ ਬਹਾਦਰ ਵਰਮਾ ਨਾਮ ਦੇ ਇਕ ਵਿਅਕਤੀ ਦੇ ਨਾਲ ਅਜਿਹੇ ਢੰਗ ਨਾਲ ਠੱਗੀ ਵਜੀ ਹੈ , ਜਿਸ ਦੇ ਚਲਦੇ ਚਾਰੇ ਪਾਸੇ ਇਸ ਦੀਆਂ ਚਰਚਾਵਾਂ ਛਿੜ ਚੁੱਕੀਆਂ ਹਨ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜੰਗ ਬਹਾਦੁਰ ਵਰਮਾ ਨਾਲ ਡੇਢ ਲੱਖ ਰੁਪਏ ਦੀ ਠੱਗੀ ਵੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਪੀਡ਼ਤ ਵਿਅਕਤੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 11 ਅਪ੍ਰੈਲ ਨੂੰ ਦੁਪਹਿਰ 12 ਵਜੇ ਦੇ ਕਰੀਬ ਉਸ ਨੂੰ ਇਕ ਫ਼ੋਨ ਕੈਨੇਡਾ ਦੇ ਨੰਬਰ ਤੋਂ ਆਇਆ। ਠੱਗ ਨੇ ਆਪਣੀ ਹੁਸ਼ਿਆਰੀ ਦੇ ਨਾਲ ਵਿਅਕਤੀ ਨੂੰ ਕਿਹਾ ਕਿ ਉਹ ਉਸ ਦਾ ਰਿਸ਼ਤੇਦਾਰ ਬੋਲ ਰਿਹਾ ਹੈ । ਪੀੜਤ ਵਿਅਕਤੀ ਨੇ ਵੀ ਗਲਤੀ ਨਾਲ ਆਖ ਦਿੱਤਾ ਕੀ ਉਸ ਦਾ ਮਾਮੇ ਦਾ ਮੁੰਡਾ ਕੈਨੇਡਾ ਦੇ ਵਿਚ ਗਿਆ ਹੋਇਆ ਹੈ ।

ਜਿਸ ਦੇ ਚੱਲਦੇ ਠੱਗ ਨੇ ਫਟਾਫਟ ਗਲ੍ਹ ਨੂੰ ਲਪੇਟ ਲਿਆ ਤੇ ਕਿਹਾ ਉਸਦੇ ਕੋਲੋਂ ਚੌਦਾਂ ਲੱਖ ਰੁਪਏ ਹੈ ਤੇ ਉਹ ਕਨੇਡਾ ਤੋਂ ਭਾਰਤ ਵਾਪਸ ਆਉਣਾ ਚਾਹੁੰਦਾ ਹੈ ਜਿਸ ਕਾਰਨ ਉਹ ਚਾਹੁੰਦਾ ਹੈ ਕਿ ਉਹ ਚੌਦਾਂ ਲੱਖ ਰੁਪਏ ਜੰਗ ਬਹਾਦਰ ਵਰਮਾ ਦੇ ਅਕਾਊਂਟ ਵਿੱਚ ਪੁਆ ਦਵੇ ।

ਜਿਸ ਦੇ ਚਲਦੇ ਪੀਡ਼ਤ ਵਿਅਕਤੀ ਵਲੋਂ ਆਪਣੀ ਸਾਰੀ ਬੈਂਕ ਦੀ ਡਿਟੇਲ ਉਸ ਵਿਅਕਤੀ ਨੂੰ ਦੇ ਦਿੱਤੀ ਗਈ । ਜਿਸ ਤੋਂ ਕੁਝ ਸਮਾਂ ਬਾਅਦ ਡੇਢ ਲੱਖ ਰੁਪਿਆ ਅਕਾਉਂਟ ਦੇ ਵਿੱਚੋਂ ਉੱਡ ਗਿਆ । ਪਰ ਜਦੋਂ ਪੀਡ਼ਤ ਵਿਅਕਤੀ ਨੂੰ ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਕਿ ਉਸ ਦੇ ਅਕਾਊਂਟ ਵਿੱਚੋਂ ਠੱਗੀਆਂ ਵੱਜ ਰਹੀਆਂ ਹਨ ਤਾਂ ਪੀੜਤ ਵਿਅਕਤੀ ਵੱਲੋਂ ਇਸ ਦੀ ਜਾਣਕਾਰੀ ਸਾਈਬਰ ਕ੍ਰਾਈਮ ਜਲੰਧਰ ਦੇ ਦਫਤਰ ਵਿਖੇ ਕਰਵਾਈ ਗਈ । ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਚੱਲ ਰਹੀ ਹੈ ।