ਵਾਪਰਿਆ ਕਹਿਰ ਜਹਿਰੀਲੀਆਂ ਟੌਫੀਆਂ ਖਾਣ ਨਾਲ 4 ਬੱਚਿਆਂ ਦੀ ਹੋਈ ਮੌਤ – ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਬਚਪਨ ਹਰੇਕ ਮਨੁੱਖ ਦੀ ਜ਼ਿੰਦਗੀ ਦਾ ਇੱਕ ਅਜਿਹਾ ਪੜਾਅ ਹੁੰਦਾ ਹੈ ਜਿਸ ਪੜਾਅ ਵਿਚ ਕਿਸੇ ਵੀ ਚੀਜ਼ ਦੀ ਕੋਈ ਫ਼ਿਕਰ ਨਹੀਂ ਹੁੰਦੀ , ਸਾਰਾ ਦਿਨ ਮੌਜ ਮਸਤੀ ਦੇ ਵਿੱਚ ਹੀ ਲੰਘਦਾ ਹੈ । ਬਚਪਨ ਦੇ ਪੜਾਅ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੇ ਟੌਫੀਆਂ ਤਾ ਜ਼ਰੂਰ ਖਾਧੀਆਂ ਹੋਣਗੀਆਂ । ਪਰ ਇਹ ਟੋਫੀਆਂ ਇਕ ਪਰਿਵਾਰ ਦੇ ਲਈ ਉਸ ਸਮੇਂ ਘਾਤਕ ਸਿੱਧ ਹੋਈਆਂ ਜਦ ਟੌਫੀਆਂ ਖਾਨ ਦੇ ਨਾਲ ਕਈ ਬੱਚਿਆਂ ਦੀ ਜਾਨ ਚਲੀ ਗਈ । ਇਹ ਦਿਲ ਦਹਿਲਾਉਣ ਵਾਲਾ ਮਾਮਲਾ ਦੇਸ਼ ਦੀ ਸੂਬਾ ਲਖਨਊ ਦੇ ਕੁਸ਼ੀਨਗਰ ਦੇ ਕਸਬਾ ਖੇਤਰ ਤੋਂ ਸਾਹਮਣੇ ਆਇਆ ਹੈ। ਜਿੱਥੇ ਜ਼ਹਿਰੀਲੀਆਂ ਟਾਫ਼ੀਆਂ ਖਾਣ ਦੇ ਨਾਲ ਇਕ ਪਰਿਵਾਰ ਦੇ ਤਿੱਨ ਮਾਸੂਮ ਬੱਚਿਆਂ ਸਮੇਤ ਚਾਰ ਬੱਚਿਆਂ ਦੀ ਮੌਤ ਹੋ ਗਈ । ਉਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਤੇ ਵੱਲੋਂ ਵੀ ਇਸ ਦਰਦਨਾਕ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਵੱਲੋਂ ਪੀਡ਼ਤ ਪਰਿਵਾਰਾਂ ਨੂੰ ਤੁਰੰਤ ਮਦਦ ਅਤੇ ਜਾਂਚ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ । ਉੱਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਪੁਲੀਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੇ ਹਵਾਲੇ ਤੋਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਬਤ ਜਾਣਕਾਰੀ ਮਿਲੀ ਸੀ ਕਿ ਜ਼ਹਿਰੀਲੀ ਟੋਫਿਆਂ ਦਾ ਸੇਵਨ ਕਰਨ ਦੇ ਨਾਲ ਕੁਝ ਬਚਿਆ ਦੀ ਮੌਤ ਹੋ ਗਈ ਹੈ ।

ਉਨ੍ਹਾਂ ਕਿਹਾ ਅਸੀ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ । ਉਨ੍ਹਾਂ ਦੱਸਿਆ ਕਿ ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਘਰ ਦੀ ਮੁਖੀਆ ਦੇਵੀ ਸਵੇਰੇ ਘਰ ਦੇ ਦਰਵਾਜ਼ੇ ਤੇ ਝਾੜੂ ਲਗਾ ਰਹੀ ਸੀ ਕਿ ਇਸ ਦੌਰਾਨ ਉਸ ਨੂੰ ਇੱਕ ਲਿਫ਼ਾਫ਼ੇ ਵਿੱਚ ਪੰਜ ਟੌਫੀਆਂ ਅਤੇ ਨੌੰ ਰੁਪਏ ਮਿਲੇ ।

ਉਸ ਨੇ ਉਸ ਚੋਂ ਤਿੰਨ ਟੋਫ਼ਿਆਂ ਆਪਣੇ ਘਰ ਦੇ ਬੱਚਿਆਂ ਨੂੰ ਅਤੇ ਇੱਕ ਟੌਫੀ ਗੁਆਂਢੀ ਦੇ ਬੱਚੇ ਨੂੰ ਦਿੱਤੀ। ਚਾਰੇ ਬੱਚੇ ਟਾਫੀ ਖਾਣ ਤੋਂ ਬਾਅਦ ਖੇਡਣ ਦੇ ਲਈ ਕੁਝ ਦੂਰ ਹੀ ਅੱਗੇ ਵਧੇ ਕਿ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ । ਜਿਨ੍ਹਾਂ ਨੂੰ ਮੌਕੇ ਤੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਚਾਰੇ ਬਚਿਆ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਇਸ ਦਰਦਨਾਕ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਹਰ ਕਿਸੇ ਦੇ ਵੱਲੋਂ ਇਸ ਮਾਮਲੇ ਤੇ ਸਖਤੀ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ।