ਪੰਜਾਬ ਚ ਇਥੇ ਅਵਾਰਾ ਪਸ਼ੂ ਕਾਰਨ ਵਾਪਰਿਆ ਭਿਆਨਕ ਹਾਦਸਾ, ਹੋਇਆ ਮੌਤ ਦਾ ਤਾਂਡਵ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦੀਆਂ ਖ਼ਬਰਾਂ ਲਗਾਤਾਰ ਜਿੱਥੇ ਆਏ ਦਿਨ ਸਾਹਮਣੇ ਆ ਰਹੀਆਂ ਹਨ ਉਥੇ ਹੀ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਜਾ ਰਹੀ ਹੈ। ਜਿੱਥੇ ਦੇਸ਼ ਅੰਦਰ ਬਹੁਤ ਸਾਰੇ ਹਾਦਸੇ ਲੋਕਾਂ ਦੀ ਅਣਗਹਿਲੀ ਅਤੇ ਤੇਜੀ ਦੇ ਚਲਦੇ ਹੋਏ ਵਾਪਰ ਰਹੇ ਹਨ। ਉੱਥੇ ਹੀ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦਾ ਕਾਰਣ ਸੜਕ ਉਪਰ ਘੁੰਮਣ ਵਾਲੇ ਆਵਾਰਾ ਪਸ਼ੂ ਵੀ ਹਨ। ਅਜਿਹੇ ਅਵਾਰਾ ਪਸ਼ੂਆਂ ਦੇ ਸੜਕ ਉੱਪਰ ਅਚਾਨਕ ਹੀ ਵਾਹਨਾਂ ਦੇ ਅੱਗੇ ਆਉਣ ਕਾਰਨ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ।

ਪ੍ਰਸ਼ਾਸਨ ਤੇ ਸਰਕਾਰ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ ਅਵਾਰਾ ਪਸ਼ੂਆਂ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਮੌਤ ਦਾ ਤਾਂਡਵ ਹੋਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਬੀਤੀ ਰਾਤ ਬੱਲੂਆਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਸੁਖਚੈਣ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਨਜ਼ਦੀਕ ਇੱਕ ਬੀਤੀ ਰਾਤ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਬਾਈਕ ਤੇ ਆਉਣ ਵਾਲੇ ਮਾਮੇ ਭਾਣਜੇ ਅੱਗੇ ਅਚਾਨਕ ਹੀ ਅਵਾਰਾ ਪਸ਼ੂ ਦੇ ਆਉਣ ਕਾਰਨ ਉਨ੍ਹਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ।

ਇਸ ਹਾਦਸੇ ਵਿੱਚ ਜਿੱਥੇ ਭਾਣਜੇ ਦੀ ਮੌਤ ਹੋ ਗਈ ਹੈ ਉਥੇ ਹੀ ਮਾਮੇ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਉਥੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੋਵੇਂ ਸੜਕ ਉਪਰ ਇਸ ਹਾਦਸੇ ਦੌਰਾਨ ਡਿੱਗੇ ਸਨ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜਿਨ੍ਹਾਂ ਨੂੰ ਤੁਰੰਤ ਹੀ 108 ਐਬੂਲੈਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਜਿੱਥੇ ਭਾਣਜੇ ਵਿਕਰਮ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਉਥੇ ਹੀ ਮਾਮੇ ਕਵਿ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇ ਕੇ ਹੋਰ ਹੱਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਜਿੱਥੇ ਦੋਨੋਂ ਮਾਮਾ-ਭਾਣਜਾ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ ਸਨ ਉਥੇ ਹੀ ਉਹ ਕਿਸੇ ਹੋਰ ਦੇ ਨਾਲ ਢਾਬਾਂ ਚਲਾਉਣ ਦਾ ਕੰਮ ਕਰਦੇ ਸਨ। ਜੋ ਰਾਤ ਦੇ ਸਮੇਂ ਆਪਣੇ ਕੰਮ ਤੋਂ ਵਾਪਸ ਪਰਤ ਰਹੇ ਸਨ।