ਆਪ ਦੇ ਨਵੇਂ ਬਣੇ ਕੈਬਨਿਟ ਮੰਤਰੀਆਂ ਨੂੰ ਮਿਲੀਆਂ ਇਹ ਨਵੀਆਂ ਗੱਡੀਆਂ

ਆਈ ਤਾਜਾ ਵੱਡੀ ਖਬਰ 

ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੇ ਜਿੱਥੇ ਪੰਜਾਬ ਅੰਦਰ ਬਦਲਾਅ ਦੀ ਲਹਿਰ ਦੇਖੀ ਜਾ ਰਹੀ ਹੈ। ਉਥੇ ਹੀ ਆਮ ਆਦਮੀ ਪਾਰਟੀ ਵੱਲੋ ਅਹੁਦਾ ਸੰਭਾਲਦੇ ਹੀ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਐਲਾਨ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਜਾ ਚੁੱਕੇ ਹਨ। 16 ਮਾਰਚ ਨੂੰ ਜਿੱਥੇ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਜਿੱਥੇ ਪੂਰੇ ਪੰਜਾਬ ਤੋਂ ਭਾਰੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿਸ ਤੋਂ ਬਾਅਦ 17 ਮਾਰਚ ਨੂੰ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਬੁਲਾਇਆ ਗਿਆ ਸੀ, ਅਤੇ ਵੱਖ ਵੱਖ ਹਲਕਿਆਂ ਤੋਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ।

ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 19 ਮਾਰਚ ਨੂੰ ਵੀ ਮੰਤਰੀ ਮੰਡਲ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਹੁੰ ਚੁੱਕਣ ਵਾਸਤੇ ਕੁਝ ਖਾਸ ਨਾਮ ਚੁਣੇ ਗਏ ਹਨ। ਹੁਣ ਆਪ ਦੇ ਨਵੇਂ ਬਣੇ ਕੈਬਨਿਟ ਮੰਤਰੀਆਂ ਨੂੰ ਇਹ ਨਵੀਆਂ ਗੱਡੀਆਂ ਮਿਲ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਨੀਵਾਰ ਸਵੇਰੇ 11 ਵਜੇ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ ਹੈ।

ਉਥੇ ਹੀ ਦੱਸਿਆ ਗਿਆ ਹੈ ਕਿ ਚੁਣੇ ਗਏ ਨਵੇਂ ਵਿਧਾਇਕਾਂ ਵੱਲੋਂ ਜਿੱਥੇ ਸੌਂਹ ਚੁੱਕੀ ਗਈ ਹੈ। ਉਥੇ ਹੀ ਚੁਣੇ ਗਏ ਇਨ੍ਹਾਂ ਮੰਤਰੀਆਂ ਵਿਚ ਹਰਪਾਲ ਸਿੰਘ ਚੀਮਾ, ਡਾਕਟਰ ਬਲਜੀਤ ਕੌਰ ਮਲੋਟ ਤੋਂ, ਗੁਰਮੀਤ ਸਿੰਘ ਮੀਤ ਬਰਨਾਲਾ ਤੋਂ, ਬ੍ਰਮ ਸ਼ੰਕਰ ਜਿੰਪਾ ਹੁਸ਼ਿਆਰਪੁਰ, ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਤੋਂ, ਹਰਜੋਤ ਸਿੰਘ ਬੈਂਸ ਅਨੰਦਪੁਰ ਤੋਂ, ਲਾਲ ਜੀਤ ਸਿੰਘ ਭੁੱਲਰ ਪੱਟੀ ਤੋਂ, ਲਾਲ ਚੰਦ ਕਟਾਰੂਚੱਕ ਬੋਹਾ ਤੋਂ, ਡਾਕਟਰ ਵਿਜੈ ਸਿੰਗਲਾ ਮਾਨਸਾ, ਹਰਭਜਨ ਸਿੰਘ ਈਟੀਰ ਜੰਡਾਲਾ ਤੋਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਇਹ ਖ਼ਬਰ ਵੀ ਸਾਹਮਣੇ ਆਈ ਹੈ ਕਿ ਇਸ ਸਹੁੰ ਚੁੱਕਣ ਤੋਂ ਬਾਅਦ ਇਨ੍ਹਾਂ ਸਾਰੇ ਮੰਤਰੀਆਂ ਨੂੰ ਇਨੋਵਾ ਕ੍ਰਿਸਟਾ ਗੱਡੀਆਂ ਸੌਂਪ ਦਿੱਤੀਆਂ ਗਈਆਂ। ਸੌਹ ਚੁੱਕ ਸਮਾਗਮ ਦੌਰਾਨ ਨਵੀਂ ਕੈਬਨਿਟ ਲਈ ਚੁਣੇ ਗਏ ਇਨ੍ਹਾਂ ਨਵੇਂ ਮੰਤਰੀਆਂ ਲਈ ਗੱਡੀਆਂ ਦਾ ਇਕ ਲੰਮਾ ਕਾਫ਼ਲਾ ਵੀ ਪਹੁੰਚ ਚੁੱਕਾ ਸੀ।