ਇਸ ਦਿਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਏਥੇ ਟੋਲ ਫਰੀ ਕਰਨ ਬਾਰੇ ਕਿਸਾਨਾਂ ਵਲੋਂ ਹੋ ਗਿਆ ਵੱਡਾ ਐਲਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਦੋਂ ਕੇਂਦਰ ਸਰਕਾਰ ਵੱਲੋਂ 3 ਵਿਵਾਦਤ ਖੇਤੀ ਕਾਨੂੰਨਾਂ ਨੂੰ ਸਾਲ 2020 ਦੇ ਦੌਰਾਨ ਲਾਗੂ ਕਰ ਦਿੱਤਾ ਗਿਆ ਸੀ। ਜਿਸ ਕਾਰਨ ਦੇਸ਼ ਦੇ ਕਿਸਾਨਾਂ ਵੱਲੋਂ ਲਗਾਤਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦਸਦੇ ਹੋਏ ਰੱਦ ਕਰਵਾਉਣ ਵਾਸਤੇ ਸੰਘਰਸ਼ ਆਰੰਭ ਕਰ ਦਿੱਤਾ ਗਿਆ ਸੀ। ਜਿੱਥੇ ਕਿਸਾਨਾਂ ਵੱਲੋਂ ਇੱਕ ਸਾਲ ਤੋਂ ਵਧੇਰੇ ਸਮੇਂ ਲਈ ਦਿੱਲੀ ਦੀਆਂ ਸਰਹੱਦਾਂ ਤੇ ਮੋਰਚੇ ਲਗਾਈ ਰੱਖੇ, ਉੱਥੇ ਹੀ ਕਿਸਾਨਾਂ ਵੱਲੋਂ ਪੰਜਾਬ, ਹਰਿਆਣੇ ਦੇ ਟੋਲ ਪਲਾਜ਼ਾ ਉਪਰ ਵੀ ਲਗਾਤਾਰ ਆਪਣਾ ਕਬਜ਼ਾ ਰੱਖਿਆ ਅਤੇ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਟੋਲ ਫ਼ਰੀ ਕੀਤਾ ਗਿਆ। ਕਿਸਾਨੀ ਸੰਘਰਸ਼ ਖਤਮ ਹੁੰਦੇ ਹੀ ਜਿੱਥੇ ਟੋਲ ਪਲਾਜ਼ਿਆਂ ਨੂੰ ਮੁੜ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।

ਹੁਣ ਇਸ ਦਿਨ ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਇਥੇ ਟੋਲ-ਫਰੀ ਕਰਨ ਵਾਲੇ ਕਿਸਾਨਾਂ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ 9 ਅਪ੍ਰੈਲ ਨੂੰ ਭਾਰਤੀ ਕਿਸਾਨ ਯੂਨੀਅਨ ਵਲੋ ਤਿੰਨ ਘੰਟਿਆਂ ਲਈ ਟੋਲ ਫਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦੇ ਅਨੁਸਾਰ ਹਰਿਆਣਾ ਦੇ ਸਾਰੇ ਟੋਲ 9 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਫਰੀ ਕੀਤੇ ਜਾ ਰਹੇ ਹਨ।। ਜਿੱਥੇ ਹਰਿਆਣਾ ਦੇ ਸਾਰੇ ਭਰਾਵਾਂ ਅਤੇ ਕਿਸਾਨ ਸੰਗਠਨਾਂ ਨੂੰ ਇਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਵਾਸਤੇ ਵੀ ਆਖਿਆ ਗਿਆ ਹੈ।

ਉਥੇ ਹੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸਾਰੇ ਟੋਲ ਫ੍ਰੀ ਕੀਤੇ ਜਾਣ ਬਾਬਤ ਜਾਣਕਾਰੀ ਵਾਸਤੇ ਮੰਗ ਪੱਤਰ ਅਧਿਕਾਰੀਆਂ ਨੂੰ ਬੁਲਾ ਕੇ ਦੇ ਦਿੱਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੜੂਨੀ ਨੇ ਦੱਸਿਆ ਹੈ ਕਿ ਜਿੱਥੇ 15 ਕਿਲੋਮੀਟਰ ਖੇਤਰ ਦੇ ਅਧੀਨ ਆਉਣ ਵਾਲਿਆਂ ਕੋਲੋਂ ਵੀ ਢੋਲ ਫੀਸ ਵਸੂਲੀ ਜਾ ਰਹੀ ਹੈ ਉਥੇ ਹੀ ਵਾਹਨ ਚਾਲਕ ਦੇ ਜਾਣ ਦੌਰਾਨ ਦੋਹਾਂ ਪਾਸਿਆਂ ਦਾ ਕਰਾਇਆ ਕੱਟਿਆ ਜਾਂਦਾ ਹੈ, ਪਰ ਜਦੋਂ ਉਹ ਵਾਹਨ ਵਾਪਸ ਆਉਂਦਾ ਹੈ ਤਾਂ ਫਿਰ ਤੋਂ ਉਸ ਕੋਲੋਂ ਦੁਗਣਾ ਕਰਾਇਆ ਲਿਆ ਜਾ ਰਿਹਾ ਹੈ।

ਉਥੇ ਹੀ ਉਨ੍ਹਾਂ ਨੇ ਆਖਿਆ ਹੈ ਕਿ ਜਿੱਥੇ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ ਹੈ ਜਿਨ੍ਹਾਂ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਵੱਲੋਂ ਸਭ ਤੋਂ ਵਧੇਰੇ ਕਣਕ ਪੈਦਾ ਕੀਤੀ ਜਾਂਦੀ ਹੈ। ਕਿਉਂਕਿ ਕੇਂਦਰ ਸਰਕਾਰ ਨੂੰ ਦੇਣ ਦੀ ਬਜਾਏ ਇਹਨਾਂ ਸੂਬਿਆਂ ਵੱਲੋਂ ਖੁਦ ਵੇਚਣੀ ਚਾਹੀਦੀ ਹੈ।