ਇੰਡੀਆ ਚ ਮਿਲਿਆ ਕਰੋਨਾ ਦਾ ਨਵਾਂ ਵੇਰੀਐਂਟ ਆਮ ਵਾਇਰਸ ਤੋਂ ਜਿਆਦਾ ਖਤਰਨਾਕ, ਸਾਹਮਣੇ ਆਇਆ ਇਥੇ ਪਹਿਲਾ ਮਾਮਲਾ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਕਰੋਨਾ ਜਿੱਥੇ ਮੁੜ ਤੋਂ ਕਈ ਦੇਸ਼ਾਂ ਵਿਚ ਪ੍ਰਭਾਵੀ ਹੁੰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਇਸ ਕਰੋਨਾ ਦੇ ਨਵੇਂ ਰੂਪ ਵੀ ਕਈ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ ਪਹਿਲਾ ਦੇ ਕਰੋਨਾ ਦੇ ਨਾਲੋਂ ਵਧੇਰੇ ਖ਼ਤਰਨਾਕ ਦੱਸੇ ਜਾ ਰਹੇ ਹਨ। ਚੀਨ ਵਿਚ ਫਿਰ ਤੋਂ ਕਰੋਨਾ ਦੇ ਬਹੁਤ ਸਾਰੇ ਮਾਮਲੇ ਲਗਾਤਾਰ ਵਧ ਰਹੇ ਹਨ ਜਿਸ ਕਾਰਨ ਚੀਨ ਦੇ 10 ਸ਼ਹਿਰਾਂ ਦੇ ਵਿਚ ਤਾਲਾਬੰਦੀ ਕੀਤੀ ਗਈ ਹੈ। ਉਥੇ ਹੀ 24 ਘੰਟਿਆਂ ਵਿੱਚੋਂ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਕਾਰਨ ਕਰੋਨਾ ਪਾਬੰਦੀਆਂ ਵਿੱਚ ਸਖਤੀ ਕਰ ਦਿੱਤੀ ਗਈ ਹੈ ਅਤੇ ਯਾਤਰੀਆਂ ਦੇ ਆਉਣ ਜਾਣ ਨੂੰ ਲੈ ਕੇ ਵੀ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਹੁਣ ਭਾਰਤ ਵਿੱਚ ਵੀ ਕਰੋਨਾ ਦਾ ਨਵਾਂ ਵੈਰੀਏਂਟ ਆਮ ਵਾਇਰਸ ਤੋਂ ਵਧੇਰੇ ਖ਼ਤਰਨਾਕ ਹੈ ਜੋ ਸਾਹਮਣੇ ਆਇਆ ਇੱਥੇ ਪਹਿਲਾਂ ਮਾਮਲਾ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿਚ ਹੁਣ ਬ੍ਰਿਟੇਨ ਵਿਚ ਪਾਇਆ ਜਾਣ ਵਾਲਾ ਘਰ ਉਨ੍ਹਾਂ ਦਾ ਨਵਾਂ ਰੂਪ XE ਮੁੰਬਈ ਦੇ ਵਿਚ ਸਾਹਮਣੇ ਆਇਆ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਮੁੰਬਈ ਦੇ ਵਿਚ ਸਾਹਮਣੇ ਆਉਣ ਵਾਲਾ ਇਹ ਬ੍ਰਿਟੇਨ ਦੇ ਕਰੋਨਾ ਰੂਪ ਦਾ ਨਵਾਂ ਪਹਿਲਾ ਮਾਮਲਾ ਹੈ । ਜਿੱਥੇ ਮੁੰਬਈ ਦੇ ਵਿਚ 230 ਮਰੀਜ਼ਾਂ ਦੇ ਨਮੂਨੇ ਲਏ ਗਏ ਸਨ। ਜਿਨ੍ਹਾਂ ਦਾ ਨਤੀਜਾ ਆਉਣ ਤੇ ਉਨ੍ਹਾਂ ਵਿੱਚੋਂ ਓਮੀਕਰੋਨ ਦੇ 228 ਮਾਮਲੇ, ਇਕ XE, ਤੇ ਇਕ ਮਾਮਲਾ ਕਪਾ ਦਾ ਸਾਹਮਣੇ ਆਇਆ ਹੈ।

ਜਿਨ੍ਹਾਂ ਵਿੱਚੋਂ 21 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਪਰ ਕਿਸੇ ਨੂੰ ਵੀ ਆਕਸੀਜਨ ਦੀ ਜਰੂਰਤ ਨਹੀਂ ਹੈ। ਇਨ੍ਹਾਂ ਮਰੀਜ਼ਾਂ ਦੇ ਵਿਚ 9 ਮਰੀਜ਼ ਹਸਪਤਾਲ ਵਿੱਚ ਦਾਖ਼ਲ ਕੀਤੇ ਗਏ ਹਨ ਜਿਨ੍ਹਾਂ ਵੱਲੋਂ ਕਰੋਨਾ ਦੀਆਂ ਦੋਨੋ ਖੁਰਾਕਾਂ ਲਈਆਂ ਗਈਆਂ ਹਨ। ਅਤੇ 12 ਅਜਿਹੇ ਹਨ ਜਿਨ੍ਹਾਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ।

ਮੁੰਬਈ ਵਿਚ ਜਿੱਥੇ ਬ੍ਰਿਟੇਨ ਦੇ ਸਾਹਮਣੇ ਆਏ ਕਰੋਨਾ ਦੇ ਨਵੇਂ ਰੂਪ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਇਹ ਕਰੋਨਾ ਦਾ ਇਹ ਰੂਪ ਪਹਿਲੇ ਕਰੋਨਾ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਗਿਆ ਹੈ। ਬ੍ਰਿਟੇਨ ਦੇ ਵਿੱਚ ਇਸ ਵਾਇਰਸ ਦਾ ਪਹਿਲਾ ਮਾਮਲਾ 19 ਜਨਵਰੀ ਨੂੰ ਸਾਹਮਣੇ ਆਇਆ ਸੀ। ਇਸ ਵਾਇਰਸ ਦੇ ਗੰਭੀਰ ਲੱਛਣ ਅਜੇ ਤੱਕ ਸਾਹਮਣੇ ਨਹੀਂ ਆਏ ਹਨ।