ਆਈ ਤਾਜ਼ਾ ਵੱਡੀ ਖਬਰ
ਪੂਰੇ ਵਿਸ਼ਵ ਦੀ ਨਜ਼ਰ ਇਸ ਸਮੇਂ ਰੂਸ ਅਤੇ ਯੁਕਰੇਨ ਦੀ ਹੋ ਰਹੀ ਜੰਗ ਉਪਰ ਲੱਗੀ ਹੋਈ ਹੈ ਜਿਥੇ ਉਹ ਸਾਰੇ ਦੇਸ਼ਾਂ ਵੱਲੋਂ ਰੂਸ ਨੂੰ ਲਗਾਤਾਰ ਇਸ ਹਮਲੇ ਨੂੰ ਰੋਕਣ ਵਾਸਤੇ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਰੂਸੀ ਫ਼ੌਜ ਵੱਲੋਂ ਯੂਕਰੇਨ ਉਪਰ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਅਤੇ ਯੂਕਰੇਨ ਦੇ ਬਹੁਤ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ। ਅਮਰੀਕਾ, ਕੈਨੇਡਾ, ਫਰਾਂਸ, ਬ੍ਰਿਟੇਨ ਵੱਲੋਂ ਜਿਥੇ ਲਗਾਤਾਰ ਯੂਕ੍ਰੇਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਉਥੇ ਹੀ ਰੂਸ ਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਉਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ।
ਹੁਣ ਰੂਸ ਯੂਕਰੇਨ ਦੀ ਜੰਗ ਨੂੰ ਲੈ ਕੇ ਅਮਰੀਕਾ ਅਤੇ ਚੀਨ ਵੱਲੋਂ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵੱਲੋਂ ਜਿਥੇ ਲਗਾਤਾਰ ਰੂਸ ਉਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਸਦਕਾ ਇਸ ਜੰਗ ਨੂੰ ਰੋਕਿਆ ਜਾ ਸਕੇ। ਉਥੇ ਹੀ ਰੂਸ ਵੱਲੋਂ ਵੀ ਬਹੁਤ ਸਾਰੀਆਂ ਹੋਰ ਦੇਸ਼ਾਂ ਉਪਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਚੀਨ ਦੇ ਰਾਸ਼ਟਰਪਤੀ ਨਾਲ ਦੋ ਘੰਟੇ ਤਕ ਫੋਨ ਦੇ ਜ਼ਰੀਏ ਗਲਬਾਤ ਕੀਤੀ ਗਈ ਹੈ। ਜਿੱਥੇ ਅਮਰੀਕਾ ਵੱਲੋਂ ਲਗਾਤਾਰ ਚੀਨ ਨੂੰ ਰੂਸ ਦਾ ਸਾਥ ਦੇਣ ਤੋਂ ਰੋਕਿਆ ਜਾ ਰਿਹਾ ਹੈ।
ਅਮਰੀਕਾ ਵੱਲੋਂ ਚੀਨ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਰ ਚੀਨ ਵੱਲੋਂ ਉਸ ਨੂੰ ਕੋਈ ਵੀ ਸਾਜੋ ਸਮਾਨ ਦੇ ਕੇ ਉਸਦੀ ਸਹਾਇਤਾ ਕੀਤੀ ਜਾਂਦੀ ਹੈ, ਤਾਂ ਇਸ ਦੇ ਗੰਭੀਰ ਨਤੀਜੇ ਚੀਨ ਨੂੰ ਭੁਗਤਣੇ ਪੈ ਸਕਦੇ ਹਨ। ਰੂਸ ਨੂੰ ਚੀਨ ਵੱਲੋਂ ਕੀਤੇ ਜਾਂਦੇ ਇਸ ਸਮਰਥਨ ਨੂੰ ਯੂਕਰੇਨ ਦੇ ਸ਼ਹਿਰਾਂ ਅਤੇ ਨਾਗਰਿਕਾਂ ਦੇ ਖਿਲਾਫ ਵਹਿਸ਼ੀ ਹਮਲਿਆਂ ਵਿੱਚ ਸਹਿਯੋਗ ਕਰਨਾ ਸਮਝਿਆ ਜਾਵੇਗਾ।
ਅਮਰੀਕਾ ਵੱਲੋਂ ਅਪਣਾਈ ਗਈ ਇਸ ਨੀਤੀ ਦੇ ਜ਼ਰੀਏ ਇੱਕ ਪਾਸੜ ਸਥਿਤੀ ਕੀਤੀ ਜਾ ਰਹੀ ਹੈ। ਉਥੇ ਹੀ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੱਲਬਾਤ ਦੇ ਜ਼ਰੀਏ ਇਸ ਮਸਲੇ ਨੂੰ ਹੱਲ ਕਰਵਾਇਆ ਜਾਵੇਗਾ ਕਿਉਂਕਿ ਚੀਨ ਸੰਘਰਸ਼ ਅਤੇ ਟਕਰਾਅ ਦੇ ਹਿਤ ਵਿਚ ਨਹੀਂ ਹੈ। ਚੀਨ ਨੇ ਕਿਹਾ ਹੈ ਕਿ ਉਹ ਯੂਕਰੇਨ ਵਿੱਚ ਅਜੇਹੀ ਸਥਿਤੀ ਨਹੀਂ ਦੇਖਣਾ ਚਾਹੁੰਦੇ।
Previous Postਇੰਗਲੈਂਡ ਜਾਣ ਵਾਲਿਆਂ ਲਈ ਆਈ ਖੁਸ਼ਖਬਰੀ ਅਚਾਨਕ ਹੁਣ ਹੋ ਗਿਆ ਇਹ ਵੱਡਾ ਐਲਾਨ
Next Postਮੁੰਡਿਆਂ ਨੇ ਲਈ ਇਹ ਮੌਤ ਦੀ ਸੈਲਫੀ , ਫੋਟੋ ਖਿੱਚਦਿਆਂ ਹੋ ਗਿਆ ਏਦਾਂ ਮੌਤ ਦਾ ਤਾਂਡਵ