132 ਲੋਕਾਂ ਦੀ ਜਾਨ ਲੈਣ ਵਾਲੇ ਕਰੈਸ਼ ਹੋਏ ਹਵਾਈ ਜਹਾਜ ਬਾਰੇ ਹੁਣ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਦੇ ਰੁਜ਼ਗਾਰ ਵੀ ਠੱਪ ਹੋ ਗਏ ਸਨ। ਜਿੱਥੇ ਹਵਾਈ ਆਵਾਜਾਈ ਨੂੰ ਵੀ ਕਾਫੀ ਸਮੇਂ ਤੱਕ ਬੰਦ ਰੱਖਿਆ ਗਿਆ। ਕਈ ਲੋਕਾਂ ਨੂੰ ਹਵਾਈ ਯਾਤਰਾ ਦੌਰਾਨ ਵੀ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਈਆਂ। ਜਿੱਥੇ ਕਈ ਲੋਕਾਂ ਦੀ ਜਾਨ ਕਰੋਨਾ ਦੇ ਕਾਰਨ ਗਈ ਹੈ ਉਥੇ ਹੀ ਆਏ ਦਿਨ ਵਾਪਰਨ ਵਾਲੇ ਬਹੁਤ ਸਾਰੇ ਹਾਦਸਿਆਂ ਅਤੇ ਬਿਮਾਰੀਆਂ ਦੇ ਚਲਦੇ ਹੋਏ ਵੀ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਲੋਕਾਂ ਵੱਲੋਂ ਜਿੱਥੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਾਸਤੇ ਵੱਖ-ਵੱਖ ਸਫ਼ਰ ਕੀਤੇ ਜਾਂਦੇ ਹਨ। ਉਥੇ ਹੀ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਲੋਕਾਂ ਵੱਲੋਂ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਪਰ ਇਥੇ ਹਵਾਈ ਸਫਰ ਦੌਰਾਨ ਕਈ ਵਾਰ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਵਿਚ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਸੰਸਾਰ ਵਿੱਚ ਅਜਿਹੀਆਂ ਘਟਨਾਵਾਂ ਆਏ ਦਿਨ ਹੀ ਸਾਹਮਣੇ ਆਈਆਂ ਰਹਿੰਦੀਆ ਹਨ। ਹੁਣ 132 ਲੋਕਾਂ ਦੀ ਜਾਨ ਲੈਣ ਵਾਲੇ ਕ੍ਰੈਸ਼ ਹੋਏ ਹਵਾਈ ਜਹਾਜ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਹਫਤੇ ਚਾਈਨਾ ਇਸਟਰਨ ਏਅਰਲਾਈਨਸ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਿੱਥੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਉਥੇ ਹੀ ਦੱਸਿਆ ਗਿਆ ਸੀ ਕਿ ਇਸ ਹਾਦਸੇ ਵਿਚ 132 ਲੋਕਾਂ ਦੀ ਮੌਤ ਹੋ ਗਈ ਸੀ ਜੋ ਇਸ ਜਹਾਜ਼ ਵਿਚ ਸਵਾਰ ਸਨ। ਜਾਂਚ ਅਧਿਕਾਰੀਆਂ ਵੱਲੋਂ ਜਿੱਥੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਸੀ, ਉੱਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਫਲਾਈਟ ਡਾਟਾ ਰਿਕਾਰਡ ਮਿਲਣ ਦੀ ਜਾਣਕਾਰੀ ਵੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ।

ਜਿਸ ਦੇ ਅਧਾਰ ਤੇ ਇਹ ਵੇਖਿਆ ਜਾਵੇਗਾ ਕੇ ਕਿਸ ਤਰਾਂ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਅਚਾਨਕ ਹੀ ਅਸਮਾਨ ਤੋਂ ਇਸ ਤਰ੍ਹਾਂ ਡਿੱਗ ਪਿਆ ਸੀ। ਹੁਣ ਇਸ ਜਹਾਜ਼ ਦਾ ਕਾਕਪਿਟ ਵਾਇਸ ਰਿਕਾਰਡਰ ਚਾਰ ਦਿਨ ਪਹਿਲਾਂ ਪ੍ਰਾਪਤ ਹੋਇਆ ਹੈ। ਜਿਸ ਦੇ ਡਾਟੇ ਦੇ ਅਧਾਰ ਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।