ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਉਪਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ। ਹਵਾਈ ਉਡਾਨਾਂ ਦੇ ਬੰਦ ਹੋਣ ਕਾਰਨ ਜਿਥੇ ਯਾਤਰੀਆਂ ਤੇ ਵਿਦਿਆਰਥੀਆਂ ਨੂੰ ਦੂਜੇ ਮੁਲਕਾਂ ਵਿੱਚ ਜਾਣ ਵਾਸਤੇ ਕਈ ਸਾਲਾਂ ਤਕ ਲਈ ਇੰਤਜ਼ਾਰ ਵੀ ਕਰਨਾ ਪਿਆ ਹੈ। ਕਰੋਨਾ ਕੇਸਾਂ ਦੀ ਸਥਿਤੀ ਨੂੰ ਕਾਬੂ ਹੇਠ ਦੇਖਦੇ ਹੋਏ ਜਿੱਥੇ ਫਿਰ ਤੋਂ ਹਵਾਈ ਉਡਾਨਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਜਿੱਥੇ ਇਨ੍ਹਾਂ ਉਡਾਨਾਂ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਦਾ ਆਉਣਾ-ਜਾਣਾ ਸ਼ੁਰੂ ਹੋਇਆ ਉਥੇ ਹੀ ਵਪਾਰ ਦੇ ਰਸਤੇ ਮੁੜ ਤੋਂ ਖੁਲ ਗਏ।
ਪਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਜਗਾ ਤੇ ਭਿਆਨਕ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਇਥੇ ਵੱਡੇ ਜਹਾਜ਼ ਨਾਲ ਲੈਂਡਿੰਗ ਕਰਦੇ ਸਮੇਂ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਦੋ ਹਿੱਸੇ ਟੁੱਟ ਕੇ ਹੋ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਅਮਰੀਕਾ ਦੇ ਦੇਸ਼ ਕੋਸਟਾ ਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਸਮਾਨ ਦੀ ਢੋਆ-ਢੁਆਈ ਕਰਨ ਵਾਲਾ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਿਸ ਦੀਆ ਕਈ ਵੀਡੀਓ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਉਪਰ ਸਾਂਝੀਆਂ ਕੀਤੀਆਂ ਗਈਆਂ ਹਨ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵੀਰਵਾਰ ਦੀ ਸਵੇਰ ਨੂੰ ਸਾਢੇ ਦਸ ਵਜੇ ਦੇ ਕਰੀਬ ਬੋਇੰਗ 757 ਜਹਾਜ ਨੇ ਸ਼ਾਂਤਾਂ ਮਾਰੀਆ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਅਚਾਨਕ ਹੀ ਕਿਸੇ ਤਕਨੀਕੀ ਖਰਾਬੀ ਦੇ ਕਾਰਨ 25 ਮਿੰਟ ਬਾਅਦ ਵਾਪਸ ਇਸ ਨੂੰ ਲੈਂਡਿੰਗ ਕਰਨ ਵਾਸਤੇ ਲਿਆਂਦਾ ਗਿਆ।
ਜਦੋਂ ਹਵਾਈ ਅੱਡੇ ਤੇ ਪਹੁੰਚ ਕੇ ਲੈਂਡਿੰਗ ਕੀਤੀ ਗਈ ਤਾਂ ਜਹਾਜ ਦੇ ਰਨਵੇ ਤੇ ਦੌੜਦੇ ਹੋਏ ਸੰਤੁਲਨ ਵਿਗੜ ਜਾਣ ਕਾਰਨ ਪਿਛਲੇ ਹਿੱਸੇ ਦੇ ਦੋ ਟੁਕੜੇ ਹੋ ਗਏ। ਜਿਸ ਤੋਂ ਬਾਅਦ ਉਸ ਤੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਿੱਥੇ ਇਹ ਜਹਾਜ਼ ਪਿਛਲੇ ਪਾਸੇ ਤੋਂ ਦੋ ਟੁਕੜਿਆਂ ਵਿੱਚ ਵੰਡਿਆ ਗਿਆ। ਉਥੇ ਹੀ ਇਸ ਜਹਾਜ਼ ਦੇ ਪਾਇਲਟ ਅਤੇ ਉਸ ਦੇ ਕੋ ਪਾਈਲਟ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਉਥੇ ਹੀ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ।
Home ਤਾਜਾ ਖ਼ਬਰਾਂ ਇਥੇ ਵੱਡੇ ਜਹਾਜ ਨਾਲ ਲੈਂਡਿੰਗ ਕਰਦੇ ਵਾਪਰਿਆ ਭਿਆਨਕ ਹਾਦਸਾ, ਟੁੱਟ ਕੇ ਹੋਏ ਦੋ ਹਿਸੇ- ਤਾਜਾ ਵੱਡੀ ਖਬਰ
Previous Postਕੈਨੇਡਾ ਚ ਟਰੂਡੋ ਸਰਕਾਰ ਨੇ ਕਰਤਾ ਵੱਡਾ ਐਲਾਨ, ਇਹਨਾਂ ਲਈ ਆਈ ਮਾੜੀ ਖਬਰ
Next Postਆਸਟ੍ਰੇਲੀਆ ਵਲੋਂ ਹੋ ਗਿਆ ਵੱਡਾ ਐਲਾਨ – ਆਮ ਲੋਕਾਂ ਨੂੰ ਮਿਲਣਗੇ ਹੁਣ ਏਦਾਂ ਧੜਾ ਧੜ ਵੀਜੇ ਲੋਕਾਂ ਚ ਖੁਸ਼ੀ ਦੀ ਲਹਿਰ