ਆ ਰਹੀ ਏਹ ਵੱਡੀ ਮਾੜੀ ਖਬਰ ਰੂਸ ਤੋਂ ਪਰਮਾਣੂ ਯੁੱਧ ਨੂੰ ਲੈ ਕੇ – ਦੁਨੀਆਂ ਪਈ ਫਿਕਰਾਂ ਚ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪਿਛਲੇ ਮਹੀਨੇ ਤੋਂ ਰੂਸ ਵੱਲੋਂ ਲਗਾਤਾਰ ਯੂਕ੍ਰੇਨ ਉਪਰ ਹਮਲੇ ਕੀਤੇ ਜਾ ਰਹੇ ਹਨ। ਉਥੇ ਹੀ ਯੂਕਰੇਨ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਅਤੇ ਯੂਕਰੇਨ ਦੇ ਲੋਕਾਂ ਵੱਲੋਂ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ਾਂ ਵਿਚ ਸ਼ਰਣ ਲਈ ਜਾ ਰਹੀ ਹੈ। ਉਥੇ ਹੀ ਅਮਰੀਕਾ, ਕੈਨੇਡਾ ,ਫਰਾਂਸ ,ਬ੍ਰਿਟੇਨ ਵੱਲੋਂ ਲਗਾਤਾਰ ਰੂਸ ਉਪਰ ਇਸ ਯੁੱਧ ਨੂੰ ਰੋਕੇ ਜਾਣ ਵਾਸਤੇ ਦਬਾਅ ਬਣਾਇਆ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਵੱਲੋਂ ਜਿਥੇ ਲਗਾਤਾਰ ਰੂਸ ਉਪਰ ਬਹੁਤ ਸਾਰੀਆਂ ਪਾਬੰਦੀਆਂ ਲਗਾ ਕੇ ਉਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਸਦਕਾ ਉਸ ਵੱਲੋਂ ਇਸ ਯੁਧ ਨੂੰ ਰੋਕਿਆ ਜਾ ਸਕੇ। ਇਸ ਸਭ ਦੇ ਬਾਵਜੂਦ ਜਿੱਥੇ ਰੂਸ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ।

ਉਥੇ ਹੀ ਰੂਸ ਵੱਲੋਂ ਵੀ ਹੋਰ ਦੇਸ਼ਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਹੁਣ ਇਥੇ ਇਹ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਰੂਸ ਤੋਂ ਪਰਮਾਣੂ ਯੁੱਧ ਨੂੰ ਲੈ ਕੇ ਦੁਨੀਆ ਫਿਕਰਾਂ ਵਿੱਚ ਪੈ ਗਈ ਹੈ। ਯੂਕ੍ਰੇਨ ਵਿਚ ਜਿਥੇ ਲਗਾਤਾਰ ਰੂਸੀ ਹਮਲੇ ਜਾਰੀ ਹਨ। ਉਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਵੀ ਇਸ ਯੁਧ ਨੂੰ ਰੋਕੇ ਜਾਣ ਅਤੇ ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਦੀ ਅਪੀਲ ਰੂਸੀ ਰਾਸ਼ਟਰਪਤੀ ਨੂੰ ਕੀਤੀ ਗਈ ਸੀ ਅਤੇ ਦੋਹਾਂ ਦੇਸ਼ਾਂ ਦੇ ਨੁਮਾਇੰਦਿਆਂ ਦੇ ਵਿਚਕਾਰ ਜਿਥੇ ਆਪਸੀ ਗੱਲਬਾਤ ਜਾਰੀ ਹੈ।

ਉੱਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਰੂਸ ਵੱਲੋ ਪਰਮਾਣੂ ਯੁੱਧ ਦਾ ਸੰਕੇਤ ਦਿੱਤਾ ਗਿਆ ਹੈ ਜਿੱਥੇ ਉਨ੍ਹਾਂ ਨੇ ਹਾਈਪਰਸੋਨਿਕ ਮਿਜ਼ਾਈਲ ਨੂੰ ਜੰਗ ਦੇ ਮੈਦਾਨ ਵਿੱਚ ਉਤਾਰਨ ਦਿੱਤੇ ਸੰਕੇਤ ਨਾਲ ਸਾਰੀ ਦੁਨੀਆ ਵਿਚ ਡਰ ਵੇਖਿਆ ਜਾ ਰਿਹਾ ਹੈ। ਅਗਰ ਇਹ ਪ੍ਰਮਾਣੂ ਜੰਗ ਹੁੰਦੀ ਹੈ ਤਾਂ ਵਿਸ਼ਵ-ਯੁੱਧ ਹੋ ਸਕਦਾ ਹੈ,ਉਥੇ ਹੀ ਕ੍ਰੈਮਲਿਨ ਦੇ ਉਚ ਅਧਿਕਾਰੀਆਂ ਵੱਲੋਂ ਪਰਮਾਣੂ ਯੁੱਧ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਰੂਸ ਦੇ ਰਾਸ਼ਟਰਪਤੀ ਵੱਲੋਂ ਪਰਮਾਣੂ ਯੁੱਧ ਨਿਕਾਸੀ ਮਸ਼ਕ ਦੀ ਮੰਗ ਕੀਤੀ ਗਈ ਹੈ,ਇਹ ਨੀਊਕਲੀਅਰ ਵਾਰ ਇਵੇਕਿਊਏਸ਼ਨ ਡ੍ਰਿਲ ਉਹ ਪ੍ਰਕਿਰਿਆ ਹੁੰਦੀ ਹੈ ਜਿਸ ਵਿੱਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਭੇਜ ਦਿੱਤਾ ਜਾਂਦਾ ਹੈ।

ਇਸ ਸਦਕਾ ਪੁਤਿਨ ਵੱਲੋਂ ਯੂਕਰੇਨ ਨੂੰ ਤਬਾਹ ਕਰਨ ਦੀ ਯੋਜਨਾ ਵੇਖੀ ਜਾ ਰਹੀ ਹੈ। ਕਿਉਂਕਿ ਉਸ ਵੱਲੋਂ ਜਿੱਥੇ ਪਹਿਲਾਂ ਬੰਬ, ਟੈਂਕ , ਮਿਜ਼ਾਈਲਾਂ ਅਤੇ ਰਾਕੇਟ ਦੇ ਜ਼ਰੀਏ ਹਵਾਈ ਹਮਲੇ ਕੀਤੇ ਜਾ ਰਹੇ ਸਨ। ਉੱਥੇ ਹੀ ਹੁਣ ਪਰਮਾਣੂ ਯੁੱਧ ਦਾ ਸੰਕੇਤ ਵੀ ਦੇ ਦਿੱਤਾ ਗਿਆ ਹੈ।