ਆਈ ਤਾਜਾ ਵੱਡੀ ਖਬਰ
ਜਿੱਥੇ ਇੱਕ ਪਾਸੇ ਦੁਨੀਆਂ ਦੇ ਦੋ ਦੇਸ਼ਾਂ ਵਿਚ ਜੰਗ ਲਗਾਤਾਰ ਤੇਜ ਹੁੰਦੀ ਜਾ ਰਹੀ ਹੈ, ਪਰ ਦੂਜੇ ਪਾਸੇ ਕੁਦਰਤੀ ਆਫਤਾ ਵੀ ਲਗਾਤਾਰ ਆਪਣਾ ਕਰੋਪੀ ਰੂਪ ਦਿਖਾ ਰਹੀਆਂ ਹਨ l ਹਰ ਰੋਜ਼ ਦੁਨੀਆਂ ਭਰ ਦੇ ਵੱਖ ਵੱਖ ਥਾਵਾਂ ਤੇ ਕਈ ਤਰ੍ਹਾਂ ਦੀਆਂ ਕੁਦਰਤੀ ਘਟਨਾਵਾਂ ਵਾਪਰਦੀਆਂ ਹਨ , ਜੋ ਦਿਲ ਦਹਿਲਾ ਕੇ ਰੱਖ ਦਿੰਦੀਆਂ ਹਨ । ਅਜਿਹਾ ਹੀ ਅੱਜ ਇਕ ਮਾਮਲਾ ਜਾਪਾਨ ਤੋਂ ਸਾਹਮਣੇ ਆਇਆ , ਜਿੱਥੇ ਜਾਪਾਨ ਦੇ ਵਿਚ ਕੱਲ੍ਹ ਯਾਨੀ ਬੁੱਧਵਾਰ ਰਾਤ ਸੱਤ ਵਜੇ ਦੇ ਕਰੀਬ ਭੂਚਾਲ ਦੇ ਜ਼ਬਰਦਸਤ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ । ਇਹ ਝਟਕੇ ਐਨੇ ਜ਼ਿਆਦਾ ਜ਼ਬਰਦਸਤ ਸੀ ਕਿ ਇਸ ਭੂਚਾਲ ਦੇ ਝਟਕਿਆਂ ਕਾਰਨ ਵੀਹ ਲੱਖ ਘਰਾਂ ਦੀ ਬੱਤੀ ਗੁੱਲ ਹੋ ਗਈ ।
ਇੰਨਾ ਹੀ ਨਹੀਂ ਸਗੋਂ ਇਸ ਭੂਚਾਲ ਦੇ ਝਟਕਿਆਂ ਤੋਂ ਜਾਪਾਨ ਵਿੱਚ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ । ਫਿਲਹਾਲ ਇਨ੍ਹਾਂ ਭੂਚਾਲ ਦੇ ਝਟਕਿਆਂ ਦੌਰਾਨ ਕਿੰਨਾ ਕੁ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ , ਇਸ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ l ਪਰ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਜਪਾਨ ਵਿਚ ਭੂਚਾਲ ਦੇ ਝਟਕੇ 7.3 ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ ਨਾਪੀ ਗਈ । ਜ਼ਿਕਰਯੋਗ ਹੈ ਕਿ ਜਦੋਂ ਲੋਕਾਂ ਨੇ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਤਾਂ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਖੁੱਲ੍ਹੀਆਂ ਥਾਵਾਂ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ l ਫਿਲਹਾਲ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਤਾਂ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਇਸ ਜ਼ਬਰਦਸਤ ਝਟਕਿਆਂ ਤੋਂ ਬਾਅਦ ਇਸ ਦੀ ਚਰਚਾ ਪੂਰੀ ਦੁਨੀਆ ਭਰ ਵਿਚ ਛਿੜੀ ਹੋਈ ਹੈ । ਹੁਣ ਤੁਹਾਨੂੰ ਭੂਚਾਲ ਦੇ ਬਾਰੇ ਵੀ ਦੱਸਦੇ ਹਾਂ ਕਿ ਭੂਚਾਲ ਆਉਂਦਾ ਕਿਵੇਂ ਹੈ l
ਦਰਅਸਲ ਧਰਤੀ ਅੰਦਰ ਸੱਤ ਪਲੇਟਸ ਹੁੰਦੀਆਂ ਹਨ ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ l ਜਿੱਥੇ ਇਹ ਪਲੇਟਸ ਜ਼ਿਆਦਾ ਟਕਰਾਉਂਦੀਆਂ ਹਨ ਉਹ ਜ਼ੋਨ ਫਾਲਟ ਲਾਈਨ ਕਹਾਉਂਦਾ ਹੈ , ਪਰ ਪਲੇਟਸ ਟਕਰਾਉਣ ਦੇ ਨਾਲ ਪਲੇਟਸ ਦੇ ਕੋਨੇ ਮੁੜਦੇ ਨੇ ਜਿਸ ਕਾਰਨ ਉਨ੍ਹਾਂ ਵਿੱਚ ਪੈਦਾ ਹੋਈ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ l ਜਿਸ ਕਾਰਨ ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕੀਤਾ ਚਾਹੁੰਦਾ ਹੈ ।
Previous Postਮਚੀ ਹਾਹਾਕਾਰ : 38 ਸਕੂਲ ਦੇ ਵਿਦਿਆਰਥੀ ਇਸ ਕਾਰਨ ਹੋ ਗਏ ਬਿਮਾਰ,14 ਬੱਚਿਆਂ ਨੂੰ ਕਰਾਇਆ ਹਸਪਤਾਲ ਦਾਖਲ
Next Postਸ਼੍ਰੋਮਣੀ ਅਕਾਲੀ ਦਲ ਨੇ ਲੈ ਲਿਆ ਵੱਡਾ ਫੈਸਲਾ ਇਸ ਵੱਡੇ ਲੀਡਰ ਨੂੰ ਕੱਢ ਦਿੱਤਾ ਪਾਰਟੀ ਚੋਂ ਬਾਹਰ