ਆਈ ਤਾਜ਼ਾ ਵੱਡੀ ਖਬਰ
ਦੇਸ਼ ਦੁਨੀਆਂ ਵਿੱਚ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ। ਜਿੱਥੇ ਇਸ ਦੀ ਚਪੇਟ ਵਿਚ ਆਉਣ ਤੋਂ ਕੋਈ ਵੀ ਦੇਸ਼ ਨਹੀਂ ਬਚ ਸਕਿਆ ਹੈ। ਜਿਸ ਕਾਰਨ ਹਵਾਈ ਉਡਾਨਾਂ ਉਪਰ ਵੀ ਰੋਕ ਲਗਾ ਦਿੱਤੀ ਗਈ ਸੀ। ਉੱਥੇ ਹੀ ਬਹੁਤ ਸਾਰੇ ਯਾਤਰੀਆਂ ਵੱਲੋਂ ਇਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਵਾਸਤੇ ਹਵਾਈ ਸਫ਼ਰ ਕੀਤਾ ਜਾਂਦਾ ਹੈ। ਪਰ ਬਹੁਤ ਸਾਰੇ ਹਵਾਈ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਲੋਕਾਂ ਵਿਚ ਡਰ ਪੈਦਾ ਹੋ ਜਾਂਦਾ ਹੈ। ਉਥੇ ਹੀ ਵਾਪਰਨ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਹਵਾਈ ਸਫਰ ਕਰਨ ਵਾਲਿਆਂ ਵਿੱਚ ਡਰ ਪੈਦਾ ਹੋ ਜਾਂਦਾ ਹੈ।
ਹੁਣ 133 ਸਵਾਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਹੈ ਜਿੱਥੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਨਾਲ ਜਾਰੀ ਹਨ ਤੇ ਯਾਤਰੀਆਂ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਵਾਈ ਜਹਾਜ਼ ਹਾਦਸਾ ਚੀਨ ਵਿਚ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਚੀਨ ਦਾ ਬੋਇੰਗ 737 ਏਅਰਕ੍ਰਾਫਟ ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਜਦੋਂ ਇਹ ਜਹਾਜ਼ 133 ਯਾਤਰੀਆਂ ਨੂੰ ਲੈ ਕੇ ਕੁਨਮਿੰਗ ਤੋਂ ਗੁਆਗਜ਼ੂ ਜਾ ਰਿਹਾ ਸੀ। ਉਸ ਸਮੇਂ ਹੀ ਰਸਤੇ ਵਿਚ ਪਹਾੜੀ ਇਲਾਕੇ ਵਿੱਚ ਇਸ ਜਹਾਜ਼ ਨੂੰ ਅੱਗ ਲੱਗ ਗਈ ਜਿਸ ਕਾਰਨ ਇਹ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋ ਗਿਆ।
ਇਸ ਹਾਦਸੇ ਦੀ ਜਿੱਥੇ ਜਾਣਕਾਰੀ ਸਾਹਮਣੇ ਆਈ ਹੈ ਉਥੇ ਹੀ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਯਾਤਰੀਆਂ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਹਾਦਸੇ ਦੀ ਖਬਰ ਮਿਲਦੇ ਹੀ ਰਾਹਤ ਟੀਮਾਂ ਨੂੰ ਉਸ ਜਗ੍ਹਾ ਉਪਰ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਜਹਾਜ਼ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਜਹਾਜ਼ਾਂ ਵਿਚੋਂ ਇੱਕ ਸੀ।
ਉਥੇ ਹੀ ਇਸ ਜਹਾਜ਼ ਨੂੰ ਲੱਗੀ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੀ ਤੁਰੰਤ ਜਾਣਕਾਰੀ ਮਿਲਣ ਤੇ ਜਿੱਥੇ ਬਚਾਅ ਟੀਮਾਂ ਨੂੰ ਘਟਨਾ ਸਥਾਨ ਤੇ ਭੇਜ ਦਿੱਤਾ ਗਿਆ ਹੈ ਉਥੇ ਹੀ ਉਨ੍ਹਾਂ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
Home ਤਾਜਾ ਖ਼ਬਰਾਂ ਹੁਣੇ ਹੁਣੇ 133 ਸਵਾਰੀਆਂ ਨੂੰ ਲਿਜਾ ਰਿਹਾ ਹਵਾਈ ਜਹਾਜ ਹੋਇਆ ਕਰੈਸ਼ – ਬਚਾਅ ਕਾਰਜ ਜਾਰੀ ਹੋ ਰਹੀਆ ਦੁਆਵਾਂ
Previous Postਪੰਜਾਬ ਤੋਂ ਗਈ ਸੰਗਤ ਦਾ ਭਰਿਆ ਹੋਇਆ ਟਰੱਕ ਪਲਟਿਆ ਹੋਈਆਂ ਏਨੀਆਂ ਮੌਤਾਂ ਅਤੇ ਏਨੇ ਜਖਮੀ , ਛਾਇਆ ਸੋਗ
Next Postਸਕੂਲਾਂ ਚ ਬੱਚਿਆਂ ਦੀਆਂ ਵਰਦੀਆਂ ਨੂੰ ਲੈ ਕੇ ਹੁਣ ਇਥੇ ਹੋ ਗਿਆ ਇਹ ਵੱਡਾ ਐਲਾਨ