ਆਈ ਤਾਜ਼ਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਮੁੜ ਤੋਂ ਚੀਨ ਵਿੱਚ ਦਸਤਕ ਦੇ ਦਿੱਤੀ ਹੈ ਅਤੇ ਕਰੋਨਾ ਦੀ ਚੌਥੀ ਲਹਿਰ ਦੇ ਕਾਰਨ ਚੀਨ ਦੇ 10 ਵੱਡੇ ਸ਼ਹਿਰਾਂ ਵਿੱਚ ਤਾਲਾਬੰਦੀ ਕੀਤੀ ਗਈ ਹੈ ਜਿਥੇ ਰੋਜ਼ਾਨਾ ਹੀ 20 ਹਜ਼ਾਰ ਦੇ ਕਰੀਬ ਮਾਮਲਿਆਂ ਦੇ ਸਾਹਮਣੇ ਆਉਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਚੀਨ ਵਿਚ ਜਿਥੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਖਾਣ ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿੱਥੇ ਇਸ ਕਰੋਨਾ ਦੀ ਚਪੇਟ ਵਿੱਚ ਪੂਰੀ ਦੁਨੀਆ ਆਈ ਹੈ।
ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਬਚ ਨਹੀਂ ਸਕਿਆ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਕਰੋਨਾ ਦੇ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਕਰੋਨਾ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਕਾਰਨ ਕਈ ਦੇਸ਼ਾਂ ਵਿੱਚ ਫਿਰ ਤੋਂ ਸ਼ਖ਼ਤੀ ਨੂੰ ਵਧਾ ਦਿਤਾ ਗਿਆ ਹੈ। ਹੁਣ ਕੇਂਦਰ ਸਰਕਾਰ ਵੱਲੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 10 ਅਪ੍ਰੈਲ ਤੋਂ ਇਨ੍ਹਾਂ ਨੇ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਅੰਦਰ ਫਿਰ ਤੋਂ ਕਰੋਨਾ ਦੀ ਰੋਕਥਾਮ ਵਾਸਤੇ ਕੇਂਦਰ ਸਰਕਾਰ ਵੱਲੋ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਾਸਤੇ 10 ਅਪ੍ਰੈਲ ਤੋਂ ਕਰੋਨਾਂ ਦੀ ਤੀਜੀ ਡੋਜ਼ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਹੈ।
ਜਿੱਥੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵੱਲੋਂ ਪਹਿਲਾਂ ਕਰੋਨਾ ਦੀਆਂ ਦੋ ਖੁਰਾਕਾਂ ਲਈਆਂ ਜਾ ਚੁਕੀਆਂ ਹਨ। ਉੱਥੇ ਹੀ ਹੁਣ ਤੀਜੀ ਡੋਜ਼ 10 ਅਪ੍ਰੈਲ 2022 ਤੋਂ ਸਾਰੇ ਪ੍ਰਾਈਵੇਟ ਟੀਕਾਕਰਣ ਕੇਂਦਰਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। ਜਿਨ੍ਹਾਂ ਲੋਕਾਂ ਦੇ ਪਹਿਲੀ ਕਰੋਨਾ ਦੀ ਦੂਜੀ ਡੋਜ਼ ਲੈਣ ਤੋਂ ਨੌਂ ਮਹੀਨੇ ਦਾ ਫ਼ਰਕ ਹੋਵੇਗਾ, ਉਹ ਸਾਰੇ 18 ਸਾਲ ਤੋਂ ਵੱਧ ਉਮਰ ਦੇ ਲੋਕ ਕਰੋਨਾ ਦੀ ਤੀਜੀ ਡੋਜ਼ ਲੈਣ ਦੇ ਯੋਗ ਹੋਣਗੇ।
ਦੇਸ਼ ਅੰਦਰ ਪਹਿਲਾਂ ਹੀ ਜਿੱਥੇ ਸਰਕਾਰ ਵੱਲੋਂ ਪਹਿਲੀ ਅਤੇ ਦੂਜੀ ਖੁਰਾਕ ਟੀਕਾਕਰਣ ਦੇਸ਼ ਅੰਦਰ ਮੁਫ਼ਤ ਕੀਤਾ ਗਿਆ ਸੀ। ਉਥੇ ਹੀ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਵੀ 96 ਫੀਸਦੀ ਟੀਕਾਕਰਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਇੱਕ-ਇੱਕ ਖੁਰਾਕ ਦਿੱਤੀ ਗਈ ਹੈ। 45 ਫੀਸਦੀ 12 ਤੋਂ 14 ਸਾਲ ਦੇ ਬੱਚਿਆਂ ਦਾ ਇਕ ਇਕ ਟੀਕਾਕਰਨ ਵੀ ਕੀਤਾ ਜਾ ਚੁੱਕਾ ਹੈ।
Previous Postਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਲਈ ਆਈ ਵੱਡੀ ਮਾੜੀ ਖਬਰ, ਲਗਾ ਇਹ ਵੱਡਾ ਝਟਕਾ
Next Postਇਥੇ ਹਥਿਆਰਬੰਦ ਲੁਟੇਰਿਆਂ ਨੇ ਕੀਤੀ 3 ਕਰੋੜ ਦੀ ਲੁੱਟ, ਗਾਰਡ ਦੀ ਹੋਈ ਮੌਤ- ਪੁਲਿਸ ਨੂੰ ਪਈਆ ਭਾਜੜਾਂ