ਆਨਲਾਈਨ ਗੇਮ ਖੇਡਣ ਦੀ ਆਦਤ ਨਾਲ ਨੌਜਵਾਨ ਹੋ ਗਿਆ ਪਾਗਲ – ਸੜਕ ਤੇ ਕਰਨ ਲੱਗਾ ਅਜਿਹੀਆਂ ਹਰਕਤਾਂ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿੱਚ ਵਿਗਿਆਨ ਨੇ ਜਿੱਥੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਉਥੇ ਹੀ ਲੋਕਾਂ ਦੀਆਂ ਸਹੂਲਤਾਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਵਿਕਸਤ ਕੀਤਾ ਗਿਆ ਹੈ,ਉਥੇ ਹੀ ਅੱਜ ਕੱਲ੍ਹ ਤਕਨਾਲੋਜੀ ਵਿਚ ਜਿੱਥੇ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਉੱਥੇ ਹੀ ਕਈ ਚੀਜ਼ਾਂ ਦੇ ਜਿੱਥੇ ਇਨਸਾਨ ਨੂੰ ਲਾਭ ਹੁੰਦੇ ਹਨ ਉਥੇ ਹੀ ਕੁਝ ਵਸਤਾਂ ਦਾ ਇਨਸਾਨ ਦੀ ਜਿੰਦਗੀ ਉਪਰ ਬਹੁਤ ਜ਼ਿਆਦਾ ਗਲਤ ਅਸਰ ਹੋ ਰਿਹਾ ਹੈ। ਅੱਜ ਦੇ ਯੁੱਗ ਵਿੱਚ ਜਿਥੇ ਮੋਬਾਈਲ ਫੋਨ ਹਰ ਇਕ ਇਨਸਾਨ ਦੀ ਜ਼ਰੂਰਤ ਬਣ ਗਿਆ ਹੈ ਅਤੇ ਬਹੁਤ ਸਾਰੀਆਂ ਸੁਵਿਧਾਵਾਂ ਸਾਨੂੰ ਮੋਬਾਇਲ ਫੋਨ ਉਪਰ ਮਿਲ ਰਹੀਆਂ ਹਨ। ਉੱਥੇ ਹੀ ਇਸ ਫੋਨ ਦੇ ਕਾਰਨ ਬਹੁਤ ਸਾਰੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਹੁਣ ਇਥੇ ਆਨਲਾਈਨ ਗੇਮ ਖੇਡਣ ਦੇ ਕਾਰਨ ਨੌਜਵਾਨ ਪਾਗਲ ਹੋ ਗਿਆ ਹੈ ਜੋ ਸੜਕਾਂ ਤੇ ਅਜਿਹੀਆਂ ਹਰਕਤਾਂ ਕਰਨ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਲੜਕਾ ਫਰੀ ਫਾਇਰ ਦੀ ਗੇਮ ਲਗਾਤਾਰ ਖੇਡ ਰਿਹਾ ਸੀ। ਇਹ ਮੁੰਡਾ ਇਸ ਹੱਦ ਤੱਕ ਇਸ ਗ਼ਮ ਦੇ ਚੱਕਰ ਵਿਚ ਫਸ ਗਿਆ। ਜਿਸ ਵੱਲੋਂ ਬਾਅਦ ਵਿੱਚ ਪਾਗਲਾਂ ਵਾਲ਼ੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਸੜਕ ਉਪਰ ਗੱਡੀਆਂ ਨੂੰ ਰੋਕ ਰੋਕ ਕੇ ਹੈਂਕਰ ਹੈਕਰ ਆਖਦਾ ਹੈ।

ਉਸ ਦੀ ਇਹ ਹਾਲਤ ਇਸ ਲਈ ਹੋ ਗਈ ਹੈ ਕਿਉਂਕਿ ਉਸ ਵੱਲੋਂ ਜਿਥੇ ਲਗਾਤਾਰ ਹੀ ਮੋਬਾਇਲ ਫੋਨ ਤੇ ਆਨਲਾਈਨ ਗੇਮ ਖੇਡੀ ਜਾਂਦੀ ਸੀ ਉਥੇ ਅਚਾਨਕ ਉਸ ਦਾ ਫੋਨ ਖਰਾਬ ਹੋਣ ਤੇ ਉਸ ਵੱਲੋ ਹੁਣ ਇਹ ਸਭ ਕੁਝ ਕੀਤਾ ਜਾ ਰਿਹਾ ਹੈ,22 ਸਾਲਾਂ ਦੇ ਇਰਫਾਨ ਨਾਮ ਦੇ ਨੌਜਵਾਨ ਨੂੰ ਜਿੱਥੇ ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਲਗਾਤਾਰ ਬੰਨ੍ਹ ਕੇ ਰੱਖਿਆ ਜਾ ਰਿਹਾ ਹੈ ਅਤੇ ਉਸ ਦੀ ਮਾਨਸਿਕ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ।

ਜੋ ਲੋਕਾਂ ਉਪਰ ਉਸ ਦਾ ਮੋਬਾਈਲ ਫੋਨ ਚੋਰੀ ਕਰਨ ਦਾ ਇਲਜ਼ਾਮ ਵੀ ਲਗਾਉਂਦਾ ਹੈ, ਦੱਸਿਆ ਗਿਆ ਹੈ ਕਿ ਇਹ ਨੌਜਵਾਨ ਆਪਣੇ ਪਿਤਾ ਦੀ ਦੁਕਾਨ ਨੂੰ ਚਲਾਉਣ ਲਈ ਬਿਹਾਰ ਚਲਾ ਗਿਆ ਸੀ ਜਿਥੋਂ ਵਾਪਸ ਪਰਤਣ ਤੇ ਉਸਦੀ ਇਹ ਹਾਲਤ ਹੋ ਚੁੱਕੀ ਹੈ, ਅਗਰ ਉਸ ਨੂੰ ਖੁੱਲ੍ਹਾ ਛੱਡਿਆ ਜਾਂਦਾ ਹੈ ਤਾਂ ਉਹ ਭੱਜ ਜਾਂਦਾ ਹੈ ਅਤੇ ਲੋਕਾਂ ਦੀ ਫਸਲ ਖਰਾਬ ਕਰਦਾ ਹੈ ਅਤੇ ਜਿਸ ਕਾਰਨ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਇਸ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਰੱਖਿਆ ਜਾ ਰਿਹਾ ਹੈ।