ਇਥੇ ਵਾਪਰਿਆ ਭਿਆਨਕ ਰੇਲ ਹਾਦਸਾ, ਬਚਾਅ ਕਾਰਜ ਜਾਰੀ ਲੱਗੇ ਲਾਸ਼ਾਂ ਦੇ ਢੇਰ

ਆਈ ਤਾਜ਼ਾ ਵੱਡੀ ਖਬਰ 

ਸਾਰੇ ਦੇਸ਼ਾਂ ਵਿਚ ਲੋਕਾਂ ਵੱਲੋਂ ਜਿੱਥੇ ਸਫ਼ਰ ਕਰਨ ਵਾਸਤੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਥੇ ਹੀ ਇਨ੍ਹਾਂ ਰਸਤਿਆਂ ਵਿੱਚ ਸੜਕੀ,ਸਮੁੰਦਰੀ ,ਰੇਲਵੇ ਤੇ ਹਵਾਈ ਸਫ਼ਰ ਸ਼ਾਮਲ ਹੁੰਦੇ ਹਨ। ਜਿੱਥੇ ਲੋਕਾਂ ਵੱਲੋਂ ਆਪਣੀ ਮੰਜ਼ਲ ਤਕ ਜਲਦੀ ਅਤੇ ਆਸਾਨੀ ਨਾਲ ਪਹੁੰਚਣ ਵਾਸਤੇ ਰੇਲ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿੱਥੇ ਇਨਸਾਨ ਦਾ ਇਹ ਸਫ਼ਰ ਅਸਾਨੀ ਨਾਲ ਪੂਰਾ ਹੋ ਜਾਂਦਾ ਹੈ ਉੱਥੇ ਹੀ ਇਨਸਾਨ ਸਫਰ ਦੇ ਦੌਰਾਨ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਮਾਣ ਸਕਦਾ ਹੈ। ਉਥੇ ਹੀ ਯਾਤਰੀਆਂ ਵੱਲੋਂ ਇਸ ਰੇਲ ਸਫ਼ਰ ਨੂੰ ਸੁਰੱਖਿਅਤ ਸਫਰ ਵੀ ਮੰਨਿਆ ਜਾਂਦਾ ਹੈ।

ਪਰ ਇਸ ਰੇਲ ਵਿੱਚ ਸਫਰ ਦੌਰਾਨ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ, ਜਿਸ ਨਾਲ ਰੇਲ ਸਫ਼ਰ ਕਰਨ ਨੂੰ ਲੈ ਕੇ ਲੋਕਾਂ ਦੇ ਮਨ ਵਿਚ ਇਕ ਡਰ ਪੈਦਾ ਹੋ ਜਾਂਦਾ ਹੈ। ਹੁਣ ਇੱਥੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ ਜਿੱਥੇ ਬਚਾਅ ਕਾਰਜ ਜਾਰੀ ਕੀਤੇ ਗਏ ਹਨ ਅਤੇ ਲਾਸ਼ਾਂ ਦੇ ਢੇਰ ਲੱਗ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੰਗਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਰੇਲ ਗੱਡੀ ਪਟੜੀ ਤੋਂ ਉਤਰ ਕੇ ਬੁਰੀ ਤਰ੍ਹਾਂ ਘਟਨਾਗ੍ਰਸਤ ਹੋ ਗਈ ਹੈ ਅਤੇ ਕਈ ਲੋਕ ਮਾਰੇ ਗਏ ਹਨ। ਦੱਸੇ ਅਨੁਸਾਰ ਇਹ ਭਿਆਨਕ ਰੇਲ ਹਾਦਸਾ ਹੰਗਰੀ ਦੇ ਦੱਖਣੀ ਹਿੱਸੇ ਵਿਚ ਮੰਗਲਵਾਰ ਦੀ ਸਵੇਰ ਨੂੰ ਵਾਪਰਿਆ ਹੈ।

ਜਿੱਥੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਰੇਲ ਗੱਡੀ ਨਾਲ ਇਹ ਘਟਨਾ ਮਾਈਡਜੇਂਟ ਸ਼ਹਿਰ ਵਿੱਚ ਵਾਪਰੀ ਹੈ। ਜਿੱਥੇ ਇਹ ਰੇਲ ਗੱਡੀ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋਈ ਜਦੋਂ ਇਕ ਵੈਨ ਪਟੜੀ ਤੇ ਚੜ੍ਹ ਗਈ, ਜਿਸ ਨਾਲ ਇਹ ਯਾਤਰੀ ਰੇਲ ਗੱਡੀ ਟਕਰਾਅ ਗਈ ਅਤੇ ਟਕਰਾਉਣ ਤੋਂ ਬਾਅਦ ਉਸ ਦਾ ਸੰਤੁਲਨ ਵਿਗੜਨ ਕਾਰਨ ਰੇਲ ਦੀ ਪਟੜੀ ਤੋਂ ਉੱਤਰ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਟਰੇਨ ਵਿੱਚ 22 ਲੋਕ ਸਵਾਰ ਸਨ ਅਤੇ ਜਿਨ੍ਹਾਂ ਵਿੱਚੋ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲੋਕਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਅਤੇ ਅੱਠ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਦੇ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਤੇ ਹੋਰ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਬਚਾਅ ਕਾਰਜ ਜਾਰੀ ਕੀਤੇ ਗਏ ਹਨ। ਉੱਥੇ ਹੀ ਉਸ ਰਸਤੇ ਨੂੰ ਵੀ ਬੰਦ ਕੀਤਾ ਗਿਆ ਹੈ ਤਾਂ ਜੋ ਹੋਰ ਹਾਦਸਾ ਹੋਣ ਤੋਂ ਬਚਾਅ ਹੋ ਸਕੇ।