ਸੰਦੀਪ ਨੰਗਲ ਅੰਬੀਆਂ ਮਰਡਰ ਮਾਮਲੇ ਚ ਪੁਲਸ ਨੇ 4 ਕੀਤੇ ਗਿਰਫ਼ਤਾਰ – ਹੋ ਗਿਆ ਇਹ ਵੱਡਾ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਕਬੱਡੀ ਖੇਡ ਜਗਤ ਨੂੰ ਸੰਦੀਪ ਨੰਗਲ ਅੰਬੀਆਂ ਦੇ ਜਾਣ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਪਿੰਡ ਮੱਲੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਜਿਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਮੌਤ ਦੀ ਖਬਰ ਸੁਣਦੇ ਹੀ ਕਬੱਡੀ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਉੱਥੇ ਹੀ ਇਸ ਨੌਜਵਾਨ ਦੇ ਕਤਲ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਮਿਤਰਾਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਹੀ ਹਸਪਤਾਲ ਵਿੱਚ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਪ੍ਰਦਰਸ਼ਨ ਕੀਤਾ ਗਿਆ ਸੀ। ਉਦੋਂ ਤੱਕ ਸੰਦੀਪ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ। ਹੁਣ ਸੰਦੀਪ ਨੰਗਲ ਅੰਬੀਆਂ ਮਰਡਰ ਮਾਮਲੇ ਵਿੱਚ ਪੁਲਿਸ ਵੱਲੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਥੇ ਇਹ ਵੱਡਾ ਖੁਲਾਸਾ ਹੋਇਆ ਹੈ।

ਜਲੰਧਰ ਪੁਲੀਸ ਵੱਲੋਂ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ ਜਿੱਥੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਤੇ ਸਾਜ਼ਿਸ਼ ਰਚਣ ਵਾਲੇ ਅਪਰਾਧੀ ਸਾਹਮਣੇ ਆ ਚੁੱਕੇ ਹਨ। ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਚਾਰ ਲੋਕਾਂ ਦੀ ਪਹਿਚਾਣ, ਕੌਸ਼ਲ ਚੌਧਰੀ ਬਸਤੀ ਨਾਹਰਪੁਰ ਰੂਪਾ ਗੁਰੂਗ੍ਰਾਮ ਹਰਿਆਣਾ, ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਪਿੰਡ ਮਾਧੋਪੁਰ ਪੀਲੀਭੀਤ, ਫਤਿਹ ਸਿੰਘ ਉਰਫ਼ ਯੁਵਰਾਜ ਵਾਸੀ ਸੰਗਰੂਰ, ਅਮਿਤ ਡਾਗਰ ਵਾਸੀ ਪਿੰਡ ਮਹੇਸ਼ਪੁਰ ਪਲਵਾ ਹਰਿਆਣਾ ਵਜੋਂ ਹੋਈ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਚਾਰੇ ਦੋਸ਼ੀਆਂ ਨੂੰ ਵੱਖ ਵੱਖ ਜੇਲ੍ਹਾਂ ਤੋਂ ਬਾਹਰ ਲਿਆਂਦਾ ਗਿਆ ਸੀ।

ਜੋ 20 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹਨ। ਜਿਨ੍ਹਾਂ ਵਿਚ ਕਤਲ ਅਤੇ ਇਰਾਦਾ ਕਤਲ ਦੇ ਕੇਸ ਸ਼ਾਮਲ ਹਨ। ਇਹ ਚਾਰੇ ਦੋਸ਼ੀ ਹਿਸਟਰੀ ਸ਼ੀਟਰ ਹਨ। ਦੱਸਿਆ ਗਿਆ ਹੈ ਕਿ ਇਨ੍ਹਾਂ ਚਾਰਾਂ ਨੂੰ ਘਟਨਾ ਤੋਂ ਬਾਅਦ ਅੰਮ੍ਰਿਤਸਰ ਸਵਰਨ ਸਿੰਘ ਦੇ ਘਰ ਰੁਕਣ ਵਾਸਤੇ ਜਗ੍ਹਾ ਦਿੱਤੀ ਗਈ ਸੀ ਜਿੱਥੋਂ ਪੁਲਿਸ ਵੱਲੋਂ 12 ਬੋਰ ਰਾਇਫਲ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਥੇ ਹੀ ਜਲਦ ਬਾਕੀ ਦੋਸ਼ੀਆ ਨੂੰ ਵੀ ਹਿਰਾਸਤ ਵਿਚ ਲਿਆ ਜਾਵੇਗਾ। ਇਸ ਘਟਨਾ ਵਿਚ 3 ਮੁੱਖ ਸਾਜਿਸ਼ਘਾੜੇ ਸਾਹਮਣੇ ਆਏ ਹਨ ਜਿਨ੍ਹਾਂ ਦੀ ਪਹਿਚਾਣ ਕੈਨੇਡਾ ਦੇ ਬਰੈਂਪਟਨ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਦੇ ਵਸਨੀਕ ਸਨੋਵਰ ਢਿੱਲੋਂ, ਵਜੋਂ ਹੋਈ ਹੈ ਜੋ ਕਿ ਕੈਨੇਡੀਅਨ ਸੱਥ ਟੀਵੀ ਅਤੇ ਰੇਡੀਓ ਦਾ ਨਿਰਮਾਤਾ ਨਿਰਦੇਸ਼ਕ ਹੈ।

ਇਸ ਤੋਂ ਇਲਾਵਾ ਲੁਧਿਆਣੇ ਦੇ ਡੇਹਲੋਂ ਦਾ ਮਲੇਸ਼ੀਆ ਵਿੱਚ ਰਹਿਣ ਵਾਲਾ ਜਗਜੀਤ ਸਿੰਘ ਉਰਫ ਗਾਂਧੀ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਸੁੱਖਾ ਸ਼ਾਮਲ ਹਨ। ਕਿਉਂਕਿ ਇਨ੍ਹਾਂ ਵੱਲੋਂ ਆਪਣੀ ਬਣਾਈ ਗਈ ਕਬੱਡੀ ਸੰਸਥਾ ਵਿੱਚ ਖਿਡਾਰੀ ਨਹੀਂ ਆ ਰਹੇ ਸਨ। ਕਿਉਂਕਿ ਬਹੁਤ ਸਾਰੇ ਖਿਡਾਰੀ ਮ੍ਰਿਤਕ ਸੰਦੀਪ ਨੰਗਲ ਅੰਬੀਆਂ ਦੀ ਟੀਮ ਵਿੱਚ ਸ਼ਾਮਲ ਸਨ। ਜਿਸ ਕਾਰਨ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ।