ਆਈ ਤਾਜ਼ਾ ਵੱਡੀ ਖਬਰ
ਜਿੱਥੇ ਇਕ ਪਾਸੇ ਲਗਾਤਾਰ ਦੇਸ਼ ਵਿਚ ਮਹਿੰਗਾਈ ਆਪਣੇ ਪੈਰ ਪਸਾਰਦੀ ਹੋਈ ਨਜ਼ਰ ਆ ਰਹੀ ਹੈ। ਵਧ ਰਹੀ ਮਹਿੰਗਾਈ ਦੇ ਚੱਲਦੇ ਹੁਣ ਹਰ ਵਰਗ ਖਾਸਾ ਪ੍ਰੇਸ਼ਾਨ ਹੈ ਅਤੇ ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਇਸ ਵਧ ਰਹੀ ਮਹਿੰਗਾਈ ਨੂੰ ਕੁਝ ਘੱਟ ਕੀਤਾ ਜਾਵੇ ॥ ਜਿਸ ਦੇ ਚਲਦੇ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਮਹਿੰਗਾਈ ਰਫ਼ਤਾਰ ਹੁਣ ਲਗਾਤਾਰ ਤੇਜ ਹੁੰਦੀ ਜਾ ਰਹੀ ਹੈ , ਜੋ ਲੋਕਾਂ ਦੇ ਚਿਹਰਿਆਂ ਤੇ ਨਮੋਸ਼ੀ ਦੀ ਕਿਰਨ ਛੱਡ ਰਹੀ ਹੈ । ਇਸੇ ਮਹਿੰਗਾਈ ਦੇ ਦੌਰ ਵਿੱਚ ਪੰਜਾਬੀ ਬਾਬਿਆ ਦੇ ਵੱਲੋਂ ਅਜਿਹਾ ਕੰਮ ਕੀਤਾ ਜਾ ਰਿਹਾ ਹੈ ਜਿਸ ਦੀ ਚਰਚਾ ਹੁਣ ਦੂਰ ਦੂਰ ਤੱਕ ਹੋ ਰਹੀ ਹੈ ।
ਦਰਅਸਲ ਮਹਿੰਗੇ ਡੀਜ਼ਲ ਦੇ ਦੌਰ ਦੇ ਵਿਚ ਹੁਣ ਕਿਸਾਨਾ ਦੇ ਵੱਲੋਂ ਮਸ਼ੀਨਾਂ ਦੀ ਵਰਤੋਂ ਨਾ ਕਰਕੇ ਸਗੋਂ ਊਠ ਨਾਲ ਖੇਤੀ ਕੀਤੀ ਜਾ ਰਹੀ ਹੈ । ਜਿਸ ਦੀ ਵੀਡੀਓ ਵਿੱਚ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਮਾਮਲਾ ਫ਼ਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਪਿੰਡ ਚੂੜੀਵਾਲਾ ਧੰਨਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇ ਬਜ਼ੁਰਗ ਅਤੇ ਨੌਜਵਾਨ ਮਸ਼ੀਨਾਂ ਤੋਂ ਦੂਰੀ ਬਣਾ ਕੇ ਸਗੋਂ ਊਠਾਂ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਖੇਤੀ ਕਰ ਰਹੇ ਹਨ।
ਜਿਨ੍ਹਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਲਈ ਇਕ ਵੱਖਰੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ। ਉਥੇ ਹੀ ਇਸ ਬਾਬਤ ਜਾਣਕਾਰੀ ਦਿੰਦਿਆਂ ਹੋੲਿਅਾ ੳੁਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਪੜਦਾਦੇ ਵੀ ਊਠ ਨਾਲ ਖੇਤੀ ਕਰਕੇ ਚੰਗੀ ਪੈਦਾਵਾਰ ਕਰਦੇ ਸਨ ਅਤੇ ਉਨ੍ਹਾਂ ਨੇ ਆਪਣੀ ਪੀੜ੍ਹੀ ਦਰ ਪੀੜ੍ਹੀ ਊਠਾਂ ਦੇ ਨਾਲ ਖੇਤੀ ਕਰਨ ਦੀ ਵਿਰਾਸਤ ਨੂੰ ਅਗਲੀ ਪੀੜ੍ਹੀ ਦੀ ਝੋਲੀ ਪਾਇਆ। ਜਿਸ ਦੇ ਚੱਲਦੇ ਹੁਣ ਉਨ੍ਹਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਊਠ ਨਾਲ ਖੇਤੀ ਕੀਤੀ ਜਾ ਰਹੀ ਹੈ ਤੇ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਊਠ ਨਾਲ ਖੇਤੀ ਕਰਨ ਲਈ ਉਤਸ਼ਾਹਤ ਕਰਨਗੇ।
ਇਸ ਨਾਲ ਇਕ ਤਾਂ ਮਹਿੰਗੀਆਂ ਮਸ਼ੀਨਾਂ ਤੋਂ ਦੂਰੀ ਬਣੀ ਰਹਿੰਦੀ ਹੈ ਤੇ ਦੂਜਾ ਇਸ ਨਾਲ ਕਾਫ਼ੀ ਫ਼ਾਇਦਾ ਵੀ ਹੁੰਦਾ ਹੈ । ਉਨ੍ਹਾਂ ਦੱਸਿਆ ਕਿ ਉਹ ਆਪਣੇ ਬੱਚਿਆਂ ਦੀ ਨਾਲੋਂ ਵੱਧ ਸਗੋਂ ਆਪਣੇ ਊਠਾਂ ਦੀ ਸੇਵਾ ਕਰਦੇ ਹਨ ਤੇ ਉਨ੍ਹਾਂ ਦੇ ਖਾਣ ਲਈ ਹਰਾ ਚਾਰਾ ,ਗੁਡ਼ ,ਮਹਿੰਗੀ ਫੀਡ ਤੇ ਹੋਰ ਦੇਸੀ ਖੁਰਾਕਾਂ ਉਨ੍ਹਾਂ ਨੂੰ ਦਿੰਦੇ ਹਨ। ਜਿਸ ਦੇ ਚਲਦੇ ਊਠ ਵੀ ਪੂਰੇ ਜ਼ੋਰ ਨਾਲ ਸਾਡੇ ਖੇਤਾਂ ਵਿੱਚ ਕੰਮ ਕਰਦੇ ਹਨ ।
Previous Postਇਸ ਦਿਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਏਥੇ ਟੋਲ ਫਰੀ ਕਰਨ ਬਾਰੇ ਕਿਸਾਨਾਂ ਵਲੋਂ ਹੋ ਗਿਆ ਵੱਡਾ ਐਲਾਨ
Next Postਪੰਜਾਬ ਚ ਬਿਜਲੀ ਨੂੰ ਲੈਕੇ ਆਈ ਇਹ ਵੱਡੀ ਮਾੜੀ ਖਬਰ, ਲੱਗ ਸਕਦੇ ਹਨ 2 ਤੋਂ 7 ਘੰਟੇ ਲੰਬੇ ਕੱਟ- ਤਾਜਾ ਵੱਡੀ ਖਬਰ